( ! ) Warning: sprintf(): Too few arguments in /home/timespunjab.com/public_html/wp-content/themes/covernews/lib/breadcrumb-trail/inc/breadcrumbs.php on line 253
Call Stack
#TimeMemoryFunctionLocation
10.0001358648{main}( ).../index.php:0
20.0002359008require( '/home/timespunjab.com/public_html/wp-blog-header.php' ).../index.php:17
30.451117648072require_once( '/home/timespunjab.com/public_html/wp-includes/template-loader.php' ).../wp-blog-header.php:19
40.459817715176include( '/home/timespunjab.com/public_html/wp-content/themes/covernews/single.php' ).../template-loader.php:106
50.459817715176get_header( ).../single.php:10
60.471217734984locate_template( ).../general-template.php:48
70.471317735096load_template( ).../template.php:745
80.471517735512require_once( '/home/timespunjab.com/public_html/wp-content/themes/covernews/header.php' ).../template.php:810
90.673920984552do_action( ).../header.php:63
100.673920984928WP_Hook->do_action( ).../plugin.php:517
110.673920984928WP_Hook->apply_filters( ).../class-wp-hook.php:348
120.673920985680covernews_get_breadcrumb( ).../class-wp-hook.php:324
130.674220985800covernews_get_breadcrumb_trail( ).../template-functions.php:277
140.674520986928breadcrumb_trail( ).../template-functions.php:316
150.675320990528Breadcrumb_Trail->trail( ).../breadcrumbs.php:43
160.675920992728sprintf ( ).../breadcrumbs.php:253

ਡੇਅਰੀ ਫਾਰਮਰਾਂ ਦੇ ਲਈ ਡੇਅਰੀ ਸਿਖਲਾਈ ਕੋਰਸ 9 ਅਗਸਤ ਤੋਂ ਸ਼ੁਰੂ : ਡਿਪਟੀ ਡਾਇਰੈਕਟਰ

0

ਹੁਸ਼ਿਆਰਪੁਰ, 2 ਅਗਸਤ 2021 : ਡਿਪਟੀ ਡਾਇਰੈਕਟਰ ਡੇਅਰੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਦੇ ਕਾਰਨ ਸਮਾਜਿਕ ਦੂਰੀ ਅਤੇ ਇਕੱਠ ਨਾ ਕਰਨ ਦੇ ਨਿਯਮਾਂ ਦੇ ਚੱਲਦੇ ਡੇਅਰੀ ਵਿਕਾਸ ਵਿਭਾਗ ਵਲੋਂ ਚਲਾਈਆਂ ਜਾਂਦੀਆਂ  ਸਿਖਲਾਈਆਂ ਉਤੇ ਵੀ ਅਸਰ  ਪਿਆ ਹੈ। ਪਹਿਲਾਂ ਇਹ ਸਿਖਲਾਈ ਆਨਲਾਈਨ ਚਲਾਈ ਜਾਂਦੀ ਸੀ ਪਰ ਕੋਵਿਡ-19 ਦੀ ਸਥਿਤੀ ਵਿੱਚ ਸੁਧਾਰ ਆਉਣ ਦੇ ਕਾਰਨ 9 ਅਗਸਤ ਤੋਂ ਦੁੱਧ ਉਤਪਾਦਕਾਂ ਅਤੇ ਡੇਅਰੀ ਫਾਰਮਾਂ ਨੂੰ ਆਫਲਾਈਨ ਡੇਅਰੀ ਸਿਖਲਾਈ ਦੇਣ ਦੇ ਲਈ ਅਗਲਾ ਬੈਚ ਸ਼ੁਰੂ ਕੀਤਾ ਜਾ ਰਿਹਾ ਹੈ।

ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਅੱਜ ਦੇ ਸਮੇਂ ਵਿੱਚ ਵਿਗਿਆਨਕ ਤਰੀਕਿਆਂ ਨਾਲ ਕੀਤੇ ਕਾਰੋਬਾਰ ਹੀ ਲਾਭਦਾਇਕ ਹੋਣਗੇ। ਦੁਧਾਰੂ ਪਸ਼ੂਆਂ ਦੀ ਖਰੀਦ ਤੋਂ ਲੈ ਕੇ ਰੱਖ ਰਖਾਉ, ਖਾਦ ਖੁਰਾਕ, ਨਸਲ ਸੁਧਾਰ, ਸਾਂਭ ਸੰਭਾਲ ਅਤੇ ਸੁਚੱਜੇ ਮੰਡੀਕਰਨ ਦੀਆਂ ਨਵੀਨਤਮ ਤਕਨੀਕਾਂ ਦੇ ਬਾਰੇ ਵਿੱਚ ਜਾਣਕਾਰੀ ਦੇਣ ਲਈ ਚਲਾਏ ਜਾਂਦੇ ਡੇਅਰੀ ਸਿਖਲਾਈ ਪ੍ਰੋਗਰਾਮ ਜੋ ਕਿ ਕੋਵਿਡ-19 ਦੀ ਮਹਾਂਮਾਰੀ ਦੇ ਕਾਰਨ ਬੰਦ ਹੋ ਗਏ ਸਨ, ਹੁਣ ਕਿਸਾਨਾਂ,ਦੁੱਧ ਉਤਪਾਦਕਾਂ ਦੀ ਸਹੂਲਤ ਲਈ ਮੁੜ ਤੋਂ ਆਫਲਾਈਨ ਡੇਅਰੀ ਸਿਖਲਾਈ ਪ੍ਰਾਪਤ ਕਰਨ ਲਈ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਸਮੂਹ ਕਿਸਾਨਾਂ, ਦੁੱਧ ਉਤਪਾਦਕਾਂ ਨੂੰ ਸੰਦੇਸ਼ ਦਿੱਤਾ ਕਿ ਉਹ ਤੁਰੰਤ ਆਪਣੇ ਆਪ ਨੂੰ ਸਿਖਲਾਈ ਪ੍ਰੋਗਰਾਮ ਵਿੱਚ ਦਾਖਲ ਕਰਵਾਉਣ ਦੇ ਲਈ ਉਪਰਾਲੇ ਕਰਨ ਅਤੇ ਵਿਭਾਗ ਵਲੋਂ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਜਿਵੇਂ ਕਿ ਪਸ਼ੂ ਖਰੀਦਣ ਦੇ ਲਈ ਕਰਜੇ ਦੀ ਸੁਵਿਧਾ, ਪਸ਼ੂਆਂ ਦੇ ਸੁਚਾਰੂ ਸ਼ੈਡ ਸਿੰਗਲ ਰੋਅ ਫੌਡਰ ਹਾਰਵੈਸਟਰ, ਸੈਲਫ ਪ੍ਰੋਪੈਲਡ, ਫੋਰੇਜ ਕਟਰ, ਆਟੋਮੈਟਿਕ ਸਾਈਲੇਜ ਬੇਲਰ ਕਮ ਰੈਪਰ ਮਸ਼ੀਨ ਅਤੇ 10 ਦੇਸੀ ਗਾਵਾਂ ਦੀ ਖਰੀਦ ਅਤੇ 20 ਦੁਧਾਰੂ ਪਸ਼ੂਆਂ ਦੀ ਖਰੀਦ ’ਤੇ 25 ਫੀਸਦੀ ਸਬਸਿਡੀ ਦੀ ਸੁਵਿਧਾ ਦਾ ਵੱਧ ਤੋਂ ਵੱਧ ਲਾਭ ਚੁੱਕਿਆ ਜਾਵੇ।

ਹਰਵਿੰਦਰ ਸਿੰਘ ਨੇ ਦੱਸਿਆ ਕਿ ਜ਼ਰੂਰੀ ਕਾਗਜ਼ਾਤ ਜਿਵੇਂ ਕਿ ਪੜ੍ਹਾਈ ਦਾ ਸਰਟੀਫਿਕੇਟ, ਆਧਾਰ ਕਾਰਡ, ਵੋਟਰ ਕਾਰਡ, ਅਨੁਸੂਚਿਤ ਜਾਤੀ ਦਾ ਸਰਟੀਫਿਕੇਟ, ਪਾਸਪੋਰਟ ਸਾਈਜ ਫੋਟੋ ਨਾਲ ਲੈ ਕੇ 5 ਅਗਸਤ ਤੱਕ ਆਪਣੇ ਫਾਰਮ ਭਰਵਾਉਣ ਦੇ ਲਈ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਚੌਥੀ ਮੰਜ਼ਿਲ, ਕਮਰਾ ਨੰਬਰ 439 ਵਿੱਚ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਦਫ਼ਤਰ ਦੇ ਫੋਨ ਨੰਬਰ 01882-220025 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

About The Author

Leave a Reply

Your email address will not be published. Required fields are marked *

error: Content is protected !!