ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਪਾਵਰਕਾਮ ਅਤੇ ਬੀ.ਐਸ.ਐਨ.ਐਲ ਨੂੰ ਰਾਸ਼ਟਰੀ ਲੋਕ ਅਦਾਲਤ ’ਚ ਵੱਧ ਤੋਂ ਵੱਧ ਕੇਸ ਲਗਾਉਣ ਲਈ ਕਿਹਾ
ਹੁਸ਼ਿਆਰਪੁਰ, 05 ਅਗਸਤ 2021 : ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਪਰਾਜਿਤਾ ਜੋਸ਼ੀ ਵਲੋਂ 11 ਸਤੰਬਰ ਨੂੰ ਲਗਾਈ ਜਾਣ ਵਾਲੀ ਰਾਸ਼ਟਰੀ ਲੋਕ ਅਦਾਲਤ ਸਬੰਧੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਪਾਵਰਕਾਮ ਦੇ ਏ.ਈ ਸਬ-ਅਰਬਨ ਡਵੀਜਨ ਅਮਰਜੀਤ ਸਿੰਘ, ਅਡੀਸ਼ਨਲ ਐਸ.ਈ ਪਾਵਰਕਾਮ ਕੁਲਦੀਪ ਸਿੰਘ ਨੂੰ ਲੋਕ ਅਦਾਲਤ ਵਿੱਚ ਪੈਂਡਿੰਗ ਚੱਲ ਰਹੇ ਕੇਸਾਂ ਦਾ ਸਮਝੌਤੇ ਰਾਹੀਂ ਰਾਜੀਨਾਮੇ ਕਰਵਾਉਦ ਦੇ ਲਈ ਕਿਹਾ ਗਿਆ ਅਤੇ ਇਹ ਵੀ ਦੱਸਿਆ ਗਿਆ ਕਿ ਜੇਕਰ ਕੋਈ ਐਪਲੀਕੈਂਟ ਕੋਰਟ ਵਿੱਚ ਕਿਸੇ ਕਾਰਨ ਨਾਲ ਪੇਸ਼ ਨਹੀਂ ਹੋ ਸਕਦਾ ਤਾਂ ਤੁਸੀ ਈ-ਲੋਕ ਅਦਾਲਤ ਰਾਹੀਂ ਵੀ ਸਮਝੌਤੇ ਸਬੰਧੀ ਗੱਲਬਾਤ ਕਰਵਾ ਸਕਦੇ ਹੋ।
ਸਕੱਤਰ ਕਾਨੂੰਨੀ ਸੇਵਾਵਾਂ ਅਥਾਰਟੀ ਅਪਰਾਜਿਤਾ ਜੋਸ਼ੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਬੀ.ਐਸ.ਐਨ.ਐਲ. ਦੇ ਅਸਿਸਟੈਂਟ ਪਰਮਵੀਰ ਸਿੰਘ ਨੂੰ ਰਾਸ਼ਟਰੀ ਲੋਕ ਅਦਾਲਤ ਵਿੱਚ ਵੱਧ ਤੋਂ ਵੱਧ ਪ੍ਰੀ ਲੀਟੀਗੇਟਿਵ ਕੇਸਾਂ ਨੂੰ ਲਗਾਉਣ ਦੇ ਲਈ ਕਿਹਾ ਗਿਆ ਤਾਂ ਜੋ ਇਸ ਲੋਕ ਅਦਾਲਤ ਦਾ ਆਮ ਜਨਤਾ ਨੂੰ ਲਾਭ ਮਿਲ ਸਕੇ ਕਿਉਂਕਿ ਇਸ ਲੋਕ ਅਦਾਲਤ ਦਾ ਫੈਸਲਾ ਅੰਤਿਮ ਹੁੰਦਾ ਹੈ ਅਤੇ ਇਸ ਫੈਸਲੇ ਦੀ ਕੋਈ ਅਪੀਲ ਨਹੀਂ ਹੁੰਦੀ।