ਬਜ਼ੁਰਗਾਂ ਦੀ ਸਹਾਇਤਾ ਲਈ ਟੋਲ ਫਰੀ ਹੈਲਪਲਾਈਨ ਨੰਬਰ ਜਾਰੀ
ਸੰਗਰੂਰ, 7 ਜੁਲਾਈ 2021 : ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਦੱਸਿਆ ਕਿ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ ਅਤੇ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਬਜ਼ੁਰਗਾਂ ਦੀ ਸਹਾਇਤਾ ਲਈ ਟੋਲ ਫਰੀ ‘ਈਲਡਰ ਲਾਈਨ’(ਬਜ਼ੁਰਗਾਂ ਲਈ ਹੈਲਪ ਲਾਈਨ ਨੰਬਰ) ਜਾਰੀ ਕੀਤੀ ਗਈ ਹੈ।
ਸ਼੍ਰੀ ਰਾਮਵੀਰ ਨੇ ਕਿਹਾ ਕਿ ਈਲਡਰ ਲਾਈਨ ਨੰਬਰ 14567 ਜਾਰੀ ਕੀਤਾ ਗਿਆ ਹੈ ਜਿਸ ’ਤੇ ਕਾਲ ਕਰਕੇ ਬਜ਼ੁਰਗ ਰਹਿਣ ਲਈ ਆਸਰਾ, ਮੈਡੀਕਲ ਤੇ ਕਾਨੂੰਨੀ ਕਾਉਸਿਗ ਸਮੇਤ ਹੋਰ ਜਾਣਕਾਰੀ ਹਾਸਲ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਟੋਲ ਫ੍ਰੀ ਨੰਬਰ ’ਤੇ ਕਾਲ ਕਰ ਕੇ ਆਮ ਲੋਕ ਬੇਘਰ ਬਜ਼ੁਰਗਾਂ ਬਾਰੇ ਸੂਚਨਾ ਦੇ ਸਕਦੇ ਹਨ ਤਾਂ ਜੋ ਬਜ਼ੁਰਗਾਂ ਦੀ ਸਹੀ ਢੰਗ ਨਾਲ ਸੰਭਾਲ ਕੀਤੀ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਐਮ.ਟੀ.ਓ., ਡੀ.ਐਸ.ਐਸ.ਓ., ਸਿਹਤ ਵਿਭਾਗ, ਪੁਲਿਸ ਵਿਭਾਗ,ਐਸ.ਸੀ.ਏ‘ਜ਼, ਆਰ.ਡਬਲਿਊ.ਏ., ਐਨ.ਜੀ.ਓ. ਤੇ ਹੋਰਾਂ ਨੰੂ ਸਬੰਧਤ ਖੇਤਰਾਂ ਵਿਚ ਕਿਸੇ ਵੀ ਬੇਘਰ ਬਜ਼ੁਰਗਾਂ ਦੀ ਸੂਚਨਾ ਦੇਣ ਲਈ ਈਲਡਰ ਲਾਈਨ ਬਾਰੇ ਜਾਣਕਾਰੀ ਫ਼ੈਲਾਉਣ ਦੀ ਹਦਾਇਤ ਕੀਤੀ ਗਈ ਹੈ, ਤਾਂਜੋ ਬਜੁਰਗਾਂ ਦੀ ਮਦਦ ਕੀਤੀ ਜਾ ਸਕੇ।