( ! ) Warning: sprintf(): Too few arguments in /home/timespunjab.com/public_html/wp-content/themes/covernews/lib/breadcrumb-trail/inc/breadcrumbs.php on line 253
Call Stack
#TimeMemoryFunctionLocation
10.0001358744{main}( ).../index.php:0
20.0002359104require( '/home/timespunjab.com/public_html/wp-blog-header.php' ).../index.php:17
30.415617652376require_once( '/home/timespunjab.com/public_html/wp-includes/template-loader.php' ).../wp-blog-header.php:19
40.423517719480include( '/home/timespunjab.com/public_html/wp-content/themes/covernews/single.php' ).../template-loader.php:106
50.423517719480get_header( ).../single.php:10
60.432217739288locate_template( ).../general-template.php:48
70.432317739400load_template( ).../template.php:745
80.432317739816require_once( '/home/timespunjab.com/public_html/wp-content/themes/covernews/header.php' ).../template.php:810
90.627020992168do_action( ).../header.php:63
100.627020992544WP_Hook->do_action( ).../plugin.php:517
110.627020992544WP_Hook->apply_filters( ).../class-wp-hook.php:348
120.627020993296covernews_get_breadcrumb( ).../class-wp-hook.php:324
130.627520993416covernews_get_breadcrumb_trail( ).../template-functions.php:277
140.627820994544breadcrumb_trail( ).../template-functions.php:316
150.628720998144Breadcrumb_Trail->trail( ).../breadcrumbs.php:43
160.629321000344sprintf ( ).../breadcrumbs.php:253

ਹੁਣ 5 ਦੀ ਬਜਾਏ 7 ਜੂਨ ਨੂੰ ਹੋਵੇਗਾ ਮਲੇਰਕੋਟਲਾ ਜ਼ਿਲੇ ਦਾ ਰਸਮੀ ਉਦਘਾਟਨ- ਡਿਪਟੀ ਕਮਿਸ਼ਨਰ

0

ਮਲੇਰਕੋਟਲਾ/ਸੰਗਰੂਰ 3 ਜੂਨ 2021: ਪੰਜਾਬ ਦੇ ਨਵੇਂ ਬਣੇ 23ਵੇਂ ਜ਼ਿਲੇ ਮਲੇਰਕੋਟਲਾ ਦੇ ਨਵੇਂ ਡਿਪਟੀ ਕਮਿਸ਼ਨਰ ਸ੍ਰੀਮਤੀ ਅੰਮਿ੍ਰਤ ਕੌਰ ਗਿੱਲ ਆਈ.ਏ.ਐਸ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ। ਸ੍ਰੀਮਤੀ ਗਿੱਲ ਨੇ ਅਹੁੱਦਾ ਸੰਭਾਲਣ ਮੌਕੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੌਂਪੀ ਜਿੰਮੇਵਾਰੀ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ। ਉਨਾਂ ਦੱਸਿਆ ਕਿ ਮਲੇਰਕੋਟਲਾ ਨੂੰ ਜ਼ਿਲਾ ਬਣਾਉਣ ਦੇ ਕੀਤੇ ਐਲਾਨ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 5 ਜੂਨ ਨੂੰ ਮਲੇਰਕੋਟਲਾ ਦਾ ਜ਼ਿਲੇ ਵਜੋਂ ਰਸਮੀ ਉਦਘਾਟਨੀ ਸਮਾਰੋਹ ਹੁਣ 7 ਜੂਨ 2021 ਨੂੰ ਹੋਵੇਗਾ। ਉਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਸਮੇਤ ਮਲੇਰੋਕਟਲੇ ਦਾ ਸਮੁੱਚਾ ਜ਼ਿਲਾ ਪ੍ਰਸ਼ਾਸਨ ਨਵੇਂ ਸਿਰੇ ਤੋਂ ਤਾਇਨਾਤ ਕੀਤਾ ਜਾ ਰਿਹਾ ਹੈ, ਜਿਸ ਕਰਕੇ ਪੁਖਤਾ ਪ੍ਰਬੰਧ ਯਕੀਨੀ ਬਣਾਉਣ ਲਈ ਇਹ ਪ੍ਰੋਗਰਾਮ ਅੱਗੇ ਪਾਇਆ ਜਾ ਰਿਹਾ ਹੈ।

ਸ੍ਰੀਮਤੀ ਗਿੱਲ ਨੇ ਕਿਹਾ ਕਿ ਉਹ ਖੁਦ ਨੂੰ ਖਸ਼ਕਿਸਮਤ ਸਮਝਦੇ ਹਨ ਕਿ ਮਲੇਰਕੋਟਲਾ ਦੀ ਇਤਿਹਾਸਕ ਧਰਤੀ ’ਤੇ ਨਵੇਂ ਬਣੇ ਜ਼ਿਲੇ ’ਚ ਬਤੌਰ ਪਹਿਲੇ ਡਿਪਟੀ ਕਮਿਸ਼ਨਰ ਵੱਜੋਂ ਸੇਵਾਵਾਂ ਨਿਭਾਉਣ ਦਾ ਮੌਕਾ ਮਿਲਿਆ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਸਮਾਂਬੱਧ ਅਤੇ ਪਾਰਦਰਸ਼ੀ ਢੰਗ ਨਾਲ ਯੋਗ ਲਾਭਪਤਾਰੀਆਂ ਨੂੰ ਲਾਭ ਮੁਹੱਈਆ ਕਰਵਾਇਆ ਜਾਵੇਗਾ। ਉਨਾਂ ਕਿਹਾ ਕਿ ਜ਼ਿਲਾ ਵਾਸੀਆਂ ਦੀ ਮੁਸਕਿਲਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਸ੍ਰੀਮਤੀ ਅੰਮਿ੍ਰਤ ਕੌਰ ਗਿੱਲ 2010 ਬੈਚ ਦੇ ਆਈ.ਏ.ਐਸ ਅਧਿਕਾਰੀ ਹਨ। ਸ੍ਰੀਮਤੀ ਗਿੱਲ ਇਸ ਤੋਂ ਪਹਿਲਾ ਜ਼ਿਲਾ ਫਤਿਹਗੜ ਸਾਹਿਬ ਵਿਖੇ ਬਤੌਰ ਡਿਪਟੀ ਕਮਿਸ਼ਨਰ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ। ਡਿਪਟੀ ਕਮਿਸ਼ਨਰ ਸ੍ਰੀਮਤੀ ਗਿੱਲ ਅਹੁੱਦਾ ਸੰਭਾਲਣ ਤੋਂ ਪਹਿਲਾ ਇਤਿਹਾਸਕ ਗੁਰਦੁਆਰਾ ਹਾਅ ਦਾ ਨਾਅਰਾ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨਾਂ ਨਾਲ ਮਲੇਰਕੋਟਲਾ ਜ਼ਿਲੇ ਦੇ ਨਵੇਂ ਐੱਸ ਐੱਸ ਪੀ ਕੰਵਰਦੀਪ ਕੌਰ ਵੀ ਹਾਜ਼ਰ ਸਨ। ਇਸ ਤੋਂ ਬਾਅਦ ਐੱਸਐੱਸਪੀ ਕੰਵਰਦੀਪ ਕੌਰ ਨੇ ਵੀ ਮਲੇਰਕੋਟਲਾ ਵਿਖੇ ਆਪਣੇ ਦਫਤਰ ਵਿਖੇ ਅਹੁਦਾ ਸੰਭਾਲਿਆ।
ਇਸ ਮੌਕੇ ਐਸਐਸਪੀ ਸੰਗਰੂਰ ਵਿਵੇਕ ਸ਼ੀਲ ਸੋਨੀ, ਐਸ.ਡੀ.ਐਮ. ਮਲੇਰਕੋਟਲਾ ਸ੍ਰੀ ਟੀ.ਬੈਨਿਥ, ਤਹਿਸੀਲਦਾਰ ਮਲੇਰਕੋਟਲਾ ਬਾਦਲਦੀਨ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।

About The Author

Leave a Reply

Your email address will not be published. Required fields are marked *

error: Content is protected !!