( ! ) Warning: sprintf(): Too few arguments in /home/timespunjab.com/public_html/wp-content/themes/covernews/lib/breadcrumb-trail/inc/breadcrumbs.php on line 253
Call Stack
#TimeMemoryFunctionLocation
10.0001358648{main}( ).../index.php:0
20.0002359008require( '/home/timespunjab.com/public_html/wp-blog-header.php' ).../index.php:17
30.643317652720require_once( '/home/timespunjab.com/public_html/wp-includes/template-loader.php' ).../wp-blog-header.php:19
40.652317720272include( '/home/timespunjab.com/public_html/wp-content/themes/covernews/single.php' ).../template-loader.php:106
50.652317720272get_header( ).../single.php:10
60.671517740080locate_template( ).../general-template.php:48
70.671517740192load_template( ).../template.php:745
80.671617740608require_once( '/home/timespunjab.com/public_html/wp-content/themes/covernews/header.php' ).../template.php:810
91.049520994320do_action( ).../header.php:63
101.049520994696WP_Hook->do_action( ).../plugin.php:517
111.049520994696WP_Hook->apply_filters( ).../class-wp-hook.php:348
121.049520995448covernews_get_breadcrumb( ).../class-wp-hook.php:324
131.049920995568covernews_get_breadcrumb_trail( ).../template-functions.php:277
141.050120996696breadcrumb_trail( ).../template-functions.php:316
151.050821000456Breadcrumb_Trail->trail( ).../breadcrumbs.php:43
161.051221002848sprintf ( ).../breadcrumbs.php:253

ਸਮਾਰਟ ਸਿਟੀ ਕਾਰਜਕਾਰੀ ਕਮੇਟੀ ਵੱਲੋਂ ਮਿਸ਼ਨ ਸਮਾਰਟ ਸਿਟੀ ਅਧੀਨ 83.49 ਕਰੋੜ ਦੀ ਲਾਗਤ ਵਾਲੇ ਬਾਇਓ-ਮਾਈਨਿੰਗ ਅਤੇ ਸਮਾਰਟ ਰੋਡਸ ਪ੍ਰਾਜੈਕਟ ਲਈ ਵਰਕ ਆਰਡਰ ਜਾਰੀ

0

ਜਲੰਧਰ, 2 ਜੂਨ

ਬੁੱਧਵਾਰ ਨੂੰ ਸਭ ਤੋਂ ਘੱਟ ਬੋਲੀ ਦੇਣ ਵਾਲੇ ਬੋਲੀਕਾਰ ਨੂੰ ਵਰਕ ਆਰਡਰ ਜਾਰੀ ਕਰਦਿਆਂ ਸਮਾਰਟ ਸਿਟੀ ਮਿਸ਼ਨ ਦੀ ਕਾਰਜਕਾਰੀ ਕਮੇਟੀ ਵੱਲੋਂ 84 ਕਰੋੜ ਰੁਪਏ ਦੀ ਲਾਗਤ ਵਾਲੇ ਦੋ ਪ੍ਰਾਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।

ਪੀ.ਐਮ.ਆਈ.ਡੀ.ਸੀ. ਦੇ ਸੀ.ਈ.ਓ. ਅਜੋਏ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਕਮੇਟੀ ਦੀ ਵਰਚੁਅਲ ਮੀਟਿੰਗ ਵਿਚ ਹਿੱਸਾ ਲੈਣ ਤੋਂ ਬਾਅਦ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਇਹ ਪ੍ਰਾਜੈਕਟ ਸ਼ਹਿਰ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਤੋਂ ਇਲਾਵਾ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨਗੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਮਾਰਟ ਸਿਟੀ ਮਿਸ਼ਨ ਵੱਲੋਂ ਅਗਲੇ ਦੋ ਸਾਲਾਂ ਵਿਚ 32.11 ਕਰੋੜ ਰੁਪਏ ਦੀ ਲਾਗਤ ਨਾਲ ਵਰਿਆਣਾ ਪਿੰਡ ਵਿਖੇ 8 ਲੱਖ ਮੀਟ੍ਰਿਕ ਟਨ ਦੇ ਕੂੜੇ ਦੇ ਡੰਪ ਨੂੰ ਬਾਇਓ-ਰੇਮੇਡੀਏਸ਼ਨ ਵਿਧੀ ਰਾਹੀਂ ਬੰਦ ਕਰਨ ਦਾ ਪ੍ਰਾਜੈਕਟ ਅਲਾਟ ਕਰ ਦਿੱਤਾ ਗਿਆ ਹੈ।  ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਨਾਲ ਸ਼ਹਿਰ ਨੂੰ ਵੱਡੀ ਰਾਹਤ ਮਿਲੇਗੀ ਕਿਉਂਕਿ ਇਸ ਵਿਸ਼ਾਲ ਡੰਪ ਨੂੰ ਵਿਗਿਆਨਕ ਢੰਗ ਨਾਲ ਸਾਫ਼ ਕੀਤਾ ਜਾਵੇਗਾ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਏਰੀਆ ਬੇਸਡ ਡਿਵੈਲਪਮੈਂਟ (ਏ.ਬੀ.ਡੀ.) ਖੇਤਰਾਂ ਵਿੱਚ ਸਮਾਰਟ ਸੜਕਾਂ ਵਿਕਸਤ ਕਰਨ ਲਈ ਕਮੇਟੀ ਵੱਲੋਂ 51.38 ਕਰੋੜ ਰੁਪਏ ਦੀ ਲਾਗਤ ਵਾਲੇ ਇਕ ਹੋਰ ਪ੍ਰਾਜੈਕਟ ਲਈ ਵਰਕ ਆਰਡਰ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਅਧੀਨ ਸਿਵਲ ਵਰਕਸ, ਬਾਗਬਾਨੀ ਦਾ ਕੰਮ, ਮੀਂਹ ਦੇ ਪਾਣੀ ਦੀ ਨਿਕਾਸੀ ਪ੍ਰਣਾਲੀ ਸਮੇਤ ਹਾਈ ਟੈਨਸ਼ਨ ਬਿਜਲੀ ਦੇ ਕੰਮ ਸ਼ਾਮਲ ਹਨ ।

ਸ਼੍ਰੀ ਥੋਰੀ ਨੇ ਦੱਸਿਆ ਕਿ ਸੋਧੇ ਹੋਏ ਡੀਪੀਆਰ ਅਨੁਸਾਰ ਸੜਕਾਂ ਦੇ ਕੁਝ ਨਵੇਂ ਹਿੱਸੇ ਪ੍ਰਾਜੈਕਟ ਵਿਚ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਵਿਚ ਕਪੂਰਥਲਾ ਚੌਕ ਤੋਂ ਐਚ.ਐਮ.ਵੀ. ਚੌਕ ਰੋਡ, ਐਚਐਮਵੀ ਚੌਕ ਤੋਂ ਡੀਏਵੀ ਫਲਾਈਓਵਰ ਤੱਕ ਸਰਵਿਸ ਰੋਡ ਅਤੇ ਗ੍ਰੀਨ ਬੈਲਟ, ਸਬਜ਼ੀ ਮੰਡੀ ਚੌਕ ਤੋਂ ਐਚ.ਐਮ.ਵੀ. ਚੌਕ ਤੱਕ ਸੜਕ ਸਮੇਤ ਸਲਿੱਪ ਸੜਕਾਂ ਅਤੇ 120 ਫੁੱਟ ਰੋਡ ‘ਤੇ ਜੰਕਸ਼ਨ ਪੁਆਇੰਟ ਤੋਂ ਅਤੇ ਕਪੂਰਥਲਾ ਰੋਡ ਤੋਂ ਐਮ. ਸੀ. ਜੇ. ਬਾਊਂਡਰੀ ਤੱਕ ਸਟ੍ਰੀਟ ਲਾਈਟਾਂ ਵਾਲੇ ਖੰਭੇ ਲਗਾਉਣਾ ਸ਼ਾਮਲ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਏ.ਬੀ.ਡੀ. ਖੇਤਰਾਂ ਵਿੱਚ ਸਮਾਰਟ ਸੜਕਾਂ ਦੇ ਵਿਕਾਸ ਵਿੱਚ ਸੀ.ਸੀ.ਟੀ.ਵੀ. ਕੈਮਰੇ, ਸੈਂਸਰ ਅਤੇ ਸੋਲਰ ਪੈਨਲਾਂ ਦੀ ਸਥਾਪਨਾ, ਪੈਦਲ ਯਾਤਰੀਆਂ ਵਾਲੇ ਰਸਤੇ ਨੂੰ ਮੁੜ ਵਿਕਸਿਤ ਅਤੇ ਚੌੜਾ ਕਰਨਾ, ਵਿਚਾਲੇ ਹਰੀਆਂ ਪੱਟੀਆਂ ਲਈ ਬੂਟੇ ਲਗਾਉਣਾ, ਕੈਰਿਜਵੇ ਫੁੱਟਪਾਥ ਦਾ ਪੁਨਰ-ਨਿਰਮਾਣ, ਦੂਰ ਸੰਚਾਰ ਕੇਬਲਾਂ ਲਈ ਅੰਡਰ ਗਰਾਊਂਡ ਯੂਟੀਲਿਟੀ ਡਕਟ, ਮੀਂਹ ਦੇ ਪਾਣੀ ਦੀ ਨਿਕਾਸੀ ਲਈ ਆਰਸੀਸੀ ਪਾਈਪਾਂ, ਸੰਕੇਤਾਂ ਦੀ ਵਿਵਸਥਾ, ਸੜਕ ਦੀ ਨਿਸ਼ਾਨਦੇਹੀ ਅਤੇ ਦਿਸ਼ਾ-ਨਿਰਦੇਸ਼ ਵਾਲੇ ਤੀਰ, ਪਾਰਕਿੰਗ ‘ਤੇ ਬੈਠਣ ਦਾ ਪ੍ਰਬੰਧ ਤੇ ਲੈਂਡਸਕੇਪਿੰਗ ਅਤੇ ਗ੍ਰੀਨ ਬੈਲਟਸ ਦਾ ਵਿਕਾਸ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਪ੍ਰਵਾਨਿਤ ਡੀਪੀਆਰ ਅਨੁਸਾਰ ਪ੍ਰਾਜੈਕਟ ਨੂੰ 12 ਮਹੀਨਿਆਂ ਦੇ ਅੰਦਰ-ਅੰਦਰ ਪੂਰਾ ਕੀਤਾ ਜਾਣਾ ਹੈ।

ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਪ੍ਰਾਜੈਕਟਾਂ ਅਤੇ ਯੋਜਨਾਵਾਂ ਤਹਿਤ ਜ਼ਿਲ੍ਹੇ ਵਿੱਚ ਚੱਲ ਰਹੇ ਸਮਾਂਬੱਧ ਨਿਰਧਾਰਤ ਅਤੇ ਮਿਆਰੀ ਵਿਕਾਸ ਕਾਰਜਾਂ ਨੂੰ ਯਕੀਨੀ ਬਣਾਉਣ ਲਈ ਰਾਜ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ਨੂੰ ਸਮੇਂ ਸਿਰ ਪੂਰਾ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਾਰਜਕਾਰੀ ਏਜੰਸੀਆਂ ਨੂੰ ਇਨ੍ਹਾਂ ਕੰਮਾਂ ਦੀ ਕੁਆਲਟੀ ਦਾ ਖਿਆਲ ਰੱਖਣ ਦੇ ਨਿਰਦੇਸ਼ ਵੀ ਦਿੱਤੇ।

ਇਸ ਦੌਰਾਨ ਨਗਰ ਨਿਗਮ ਜਲੰਧਰ ਦੇ ਕਮਿਸ਼ਨਰ ਕਰਨੇਸ਼ ਸ਼ਰਮਾ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਇਨ੍ਹਾਂ ਦੋਵਾਂ ਪ੍ਰਾਜੈਕਟਾਂ ਦੀ ਉਚਿਤ ਨਿਗਰਾਨੀ ਨੂੰ ਯਕੀਨੀ ਬਣਾਇਆ ਜਾਵੇਗਾ ਤਾਂ ਜੋ ਗੁਣਵੱਤਾ ਦੇ ਨਾਲ-ਨਾਲ ਇਨ੍ਹਾਂ ਨੂੰ ਸਮੇਂ ਸਿਰ ਪੂਰਾ ਕਰਨ ਦੇ ਟੀਚਾ ਨੂੰ ਪ੍ਰਾਪਤ ਕੀਤਾ ਜਾ ਸਕੇ।

About The Author

Leave a Reply

Your email address will not be published. Required fields are marked *

error: Content is protected !!