( ! ) Warning: sprintf(): Too few arguments in /home/timespunjab.com/public_html/wp-content/themes/covernews/lib/breadcrumb-trail/inc/breadcrumbs.php on line 253
Call Stack
#TimeMemoryFunctionLocation
10.0001361088{main}( ).../index.php:0
20.0002361448require( '/home/timespunjab.com/public_html/wp-blog-header.php' ).../index.php:17
30.419917660328require_once( '/home/timespunjab.com/public_html/wp-includes/template-loader.php' ).../wp-blog-header.php:19
40.426517727432include( '/home/timespunjab.com/public_html/wp-content/themes/covernews/single.php' ).../template-loader.php:106
50.426517727432get_header( ).../single.php:10
60.440317747240locate_template( ).../general-template.php:48
70.440417747352load_template( ).../template.php:745
80.440617747768require_once( '/home/timespunjab.com/public_html/wp-content/themes/covernews/header.php' ).../template.php:810
90.665420997704do_action( ).../header.php:63
100.665420998080WP_Hook->do_action( ).../plugin.php:517
110.665420998080WP_Hook->apply_filters( ).../class-wp-hook.php:348
120.665420998832covernews_get_breadcrumb( ).../class-wp-hook.php:324
130.665920998952covernews_get_breadcrumb_trail( ).../template-functions.php:277
140.666321000080breadcrumb_trail( ).../template-functions.php:316
150.667421003776Breadcrumb_Trail->trail( ).../breadcrumbs.php:43
160.668221006168sprintf ( ).../breadcrumbs.php:253

ਦੋਆਬੇ ਦੇ ਕੱਦਾਵਾਰ ਆਗੂ ਰਾਣਾ ਗੁਰਜੀਤ ਦਾ ਸਿਆਸੀ ਬਨਵਾਸ ਹੋਇਆ ਖਤਮ, ਕੈਪਟਨ ਮੰਤਰੀ ਮੰਡਲ ਚ ਹੋਵੇਗੀ ਧਮਾਕੇਦਾਰ ਵਾਪਸੀ

0

ਚੰਡੀਗੜ੍ਹ, 2 ਅਗਸਤ 2021 : ਦੋਆਬੇ ਦੇ ਕੱਦਾਵਾਰ ਆਗੂ ਅਤੇ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਹੱਦ ਕਰੀਬੀ ਮੰਨੇ ਜਾਂਦੇ ਰਾਣਾ ਗੁਰਜੀਤ ਸਿੰਘ ਦਾ ਸਿਆਸੀ ਬਨਵਾਸ ਖਤਮ ਹੋ ਗਿਆ ਅਤੇ ਕਾਂਗਰਸ ਦੇ ਇਹ ਧੜੱਲੇਦਾਰ ਆਗੂ ਦੀ ਕੈਪਟਨ ਮੰਤਰੀ ਮੰਡਲ ਚ ਧਮਾਕੇਦਾਰ ਵਾਪਸੀ ਦਾ ਰਾਹ ਪੱਧਰਾ ਹੋ ਗਿਆ ਹੈ ।

ਕਾਂਗਰਸ ਦੇ ਆਲਾ ਮਿਆਰੀ ਸੂਤਰਾਂ ਅਨੁਸਾਰ ਕੈਪਟਨ ਵਲੋਂ ਪਾਏ ਗਏ ਜ਼ੋਰ ਕਾਰਣ ਪਾਰਟੀ ਦੀ ਉਹ ਕਮਾਂਡ ਨੇ ਰਾਣਾ ਦੇ ਨਾਮ ਤੇ ਮੰਤਰੀ ਮੰਡਲ ਚ ਵਾਪਸੀ ਲਈ ਮੋਹਰ ਲਗਾ ਦਿੱਤੀ ਹੈ ਤੇ ਆਉਣ ਵਾਲੇ ਦਿਨਾਂ ਵਿਚ ਹੋਣ ਵਾਲੇ ਮੰਤਰੀ ਮੰਡਲ ਦੇ ਪੁਨਰ ਗਠਨ ਦੇ ਵਿਚ ਮੁਖ ਮੰਤਰੀ ਰਾਣਾ ਗੁਰਜੀਤ ਨੂੰ ਅਹਿਮ ਜਿੰਮੇਵਾਰੀ ਸੌਂਪਣਗੇ । ਪਿਛਲੇ ਕੁਝ ਸਾਲਾਂ ਤੋਂ ਸਿਆਸੀ ਬਨਵਾਸ ਤੇ ਚਲ ਰਹੇ ਰਾਣਾ ਗੁਰਜੀਤ ਸਿੰਘ ਦੁਆਬੇ ਦੇ ਤਾਕਤਵਰ ਆਗੂ ਮੰਨੇ ਜਾਂਦੇ ਹਨ । ਰਾਣਾ ਗੁਰਜੀਤ ਸਿੰਘ, ਮੁੱਖ ਮੰਤਰੀ ਨਾਲ ਆਪਣੀ ਨੇੜਤਾ ਲਈ ਜਾਣੇ ਜਾਂਦੇ ਹਨ ਅਤੇ ਸਿਆਸੀ ਹਲਕਿਆਂ ਵਿਚ ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਦਾ ਸੰਕਤਮੋਚਕ ਮੰਨਿਆ ਜਾਂਦਾ ਹੈ ।

ਉਹ ਮੁੱਖ ਮੰਤਰੀ ਦੇ ਸੰਕਟ ਦੇ ਸਮੇਂ ਵਿਚ ਹਮੇਸ਼ਾਂ ਉਹਨਾਂ ਨਾਲ ਖੜੇ ਰਹੇ ਹਨ ਅਤੇ ਉਹਨਾ ਨੇ ਹਮੇਸ਼ਾ ਹੀ ਕੇਵਲ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਆਪਣਾ ਆਗੂ ਮੰਨਿਆ ਹੈ । 2014 ਵਿਚ ਆਮ ਚੋਣਾਂ ਦੌਰਾਨ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਇਤਿਹਾਸਕ ਜਿੱਤ ਵਿਚ ਰਾਣਾ ਗੁਰਜੀਤ ਵਲੋਂ ਨਿਭਾਈ ਗਈ ਸ਼ਾਨਦਾਰ ਭੂਮਿਕਾ ਲਈ ਉਹ ਸਭ ਤੋਂ ਵੱਧ ਜਾਣੇ ਜਾਂਦੇ ਹਨ । ਇਸੇ ਚੋਣ ਵਿਚ ਮੁਖ ਮੰਤਰੀ ਨੇ ਭਾਜਪਾ ਦੇ ਕੱਦਾਵਾਰ ਆਗੂ ਅਰੁਣ ਜੇਤਲੀ ਨੂੰ ਧੂਲ ਚਟਾਈ ਸੀ। ਰਾਣਾ ਗੁਰਜੀਤ ਸਿੰਘ ਉਸ ਚੋਣ ਮੌਕੇ ਕੈਪਟਨ ਅਮਰਿੰਦਰ ਸਿੰਘ ਦੇ ਚੋਣ ਇੰਚਾਰਜ ਸਨ ਅਤੇ ਇਸ ਜਿੱਤ ਨੇ ਕੈਪਟਨ ਦੀ ਪੰਜਾਬ ਦੀ ਸਿਆਸਤ ਅਤੇ ਸੱਤਾ ਵਿਚ ਵਾਪਸੀ ਦਾ ਮੁੱਢ ਬਨਿਆ ਸੀ ।

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ 2017 ਵਿਚ ਪੰਜਾਬ ਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਰਾਣਾ ਗੁਰਜੀਤ ਸਿੰਘ ਨੂੰ ਬਿਜਲੀ ਮੰਤਰੀ ਬਣਾਇਆ ਗਿਆ ਸੀ । ਪਰ ਰੇਤ ਘੁਟਾਲੇ ਵਿਚ ਉਹਨਾਂ ਦਾ ਨਾਮ ਆਉਣ ਤੋਂ ਬਾਅਦ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਸੀ । ਉਸ ਸਮੇਂ ਤੋਂ ਰਾਣਾ ਗੁਰਜੀਤ ਸਿੰਘ ਪਾਰਟੀ ਅਤੇ ਸਰਕਾਰ ਦੋਵਾਂ ਵਿਚ ਇਕ ਤਰ੍ਹਾਂ ਨਾਲ ਸਿਆਸੀ ਬਨਵਾਸ ਵਿਚ ਚਾਲ ਰਹੇ ਸਨ। ਉਨ੍ਹਾਂ ਨੇ ਆਪਣੇ ਸਿਆਸੀ ਕਤਲ ਲਈ ਸੂਬੇ ਦੇ ਇਕ ਉੱਚ ਅਧਿਕਾਰੀ, ਜੋ ਕਿ ਮੁਖ ਮੰਤਰੀ ਦਾ ਖਾਸ ਮੰਨਿਆ ਜਾਂਦਾ ਹੈ, ਨੂੰ ਜ਼ਿੰਮੇਵਾਰ ਠਹਿਰਾਇਆ ਸੀ ਅਤੇ ਮੁੱਖ ਮੰਤਰੀ ਸਾਹਮਣੇ ਇਕ ਮੀਟਿੰਗ ਦੌਰਾਨ ਉਨ੍ਹਾਂ ਦੀ ਉਕਤ ਅਧਿਕਾਰੀ ਨਾਲ ਗਹਿਮਾ-ਗਹਿਮੀ ਵੀ ਹੋਈ ਸੀ।

ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਕਾਂਗਰਸ ਪਾਰਟੀ ਅੰਦਰ ਮੁੜ ਦਾਖਲੇ ਤੋਂ ਬਾਅਦ ਇਹ ਅਫਵਾਹਾਂ ਵੀ ਜ਼ੋਰਾਂ ‘ਤੇ ਸਨ ਕਿ ਇਸ ਫੈਸਲੇ ਨੇ ਰਾਣਾ ਗੁਰਜੀਤ ਸਿੰਘ ਨੂੰ ਠੇਸ ਪਹੁੰਚਾਈ ਹੈ ਅਤੇ ਉਹ ਕਦੇ ਵੀ ਸਿਆਸੀ ਪਾਲਾ ਬਦਲ ਸਕਦੇ ਹਨ ਪਰ ਉਹਨਾਂ ਨੇ ਅਜਿਹੀਆਂ ਅਟਕਲਾਂ ਨੂੰ ਸਿੱਰੇ ਤੋਂ ਖਾਰਜ ਕੀਤਾ ਸੀ । ਮੁੱਖ ਮੰਤਰੀ ਤੇ ਨਵਜੋਤ ਸਿੰਘ ਸਿੱਧੂ ਦਰਮਿਆਨ ਚੱਲ ਰਹੀ ਜ਼ੋਰ ਅਜਮਾਇਸ਼ ਵਿਚ ਵੀ ਰਾਣਾ ਗੁਰਜੀਤ ਸਿੰਘ, ਕੈਪਟਨ ਨਾਲ ਡੱਟ ਕੇ ਖੜੇ । ਰਾਣਾ ਗੁਰਜੀਤ ਸਿੰਘ ਦੋਆਬੇ ਦੇ ਸਿਰਮੌਰ ਆਗੂ ਹਨ ਅਤੇ ਉਹਨਾਂ ਦੀ ਇਸ ਖੇਤਰ ਦੇ ਵਿਧਾਇਕਾਂ ਉੱਤੇ ਚੰਗੀ ਪਕੜ ਮੰਨੀ ਜਾਂਦੀ ਹੈ। ਇਥੋਂ ਤਕ ਕਿ ਕਾਂਗਰਸ ਦੇ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ, ਰਮਨਜੀਤ ਸਿੰਘ ਸਿੱਕੀ, ਹਰਦੇਵ ਸਿੰਘ ਲਾਡੀ ਅਤੇ ਹੋਰ ਉਹਨਾਂ ਦੇ ਪੱਕੇ ਹਮਾਇਤੀ ਹਨ ਅਤੇ ਉਨ੍ਹਾਂ ਦੇ ਇਕ ਆਵਾਜ਼ ਤੇ ਕੁਝ ਵੀ ਕਰ ਸਕਦੇ ਹਨ।

ਇਸੇ ਤਰ੍ਹਾਂ ਰਾਣਾ ਗੁਰਜੀਤ ਸਿੰਘ ਦੀ ਅਸਰਦਾਰ ਸ਼ਖਸੀਅਤ ਅਤੇ ਮਿਲਣਸਾਰ ਰਵਈਆ ਕਾਰਣ ਮਾਲਵਾ ਅਤੇ ਮਾਝਾ ਦੋਵਾਂ ਖੇਤਰਾਂ ਦੇ ਆਗੂ ਉਹਨਾਂ ਦਾ ਸਤਿਕਾਰ ਕਰਦੇ ਹਨ । ਸੂਤਰਾਂ ਮੁਤਾਬਿਕ ਰਾਣਾ ਗੁਰਜੀਤ ਸਿੰਘ ਜੋ ਮੁਖ ਮੰਤਰੀ ਦੇ ਪ੍ਰਮੁੱਖ ਸੰਕਤਮੋਚਕ ਮੰਨੇ ਜਾਂਦੇ ਹਨ ਕਿਸੇ ਵੀ ਕੈੰਪ ਜਾਂ ਧਿਰ ਵਿਚ ਵੱਡੀ ਢਾਹ ਲਾ ਸਕਣ ਦੇ ਸਮਰਥ ਹਨ ਜਿਸ ਕਾਰਣ ਮੁਖ ਮੰਤਰੀ ਉਹਨਾਂ ਦੀ ਕੈਬਿਨੇਟ ਵਿਚ ਵਾਪਸੀ ਲਈ ਉਤਾਵਲੇ ਹਨ । ਕਾਂਗਰਸ ਦੇ ਇਕ ਚੋਟੀ ਦੇ ਆਗੂ ਨੇ ਨਾਮ ਨਾ ਛਾਪਣ ਦੀ ਸ਼ਰਤ ਉੱਤੇ ਕਿਹਾ ਕਿ ਮੰਤਰੀ ਮੰਡਲ ਦਾ ਪੁਨਰ ਗਠਨ ਇਕ ਵਾਰ ਫਿਰ ਸਾਬਿਤ ਕਰੇਗਾ ਕਿ ਰਾਣਾ ਗੁਰਜੀਤ ਸਿੰਘ ਕਿੰਨਾ ਪ੍ਰਭਾਵਸ਼ਾਲੀ ਤੇ ਤਾਕ਼ਤਵਾਰ ਆਗੂ ਹੈ ।

About The Author

Leave a Reply

Your email address will not be published. Required fields are marked *

error: Content is protected !!