( ! ) Warning: sprintf(): Too few arguments in /home/timespunjab.com/public_html/wp-content/themes/covernews/lib/breadcrumb-trail/inc/breadcrumbs.php on line 253
Call Stack
#TimeMemoryFunctionLocation
10.0001358648{main}( ).../index.php:0
20.0002359008require( '/home/timespunjab.com/public_html/wp-blog-header.php' ).../index.php:17
30.435617653552require_once( '/home/timespunjab.com/public_html/wp-includes/template-loader.php' ).../wp-blog-header.php:19
40.443217720656include( '/home/timespunjab.com/public_html/wp-content/themes/covernews/single.php' ).../template-loader.php:106
50.443217720656get_header( ).../single.php:10
60.455417740464locate_template( ).../general-template.php:48
70.455517740576load_template( ).../template.php:745
80.455617740992require_once( '/home/timespunjab.com/public_html/wp-content/themes/covernews/header.php' ).../template.php:810
90.679420990344do_action( ).../header.php:63
100.679420990720WP_Hook->do_action( ).../plugin.php:517
110.679420990720WP_Hook->apply_filters( ).../class-wp-hook.php:348
120.679420991472covernews_get_breadcrumb( ).../class-wp-hook.php:324
130.679820991592covernews_get_breadcrumb_trail( ).../template-functions.php:277
140.680120992720breadcrumb_trail( ).../template-functions.php:316
150.681020996352Breadcrumb_Trail->trail( ).../breadcrumbs.php:43
160.681520998552sprintf ( ).../breadcrumbs.php:253

ਸੀਪੀਐੱਫ ਕਰਮਚਾਰੀ ਯੂਨੀਅਨ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਸੂਬਾ ਪੱਧਰੀ ਰੈਲੀ ਕਰਨ ਦਾ ਐਲਾਨ

0

ਸੰਗਰੂਰ, 1 ਜੁਲਾਈ (2021) ਅੱਜ ਪਟਵਾਰਖ਼ਾਨਾ ਭਵਨ ਸੰਗਰੂਰ ‘ਚ ਸੀਪੀਐੱਫ ਕਰਮਚਾਰੀ ਯੂਨੀਅਨ ਪੰਜਾਬ ਦੇ ਸੂਬਾ ਪ੍ਧਾਨ ਸੁਖਜੀਤ ਸਿੰਘ ਅਤੇ ਸੂਬਾ ਜਨਰਲ ਸਕੱਤਰ ਰਣਬੀਰ ਸਿੰਘ ਢੰਡੇ ਦੀ ਅਗਵਾਈ ਵਿੱਚ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਹਾਜ਼ਰ ਆਗੂਆਂ ਵੱਲੋਂ ਵਿਧਾਇਕਾਂ ਵੱਲੋਂ ਆਪਣਾ ਬੁਢਾਪਾ ਸੁਰੱਖਿਅਤ ਅਤੇ ਕਰਮਚਾਰੀਆਂ ਦਾ ਸੇਅਰ ਬਜ਼ਾਰ ਦੇ ਹਵਾਲੇ ਕਰਨ ਦੇ ਵਿਰੋਧ ‘ਚ ਜਲਦ ਹੀ ਪੰਜਾਬ ਪੱਧਰੀ ਰੈਲੀ ਕਰਨ ਦੇ ਐਲਾਨ ਦੇ ਨਾਲ ਜੇਕਰ “ਪੈਨਸ਼ਨ ਨਹੀਂ, ਭਵਿੱਖ ਨਹੀਂ” ਸਟੀਕਰ ਮੁਹਿੰਮ ਦਾ ਅਗਾਜ ਕੀਤਾ ਗਿਆ।

ਇਸ ਸਮੇਂ ਸੂਬਾ ਪ੍ਰਧਾਨ ਸੁਖਜੀਤ ਸਿੰਘ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਜਨਵਰੀ 2004 ਤੋਂ ਬਾਅਦ ਸਰਕਾਰੀ ਨੌਕਰੀ ‘ਚ ਆਏ 1.87 ਲੱਖ ਕਰਮਚਾਰੀ/ਅਧਿਕਾਰੀਆਂ ‘ਤੇ ਪੁਰਾਣੀ ਪੈਨਸ਼ਨ ਬੰਦ ਕਰਕੇ ਨਵੀ ਪੈਨਸ਼ਨ ਸਕੀਮ ਲਾਗੂ ਕਰ ਦਿਤੀ ਗਈ ਹੈ। ਇਸ ਨਵੀਂ ਪੈਨਸ਼ਨ ਸਕੀਮ ਤਹਿਤ ਪੰਜਾਬ ਦੇ ਕਰਮਚਾਰੀਆਂ ਅਤੇ ਸਰਕਾਰ ਦਾ ਐਨ.ਪੀ.ਐਸ ਖਾਤੇ ਵਿੱਚ ਹੁਣ ਤੱਕ 7500/- ਕਰੌੜ ਰੁਪਏ ਤੋਂ ਵੱਧ ਜਮਾਂ ਹੋ ਚੁੱਕਿਆ ਹੈ। ਇਹ ਪੈਸਾ ਦੇਸ਼ ਦੀਆਂ ਵੱਡੀਆਂ ਕੰਪਨੀਆਂ/ਬੈਂਕਾ ਰਾਂਹੀ ਸੇਅਰ ਮਾਰਕਿਟ ‘ਚ ਇਨਵੈਸਟ ਕੀਤੇ ਜਾ ਰਹੇ ਹਨ। ਜੇਕਰ ਪਿਛਲੇ ਸਮੇ ਵੱਲ ਝਾਤ ਮਾਰੀਏ ਤਾ ਸਾਲ 2007-2008 ਵਿੱਚ ਵਿਸ਼ਵ ਪੱਧਰ ‘ਤੇ ਆਰਥਿਕ ਮੰਦੀ ਦਾ ਦੌਰ ਆਇਆ ਸੀ ਜਿਸ ਤਹਿਤ ਅਮਰੀਕਾ, ਰੂਸ, ਕੈਨੇਡਾ, ਆਸਟਰੇਲੀਆ ਵਰਗੇ ਵਿਕਸਤ ਦੇਸ਼ਾ ਦੇ 100 ਤੋ ਵੱਧ ਬੈਕ ਦੀਵਾਲੀਆ ਹੋ ਗਏ ਸਨ। ਜੇਕਰ ਅਜਿਹਾ ਦੌਰ ਕਰਮਚਾਰੀਆਂ ਦੀ ਰਿਟਾਇਰਮਿੰਟ ਦੇ ਸਮੇਂ ਆਉਦਾ ਹੈ ਤਾਂ ਪੰਜਾਬ ਦਾ ਸਰਕਾਰੀ ਮੁਲਾਜਮ ਦਾ ਬੁਢਾਪਾ ਰੁਲ ਜਾਵੇਗਾ। ਉਨਾਂ ਕਿਹਾ ਕਿ ਇਸ ਹੋ ਰਹੇ ਧੱਕੇ ਨੂੰ ਰੋਕਣ ਲਈ ਤੇ ਸਰਕਾਰ ਨੂੰ ਕਰਮਚਾਰੀਆਂ ਦੀ ਇਸ ਮਹੱਤਵਪੂਰਨ ਮੰਗ ਨੂੰ ਮੰਨ ਕੇ ਮੁੜ ਪੁਰਾਣੀ ਪੈਨਸ਼ਨ ਲਾਗੂ ਕਰਨ ਲਈ ਬਹੁਤ ਛੇਤੀ ਹੀ ਪੰਜਾਬ ਪੱਧਰੀ ਰੈਲੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਜੱਥੇਬੰਦੀ ਵੱਲੋਂ ਇਸ ਤੋਂ ਇਲਾਵਾ ਅੱਜ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਸਟੀਕਰ ਮੁਹਿੰਮ ਦਾ ਅਗਾਜ ਕੀਤਾ ਗਿਆ। ਉਨਾਂ ਕਿਹਾ ਕਿ ਜਨਵਰੀ 2004 ਤੋਂ ਬਾਅਦ ਭਰਤੀ ਕਰਮਚਾਰੀ ਇਹ ਸਟੀਕਰ ਆਪਣੇ ਵਹੀਕਲਾਂ ‘ਤੇ ਲਗਾ ਕੇ ਆਪਣਾ ਰੋਸ ਜ਼ਾਹਰ ਕਰਨਗੇ। ਇਸ ਸਮੇਂ ਸੂਬਾ ਜਨਰਲ ਸਕੱਤਰ ਰਣਬੀਰ ਸਿੰਘ ਢੰਡੇ ਨੇ ਕਿਹਾ ਕਿ ਲੋਕਾਂ ਦੀ ਸੇਵਾ ਲਈ ਸੱਤਾ ਕੁਰਸੀ ‘ਤੇ ਬੈਠੇ ਨੁਮਾਇੰਦਿਆਂ ਨੇ ਆਪਣੇ ਲਈ ਪੁਰਾਣੀ ਪੈਨਸ਼ਨ ਰੱਖ ਕੇ ਆਪਣਾ ਤੇ ਪਰਿਵਾਰ ਦਾ ਬੁਢਾਪਾ ਸੁਰੱਖਿਅਤ ਕਰ ਲਿਆ ਹੈ ਪਰ ਕਰਮਚਾਰੀਆਂ ਨੂੰ ਨਵੀਂ ਪੈਨਸ਼ਨ ਸਕੀਮ ਰਾਂਹੀ ਸੇਅਰ ਬਜ਼ਾਰ ਤੇ ਕਾਰਪੋਰੇਟ ਸੈਕਟਰ ਦੇ ਹਵਾਲੇ ਕਰ ਦਿੱਤਾ ਹੈ। ਉਨਾਂ ਦੱਸਿਆ ਕਿ ਸਰਕਾਰਾਂ ਵੱਲੋਂ ਕੀਤੇ ਇਸ ਧੱਕੇ ਨੂੰ ਬੰਦ ਕਰਨ ਸੰਬੰਧੀ ਮੌਜੂਦਾ ਸੱਤਾ ਪੱਖ ਤੇ ਵਿਰੋਧੀ ਧਿਰਾਂ ਦੇ 60 ਦੇ ਕਰੀਬ ਐਮਐਲਏਜ ਵੱਲੋਂ ਵੀ ਮੁੱਖ ਮੰਤਰੀ ਨੂੰ ਲਿਖਿਆ ਜਾ ਚੁੱਕਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਬਹੁਮਤ ਵਿਧਾਨਕਾਰਾਂ ਦੀ ਬੇਨਤੀ ਨੂੰ ਮੰਨਦੇ ਹੋਏ ਕਰਮਚਾਰੀਆਂ ਲਈ ਵੀ ਪੁਰਾਣੀ ਪੈਨਸ਼ਨ ਦਾ ਪ੍ਰਬੰਧ ਕਰੇ।

ਇਸ ਮੌਕੇ ਸੁਖਜੀਤ ਸਿੰਘ (ਸੂਬਾ ਪ੍ਰਧਾਨ), ਰਣਬੀਰ ਸਿੰਘ ਢੰਡੇ ਸੂਬਾ ਜਨਰਲ ਸਕੱਤਰ, ਦੀਦਾਰ ਸਿੰਘ ਛੋਕਰਾਂ ਪ੍ਰਧਾਨ ਜ਼ਿਲ੍ਹਾ ਸੰਗਰੂਰ,  ਰਛਪਾਲ ਸਿੰਘ ਵੜੈਚ ਕਾਰਜਕਾਰੀ ਪ੍ਰਧਾਨ ਈਟੀਟੀ ਯੂਨੀਅਨ ਪੰਜਾਬ, ਸੰਦੀਪ ਕੁਮਾਰ ਭਾਂਬਕ ਪ੍ਰਧਾਨ ਲੁਧਿਆਣਾ, ਗੁਰਮੇਲ ਸਿੰਘ ਵਿਰਕ ਪ੍ਰਧਾਨ ਪਟਿਆਲ਼ਾ, ਅਨੂਪ ਸ਼ਰਮਾ ਪਟਿਆਲ਼ਾ, ਪ੍ਰਭਜੋਤ ਸਿੰਘ ਸਾਹਨੀ ਸੂਬਾ ਮੀਤ ਪ੍ਰਧਾਨ, ਗੁਰਜੰਟ ਸਿੰਘਪਟਿਆਲ਼ਾ, ਰਵਿੰਦਰ ਸਿੰਘ, ਤਜਿੰਦਰ ਸਿੰਘ ਬਾਠ, ਹਰਵਿੰਦਰ ਸਿੰਘ ਬੀਡੀਐਡ ਫਰੰਟ ਆਦਿ ਤੋਂ ਇਲਾਵਾ ਸਮੂਹ ਜਿਲਿਆਂ ਦੇ ਆਗੂ ਹਾਜ਼ਰ ਰਹੇ।

About The Author

Leave a Reply

Your email address will not be published. Required fields are marked *

error: Content is protected !!