ਜਲੰਧਰ ਨੇੜਲੇ ਪਿੰਡ ਵਿੱਚੋ ਮਿਲੇ ਪਾਕਿਸਤਾਨੀ ਗੁਬਾਰੇ ਤੇ ਝੰਡਾ
ਜਲੰਧਰ, 19 ਅਗਸਤ 2021 : ਜਲੰਧਰ ਨੇੜਲੇ ਪਿੰਡ ਹੁੰਦਲ ਢੱਡਾ ਵਿਖੇ 27 ਦੇ ਕਰੀਬ ਪਾਕਿਸਤਾਨੀ ਗੁਬਾਰੇ ਤੇ ਝੰਡਾ ਮਿਲਣ ਨਾਲ ਇਲਾਕੇ ਵਿੱਚ ਦਹਿਸ਼ਤ ਵਾਲਾ ਮਾਹੌਲ ਬਣ ਗਿਆ ।
ਇਸ ਘਟਨਾ ਦੀ ਖਬਰ ਸੁਣਦਿਆਂ ਥਾਣਾ ਸਦਰ ਨਕੋਦਰ ਦੇ ਐਸ ਐਚ ਓ ਇਸਪੈਕਟਰ ਗੁਰਰਿੰਦਰਜੀਤ ਸਿੰਘ ਨਾਗਰਾ ਆਪਣੀ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ਤੇ ਪਹੁੰਚੇ ਉਨ੍ਹਾਂ ਦੱਸਿਆ ਕਿ ਹਰਭਜਨ ਸਿੰਘ ਦੇ ਖੇਤਾਂ ਨੇੜਿਓ 27 ਪਾਕਿਸਤਾਨੀ ਗੁਬਾਰੇ ਜਿਨ੍ਹਾਂ ਉੱਪਰ ਦਿਲ ਦਿਲ ਪਾਕਿਸਤਾਨ ਅੰਗਰੇਜ਼ੀ ਵਿੱਚ ਲਿਖਿਆ ਹੋਇਆ ਹੈ ਤੇ ਪਾਕਿਸਤਾਨੀ ਝੰਡੇ ਉਪਰ ਉਰਦੂ ਵਿੱਚ ਲਿਖਿਆ ਹੋਇਆ ਹੈ ਪਰ ਫਿਰ ਵੀ ਇਨ੍ਹਾਂ ਗੁਬਾਰਿਆ ਦੀ ਜਾਂਚ ਕੀਤੀ ਜਾਵੇਗੀ ਕਿ ਇਹ ਗੁਬਾਰੇ ਪਾਕਿਸਤਾਨ ਜਾ ਭਾਰਤ ਵਾਲੇ ਪਾਸੇ ਤੋਂ ਕਿਸ ਦਿਸ਼ਾ ਵਿਚੋਂ ਆਏ ਹਨ ਇਸ ਮਾਮਲੇ ਦੀ ਪੁਲਿਸ ਵੱਲੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ।