( ! ) Warning: sprintf(): Too few arguments in /home/timespunjab.com/public_html/wp-content/themes/covernews/lib/breadcrumb-trail/inc/breadcrumbs.php on line 253
Call Stack
#TimeMemoryFunctionLocation
10.0001358648{main}( ).../index.php:0
20.0002359008require( '/home/timespunjab.com/public_html/wp-blog-header.php' ).../index.php:17
30.471217652080require_once( '/home/timespunjab.com/public_html/wp-includes/template-loader.php' ).../wp-blog-header.php:19
40.480317719184include( '/home/timespunjab.com/public_html/wp-content/themes/covernews/single.php' ).../template-loader.php:106
50.480317719184get_header( ).../single.php:10
60.493317738992locate_template( ).../general-template.php:48
70.493417739104load_template( ).../template.php:745
80.493517739520require_once( '/home/timespunjab.com/public_html/wp-content/themes/covernews/header.php' ).../template.php:810
90.711920990256do_action( ).../header.php:63
100.711920990632WP_Hook->do_action( ).../plugin.php:517
110.711920990632WP_Hook->apply_filters( ).../class-wp-hook.php:348
120.711920991384covernews_get_breadcrumb( ).../class-wp-hook.php:324
130.712420991504covernews_get_breadcrumb_trail( ).../template-functions.php:277
140.712720992632breadcrumb_trail( ).../template-functions.php:316
150.713820996168Breadcrumb_Trail->trail( ).../breadcrumbs.php:43
160.714420998368sprintf ( ).../breadcrumbs.php:253

ਸ਼ੇਰ – ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਯਾਦ ‘ਚ

0

ਮਹਾਰਾਜਾ ਰਣਜੀਤ ਸਿੰਘ ਸਿੱਖ ਸਮਰਾਜ ਦੇ ਪ੍ਰਸਿੱਧ ਆਗੂ ਸਨ। ਉਹ ਪੰਜਾਬ ਦੇ ਇਤਿਹਾਸ ਵਿੱਚ ਇਕ ਚਿੰਨ੍ਹ ਸੀ, ਜਿਸ ਨੇ 19 ਵੀਂ ਸਦੀ ਦੇ ਆਰੰਭ ਵਿੱਚ ਉੱਤਰ ਪੱਛਮੀ ਭਾਰਤੀ ਉਪ ਮਹਾਂਦੀਪ ਵਿਚ ਰਾਜ ਕੀਤਾ ਸੀ। ਬਚਪਨ ਵਿੱਚ, ਰਣਜੀਤ ਸਿੰਘ ਨੂੰ ਚੇਚਕ ਹੋਣ ਦੇ ਨਤੀਜੇ ਵਜੋਂ ਉਸ ਦੀ ਖੱਬੀ ਅੱਖ ਨਜ਼ਰ ਕਮਜ਼ੋਰ ਹੋ ਗਈ , ਪਰ ਇਸ ਕਮਜ਼ੋਰੀ ਨੇ ਉਹਨਾਂ ਨੂੰ ਆਪਣੀ ਅਗਵਾਈ ਲਈ ਮਸ਼ਹੂਰ ਅਤੇ ਸਭ ਤੋਂ ਸਤਿਕਾਰਤ ਨਾਇਕ ਬਣਨ ਤੋਂ ਨਹੀਂ ਰੋਕਿਆ।
ਸਿੱਖ ਸਮਰਾਜ ਦੀ ਅਗਵਾਈ ਕਰਨ ਵਾਲੇ ਇਸ ਪ੍ਰਮੁੱਖ ਆਗੂ ਦੀ ਬਰਸੀ ਦੇ ਮੌਕੇ ‘ਤੇ, ਕੁਝ ਖਾਸ ਤੱਥ :

  • ਰਣਜੀਤ ਸਿੰਘ ਦਾ ਜਨਮ 13 ਨਵੰਬਰ 1780 ਨੂੰ ਲਹਿੰਦੇ ਪੰਜਾਬ ਦੇ ਗੁਜਰਾਂਵਾਲਾ ਖੇਤਰ ਵਿੱਚ ਹੋਇਆ |ਉਹਨਾਂ ਦੇ ਪਿਤਾ ਦਾ ਨਾਮ ਸਰਦਾਰ ਮਹਾਂ ਸਿੰਘ ਤੇ ਮਾਤਾ ਦਾ ਨਾਮ ਮਾਈ ਰਾਜ ਕੌਰ ਸੀ | 10 ਸਾਲ ਦੀ ਉਮਰ ਵਿੱਚ ਜੰਗ ਜਿੱਤ ਕੇ ਉਹਨਾਂ ਨੇ ਬਹਾਦੁਰੀ ਦੀ ਮਿਸਾਲ ਕਾਇਮ ਕੀਤੀ |
  • 17 ਸਾਲ ਦੀ ਉਮਰ ਵਿੱਚ ਰਣਜੀਤ ਸਿੰਘ ਨੇ ਅਫ਼ਗਾਨਿਸਤਾਨ ਦੇ ਰਾਜਾ ਜ਼ਮਾਨ ਸ਼ਾਹ ਦੁੱਰਾਨੀ ਵਲੋਂ ਕੀਤੇ ਹਮਲਿਆਂ ਨੂੰ ਅਸਫ਼ਲ ਕੀਤਾ ਤੇ ਨਾਲ ਹੀ ਦੁਰਾਨੀ ਨੂੰ ਅੰਮ੍ਰਿਤਸਰ ਅਤੇ ਗੁਜਰਾਤ ਜੰਗ ਦੌਰਾਨ ਮੂੰਹ ਦੀ ਖਾਣੀ ਪਈ |
  • ਸਨ 1801 ਵਿੱਚ ਉਹਨਾਂ ਨੂੰ ਮਹਾਰਾਜਾ ਵਜੋਂ ਤਾਜਪੋਸ਼ੀ ਦਿੱਤਾ ਗਿਆ |ਰਾਜਾ ਬਣਨ ਤੋਂ ਪਹਿਲਾਂ ਰਣਜੀਤ ਸਿੰਘ ਨੇ ਸਾਲ 1799 ਵਿਚ ਲਾਹੌਰ ਉੱਤੇ ਕਬਜ਼ਾ ਕਰ ਲਿਆ ਸੀ।
  • ਰਣਜੀਤ ਸਿੰਘ ਦੀਆਂ 20 ਪਤਨੀਆਂ ਸਨ ਅਤੇ ਪ੍ਰਸਿੱਧ ਰਾਣੀਆਂ ਵਿੱਚ ਰਾਣੀ ਮਹਿਤਾਬ ਕੌਰ, ਰਾਣੀ ਰਾਜ ਕੌਰ, ਰਣਜੀ ਰਤਨ ਕੌਰ, ਰਾਣੀ ਦਇਆ ਕੌਰ, ਅਤੇ ਮਹਾਰਾਣੀ ਜਿੰਦ ਕੌਰ ਸ਼ਾਮਲ ਸਨ।
  • ਉਹਨਾਂ ਦੇ ਅੱਠ ਬੱਚੇ ਸਨ ਪਰ ਖੜਕ ਸਿੰਘ ਅਤੇ ਦਲੀਪ ਸਿੰਘ ਨੂੰ ਹੀ ਮਹਾਰਾਜਾ ਦੇ ਜੈਵਿਕ ਪੁੱਤਰਾਂ ਵਜੋਂ ਸਵੀਕਾਰਿਆ ਗਿਆ |
  • ਰਣਜੀਤ ਸਿੰਘ ਦੇ ਸ਼ਾਸਨ ਅਧੀਨ ਸਿੱਖ ਸਮਰਾਜ ਬਹੁਤ ਧਰਮ ਨਿਰਪੱਖ ਸੀ ਕਿਉਂਕਿ ਉਹਨਾਂ ਨੇ ਵੱਖ – ਵੱਖ ਧਰਮਾਂ ਅਤੇ ਪਿਛੋਕੜ ਦੇ ਬੰਦਿਆਂ ਨੂੰ ਆਪਣੀ ਫੌਜ ਵਿਚ ਸ਼ਾਮਲ ਹੋਣ ਦਿੱਤਾ। ਉਹਨਾਂ ਦੀ ਫੌਜ ਵਿੱਚ ਕੁਝ ਯੂਰਪੀਅਨ ਵੀ ਸ਼ਾਮਲ ਸਨ।
  • ਬਹੁਤ ਸਾਰੇ ਪ੍ਰਸੰਸਾ ਅਤੇ ਪ੍ਰਸਿੱਧੀ ਤੋਂ ਅਲਾਵਾ , ਮਹਾਰਾਜਾ ਰਣਜੀਤ ਸਿੰਘ ਜੀ ਨੂੰ ਗੁਰਦੁਆਰਾ ਸ਼੍ਰੀ ਹਰਿਮੰਦਰ ਸਾਹਿਬ ਦੀ ਸੁਨਹਿਰੀ ਸੁੰਦਰਤਾ ਲਈ ਜਾਣਿਆ ਜਾਂਦਾ ਹੈ ਜੋ ਕਿ ਪੰਜਾਬ ਰਾਜ ਦੇ ਅੰਮ੍ਰਿਤਸਰ ਸ਼ਹਿਰ ਵਿਖੇ ਸਥਿਤ ਹੈ ।

About The Author

Leave a Reply

Your email address will not be published. Required fields are marked *

error: Content is protected !!