( ! ) Warning: sprintf(): Too few arguments in /home/timespunjab.com/public_html/wp-content/themes/covernews/lib/breadcrumb-trail/inc/breadcrumbs.php on line 253
Call Stack
#TimeMemoryFunctionLocation
10.0001358648{main}( ).../index.php:0
20.0002359008require( '/home/timespunjab.com/public_html/wp-blog-header.php' ).../index.php:17
30.408917653136require_once( '/home/timespunjab.com/public_html/wp-includes/template-loader.php' ).../wp-blog-header.php:19
40.417317720240include( '/home/timespunjab.com/public_html/wp-content/themes/covernews/single.php' ).../template-loader.php:106
50.417317720240get_header( ).../single.php:10
60.428117740048locate_template( ).../general-template.php:48
70.428217740160load_template( ).../template.php:745
80.428217740576require_once( '/home/timespunjab.com/public_html/wp-content/themes/covernews/header.php' ).../template.php:810
90.615120990112do_action( ).../header.php:63
100.615120990488WP_Hook->do_action( ).../plugin.php:517
110.615120990488WP_Hook->apply_filters( ).../class-wp-hook.php:348
120.615120991240covernews_get_breadcrumb( ).../class-wp-hook.php:324
130.615420991360covernews_get_breadcrumb_trail( ).../template-functions.php:277
140.615720992488breadcrumb_trail( ).../template-functions.php:316
150.616620996088Breadcrumb_Trail->trail( ).../breadcrumbs.php:43
160.617120998288sprintf ( ).../breadcrumbs.php:253

ਫ਼ੌਜ ਵਿੱਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਨੂੰ ਮਿਲੇਗੀ ਮੁਫ਼ਤ ਸਿਖਲਾਈ : ਏ.ਡੀ.ਸੀ. ਰਾਹੁਲ

0

ਬਟਾਲਾ, 29 ਜੁਲਾਈ 2021 : ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਨੇ ਭਾਰਤੀ ਫ਼ੌਜ ਵਿੱਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਨੂੰ ਆਰਮੀ ਭਰਤੀ ਰੈਲੀ ਸਬੰਧੀ ਮੁਫ਼ਤ ਟ੍ਰੇਨਿੰਗ ਦੇਣ ਦਾ ਉਪਰਾਲਾ ਸ਼ੁਰੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਨੇ ਦੱਸਿਆ ਕਿ ਆਰਮੀ ਭਰਤੀ ਰੈਲੀ 06 ਸਤੰਬਰ 2021 ਤੋਂ  25 ਸਬੰਬਰ 2021  ਤੱਕ ਖਾਸਾ ਵਿਖੇ  ਵਿਖੇ ਹੋਣ ਜਾ ਰਹੀ ਹੈ ਅਤੇ ਜ਼ਿਲ੍ਹਾ ਗੁਰਦਾਸਪੁਰ ਦੇ ਨੌਜਵਾਨ ਇਸ ਭਰਤੀ ਰੈਲੀ ਵਿੱਚ ਭਾਗ ਲੈ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਆਰਮੀ ਭਰਤੀ ਵਿੱਚ ਭਾਗ ਲੈਣ ਲਈ ਨੌਜਵਾਨ ਪ੍ਰਾਰਥੀਆਂ ਦੀ ਰਜਿਸਟ੍ਰੇਸ਼ਨ ਕੀਤੀ ਜਾਣੀ ਹੈ ਜਿਸ ਦੀ ਮਿਤੀ 21 ਅਗਸਤ, 2021 ਤੱਕ ਹੈ। ਉਨ੍ਹਾਂ ਕਿਹਾ ਕਿ ਆਰਮੀ ਭਰਤੀ ਦੇ ਚਾਹਵਾਨ ਪ੍ਰਾਰਥੀ ਉਕਤ ਮਿਤੀ ਤੱਕ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।

ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫੌਜ ਵਿੱਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਨੂੰ ਸੀ-ਪਾਈਟ ਕੈਂਪ ਡੇਰਾ ਬਾਬਾ ਨਾਨਕ ਵਿਖੇ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਆਰਮੀ ਭਰਤੀ ਲਈ ਉਮਰ ਦੀ ਹੱਦ 18 ਤੋਂ 21 ਸਾਲ, ਉਚਾਈ 170 ਸੈ.ਮੀ. ਹੋਣੀ ਚਾਹੀਦੀ ਹੈ। ਵਿਦਿਅਕ ਯੋਗਤਾ ਦਸਵੀਂ ਜਮਾਤ ਵਿਚੋਂ 45 ਪ੍ਰਤੀਸ਼ਤ ਅੰਕ ਅਤੇ ਹਰੇਕ ਵਿਸ਼ੇ ਵਿੱਚ 33 ਪ੍ਰਤੀਸ਼ਤ ਅੰਕ ਲਾਜ਼ਮੀ ਹੈ। ਸੋਲਜਰ ਕਲਰਕ/ਸਟੋਰ ਕੀਪਰ ਲਈ ਉਮਰ 18 ਤੋਂ 23 ਸਾਲ, ਉਚਾਈ 170 ਸੈ : ਮੀ, ਛਾਤੀ 77 ਸੈ:ਮੀ. ਹੋਣੀ ਚਾਹੀਦੀ ਹੈ ਅਤੇ ਵਿਦਿਅਕ ਯੋਗਤਾ 12 ਵੀਂ (ਆਰਟਸ, ਕਮਰਸ, ਸਾਇੰਸ) 60 ਪ੍ਰਤੀਸ਼ਤ ਅੰਕਾਂ ਨਾਲ ਪਾਸ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿਖਲਾਈ ਲੈਣ ਦੇ ਚਾਹਵਾਨ ਨੌਜਵਾਨ ਸੀ-ਪਾਈਟ ਕੈਂਪ ਡੇਰਾ ਬਾਬਾ ਨਾਨਕ ਵਿਖੇ ਸੰਪਰਕ ਕਰ ਸਕਦੇ ਹਨ। ਇਹ ਕੋਚਿੰਗ ਪੰਜਾਬ ਸਰਕਾਰ ਵਲੋਂ ਮੁਫ਼ਤ ਕਰਵਾਈ ਜਾਂਦੀ ਹੈ ਤਾਂ ਜੋ ਵੱਧ ਤੋਂ ਵੱਧ ਨੌਜਵਾਨ ਆਰਮੀ ਵਿੱਚ ਭਰਤੀ ਹੋ ਸਕਣ ।

ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਸੀ-ਪਾਈਟ ਕੈਂਪ ਇੰਚਾਰਜ ਡੇਰਾ ਬਾਬਾ ਨਾਨਕ ਨਵਜੋਧ ਸਿੰਘ ਦੇ ਫੋਨ ਨੰਬਰ 97818-91928 ’ਤੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਫਿਰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਦੇ ਹੈਲਪ ਲਾਈਨ ਨੰਬਰ 81960-15208 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

About The Author

Leave a Reply

Your email address will not be published. Required fields are marked *

error: Content is protected !!