( ! ) Warning: sprintf(): Too few arguments in /home/timespunjab.com/public_html/wp-content/themes/covernews/lib/breadcrumb-trail/inc/breadcrumbs.php on line 253
Call Stack
#TimeMemoryFunctionLocation
10.0001361088{main}( ).../index.php:0
20.0002361448require( '/home/timespunjab.com/public_html/wp-blog-header.php' ).../index.php:17
30.450417652976require_once( '/home/timespunjab.com/public_html/wp-includes/template-loader.php' ).../wp-blog-header.php:19
40.457617720080include( '/home/timespunjab.com/public_html/wp-content/themes/covernews/single.php' ).../template-loader.php:106
50.457617720080get_header( ).../single.php:10
60.470817739888locate_template( ).../general-template.php:48
70.470917740000load_template( ).../template.php:745
80.471017740416require_once( '/home/timespunjab.com/public_html/wp-content/themes/covernews/header.php' ).../template.php:810
90.678220989152do_action( ).../header.php:63
100.678220989528WP_Hook->do_action( ).../plugin.php:517
110.678220989528WP_Hook->apply_filters( ).../class-wp-hook.php:348
120.678220990280covernews_get_breadcrumb( ).../class-wp-hook.php:324
130.678620990400covernews_get_breadcrumb_trail( ).../template-functions.php:277
140.678920991528breadcrumb_trail( ).../template-functions.php:316
150.679720995096Breadcrumb_Trail->trail( ).../breadcrumbs.php:43
160.680220997296sprintf ( ).../breadcrumbs.php:253

ਜ਼ਿਲ੍ਹਾ ਪੱਧਰ ’ਤੇ ਬੀ.ਡੀ.ਪੀ.ਓ ਦਫ਼ਤਰਾਂ ਵਿਖੇ ਪਲੇਸਮੈਂਟ ਕੈਂਪ

0

ਸੰਗਰੂਰ, 22 ਜੂਨ:

ਘਰ ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਦੀ ਯੋਗ ਅਗਵਾਈ ਹੇਠ ਜ਼ਿਲ੍ਹੇ ਅੰਦਰ ਬੀ.ਡੀ.ਪੀ.ਓਜ਼ ਦਫਤਰਾਂ ਵਿਖੇ ਸਿਸ ਸਕਿਊਰਟੀ ਸਰਵਿਸਜ਼ ਕੰਪਨੀ ਨਾਲ ਤਾਲਮੇਲ ਕਰਕੇ ਪਲੇਸਮੈਂਟ ਕੈਂਪ ਲਗਾਏ ਜਾ ਰਹੇ ਹਨ। ਇਹ ਜਾਣਕਾਰੀ ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ’ਤੇ ਸਿਖਲਾਈ ਅਫ਼ਸਰ ਰਵਿੰਦਰ ਸਿੰਘ ਨੇ ਦਿੱਤੀ।

ਉਨ੍ਹਾਂ ਦੱਸਿਆ ਕਿ ਪਲੇਸਮੈਂਟ ਕੈਂਪ 23 ਜੂਨ 2021 ਤੋਂ 2 ਜੁਲਾਈ 2021 ਤੱਕ ਸਵੇਰੇ 10 ਵਜ੍ਹੇ ਤੋਂ 3 ਵਜ੍ਹੇ ਤੱਕ ਲਗਾਉਣ ਦੀ ਯੋਜਨਾ ਉਲੀਕੀ ਗਈ ਹੈ। ਉਨ੍ਹਾਂ ਦੱਸਿਆ ਕਿ 23 ਜੂਨ ਨੂੰ ਬੀ.ਡੀ.ਪੀ.ਓ ਦਫ਼ਤਰ ਸੰਗਰੂਰ, 25 ਜੂਨ ਨੰੂ ਬੀ.ਡੀ.ਪੀ.ਓ ਦਫ਼ਤਰ ਭਵਾਨੀਗੜ੍ਹ, 28 ਨੂੰ ਸੁਨਾਮ, 29 ਨੂੰ ਮੂਨਕ, 30 ਨੂੰ ਲਹਿਰਾ, 1 ਜੁਲਾਈ ਨੂੰ ਸ਼ੇਰਪੁਰ ਅਤੇ 2 ਜੁਲਾਈ 2021 ਨੂੰ ਬੀ.ਡੀ.ਪੀ.ਓ ਦਫ਼ਤਰ ਦਿੜ੍ਹਬਾ ਵਿਖੇ ਪਲੇਸਮੈਂਟ ਕੈਂਪ ਲੱਗੇਗਾ।

ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ 10ਵੀਂ ਪਾਸ ਪ੍ਰਾਰਥੀ ਹੀ ਹਿੱਸਾ ਲੈ ਸਕਦੇ ਹਨ। ਪ੍ਰਾਰਥੀ ਦੀ ਉਮਰ 21 ਤੋਂ 37 ਸਾਲ ਹੋਣੀ ਚਾਹੀਦੀ ਹੈ। ਪਲੇਸਮੈਂਟ ਕੈਂਪ ਵਿੱਚ ਹਿੱਸਾ ਲੈਣ ਵਾਲੇ ਪ੍ਰਾਰਥੀ ਦਾ ਕੱਦ 5 ਫੁੱਟ 7 ਇੰਚ ਤੋਂ ਘੱਟ ਨਹੀ ਹੋਣਾ ਚਾਹੀਦਾ।

ਉਨ੍ਹਾਂ ਦੱਸਿਆ ਕਿ ਸਿਸ ਸਕਿਊਰਟੀ ਸਰਵਿਸਜ਼ ਅੰਤਰਾਸ਼ਟਰੀ ਕੰਪਨੀ ਹੈ ਜੋ ਕਿ ਲਗਭਗ ਗਿਆਰਾਂ ਦੇਸ਼ਾਂ ਵਿੱਚ ਸਕਿਊਰਟੀ ਗਾਰਡਾਂ ਦੀਆਂ ਭਰਤੀਆਂ ਕਰਵਾਉਂਦੀ ਹੈ। ਨਿਯੋਜਕ ਵੱਲੋਂ ਇੰਟਰਵਿਊ ਦੌਰਾਨ 350 ਰੁਪਏ ਫਾਰਮ ਦੇ ਜਮ੍ਹਾਂ ਕਰਵਾਏ ਜਾਣਗੇ ਅਤੇ ਚੋਣ ਹੋਣ ਉਪਰੰਤ ਸਿਖਲਾਈ ਲੈਣ ਵਾਲੇ ਪ੍ਰਾਰਥੀਆਂ ਤੋਂ ਨਿਯੋਜਕ ਵੱਲੋਂ ਫੀਸ ਵੀ ਲਈ ਜਾਵੇਗੀ।

About The Author

Leave a Reply

Your email address will not be published. Required fields are marked *

error: Content is protected !!