( ! ) Warning: sprintf(): Too few arguments in /home/timespunjab.com/public_html/wp-content/themes/covernews/lib/breadcrumb-trail/inc/breadcrumbs.php on line 253
Call Stack
#TimeMemoryFunctionLocation
10.0001361088{main}( ).../index.php:0
20.0002361448require( '/home/timespunjab.com/public_html/wp-blog-header.php' ).../index.php:17
30.436517655440require_once( '/home/timespunjab.com/public_html/wp-includes/template-loader.php' ).../wp-blog-header.php:19
40.443917722992include( '/home/timespunjab.com/public_html/wp-content/themes/covernews/single.php' ).../template-loader.php:106
50.443917722992get_header( ).../single.php:10
60.458717742800locate_template( ).../general-template.php:48
70.458817742912load_template( ).../template.php:745
80.459017743328require_once( '/home/timespunjab.com/public_html/wp-content/themes/covernews/header.php' ).../template.php:810
90.661020992448do_action( ).../header.php:63
100.661020992824WP_Hook->do_action( ).../plugin.php:517
110.661020992824WP_Hook->apply_filters( ).../class-wp-hook.php:348
120.661020993576covernews_get_breadcrumb( ).../class-wp-hook.php:324
130.661520993696covernews_get_breadcrumb_trail( ).../template-functions.php:277
140.661720994824breadcrumb_trail( ).../template-functions.php:316
150.662320998328Breadcrumb_Trail->trail( ).../breadcrumbs.php:43
160.662721000528sprintf ( ).../breadcrumbs.php:253

ਘਰ ਘਰ ਰੁਜ਼ਗਾਰ : ਘਰ ਬੈਠੇ ਕਰੋ ਰਜਿਸਟ੍ਰੇਸ਼ਨ

0

ਫ਼ਤਹਿਗੜ੍ਹ ਸਾਹਿਬ, 11 ਅਗਸਤ 2021  : ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਬੇਰੋਜ਼ਗਾਰ ਪ੍ਰਾਰਥੀਆਂ ਨੂੰ ਆਪਣੀ ਯੋਗਤਾ ਅਨੁਸਾਰ ਨੌਕਰੀਆਂ ਬਾਰੇ ਜਾਣਕਾਰੀ ਹਾਸਲ ਕਰਨ ਬਾਰੇ ਆਪਣੇ ਘਰ ਬੈਠੇ ਹੀ ਰੋਜ਼ਗਾਰ ਵਿਭਾਗ ਦੀ ਸਹਾਇਤਾ ਨਾਲ ਪੀ.ਆਰ.ਜੀ.ਕੇ.ਏ.ਐਮ. ਪੋਰਟਲ ’ਤੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ।

ਇਹ ਜਾਣਕਾਰੀ ਦਿੰਦਿਆਂ ਜਿ਼ਲ੍ਹਾ ਰੋਜ਼ਗਾਰ ਜਨਰੇਸ਼ਨ ਤੇ ਸਿਖਲਾਈ ਅਫਸਰ ਸ਼੍ਰੀਮਤੀ ਰੁਪਿੰਦਰ ਕੌਰ ਨੇ ਦੱਸਿਆ ਕਿ ਬੇਰੁਜ਼ਗਾਰ ਪ੍ਰਾਰਥੀਆਂ ਨੂੰ ਰਜਿਸਟਰ ਕਰਨ ਲਈ ਰੋਜ਼ਗਾਰ ਵਿਭਾਗ ਦੀ ਸਹਾਇਤਾ ਨਾਲ ਫਰਵਰੀ 2020 ਵਿੱਚ ਪੀ.ਆਰ.ਜੀ.ਕੇ.ਏ.ਐਮ. ਪੋਰਟਲ ਸ਼ੁਰੂ ਕੀਤਾ ਗਿਆ ਸੀ, ਜਿਸ ’ਤੇ ਕੋਈ ਵੀ ਚਾਹਵਾਨ ਪ੍ਰਾਰਥੀ ਆਪਣੀ ਯੋਗਤਾ ਅਨੁਸਾਰ ਇਸ ਪੋਰਟਲ ’ਤੇ ਰਜਿਸਟ ਕਰ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਪ੍ਰਾਰਥੀ ਵੱਲੋਂ www.pgrkam.com ਪੋਰਟਲ ’ਤੇ ਆਪਣਾ ਮੋਬਾਇਲ ਨੰਬਰ ਭਰਨ ਉਪਰੰਤ ਇੱਕ ਓ.ਪੀ.ਟੀ. ਜਨਰੇਟ ਹੁੰਦਾ ਹੈ, ਜਿਸ ਨੂੰ ਦਰਜ਼ ਕਰਨ ਤੋਂ ਬਾਅਦ ਪ੍ਰਾਰਥੀ ਦੇ ਮੋਬਾਇਲ ਫੋਨ ਤੇ ਯੂਜ਼ਰਨੇਮ ਅਤੇ ਪਾਸਵਰਡ ਪ੍ਰਾਪਤ ਹੁੰਦਾ ਹੈ ਜਿਸ ਨਾਲ ਲੋਗਇਨ ਕਰਕੇ ਪ੍ਰਾਰਥੀ ਆਪਣੀ ਯੋਗਤਾ ਅਤੇ ਹੋਰ ਵੇਰਵੇ ਦਰਜ਼ ਕਰ ਸਕਦੇ ਹਨ।

ਸ੍ਰੀਮਤੀ ਰੂਪਿੰਦਰ ਕੌਰ ਨੇ ਦੱਸਿਆ ਕਿ ਪੀ.ਆਰ.ਜੀ.ਕੇ.ਏ.ਐਮ ਪੋਰਟਲ  ਪ੍ਰਾਰਥੀਆਂ ਲਈ ਕਾਫੀ ਸਹਾਈ ਸਿੱਧ ਹੋ ਰਿਹਾ ਹੈ ਅਤੇ ਪ੍ਰਾਰਥੀ ਆਪਣੇ ਘਰ ਬੈਠੇ ਹੀ ਆਪਣਾ ਨਾਮ ਇਸ ਪੋਰਟਲ ’ਤੇ ਦਰਜ਼ ਕਰਕੇ ਰੋਜ਼ਗਾਰ ਸਬੰਧੀ ਮੌਕਿਆਂ, ਰੋਜ਼ਗਾਰ ਮੇਲਿਆਂ ਅਤੇ ਹੋਰ ਰੋਜ਼ਗਾਰ ਨਾਲ ਸਬੰਧਤ ਸਹੂਲਤਾਂ ਪ੍ਰਾਪਤ ਕਰ ਸਕਦੇ ਹਨ।

ਉਨ੍ਹਾਂ ਹੋਰ ਦੱਸਿਆ ਕਿ ਇਸ ਪੋਰਟਲ ‘ਤੇ ਦਰਜ ਹੋਣ ਉਪਰੰਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਫਤਹਿਗੜ੍ਹ ਸਾਹਿਬ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਜਿਵੇਂ ਕਿ ਕਰੀਅਰ ਕਾਉਂਸਲਿੰਗ, ਪਲੇਸਮੈਂਟ ਕੈਂਪ ਅਤੇ ਰੋਜ਼ਗਾਰ ਮੇਲੇ ਆਦਿ ਸਬੰਧੀ ਜਾਣਕਾਰੀ ਐੱਸ.ਐਮ.ਐੱਸ. ਰਾਹੀਂ ਪ੍ਰਾਪਤ ਹੋ ਜਾਂਦੀ ਹੈ।

ਜ਼ਿਲ੍ਹਾ ਬਿਊਰੋ ਵੱਲੋਂ ਪ੍ਰਾਰਥੀਆਂ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਰੁਜ਼ਗਾਰ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਪੀ.ਆਰ.ਜੀ.ਕੇ.ਏ.ਐਮ ਪੋਰਟਲ ‘ਤੇ ਆਪਣਾ ਨਾਮ ਜਰੂਰ ਦਰਜ ਕਰਨ ਅਤੇ ਆਪਣੀ ਪ੍ਰੋਫਾਈਲ ਨੂੰ ਵੀ ਸਮੇਂ-ਸਮੇਂ ’ਤੇ ਅਪਡੇਟ ਕਰਨਾ ਚਾਹੀਦਾ ਹੈ।

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਚਾਹਵਾਨ ਪ੍ਰਾਰਥੀ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਫਤਹਿਗੜ੍ਹ ਸਾਹਿਬ ਦੇ ਹੈਲਪਲਾਈਨ ਨੰ: 99156-82436 ਤੇ ਸੰਪਰਕ ਕਰਕੇ ਵੀ ਆਪਣਾ ਨਾਮ  ਪੋਰਟਲ ਤੇ ਦਰਜ ਕਰਵਾ ਸਕਦੇ ਹਨ।

ਇਸ ਤੋਂ ਇਲਾਵਾ ਪ੍ਰਾਰਥੀ ਦਫਤਰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਕਮਰਾ ਨੰ:114- ਏ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਆ ਕੇ ਦਫਤਰੀ ਕੰਮਕਾਜ ਵਾਲੇ ਦਿਨ ਨਾਮ ਦਰਜ ਕਰਵਾ ਸਕਦੇ ਹਨ। ਨਾਮ ਦਰਜ ਕਰਵਾਉਣ ਲਈ ਪ੍ਰਾਰਥੀ ਆਪਣੇ ਨਾਲ ਆਧਾਰ ਕਾਰਡ, ਅਸਲ ਸਰਟੀਫਿਕੇਟ ਤੇ ਹੋਰ ਸਬੰਧਤ ਸਰਟੀਫਿਕੇਟ ਅਤੇ ਇਨ੍ਹਾਂ ਦੀਆਂ ਫੋਟੋਕਾਪੀਆਂ ਲੈ ਕੇ ਕਿਸੇ ਵੀ ਕੰਮ ਵਾਲੇ ਦਿਨ ਨਾਮ ਦਰਜ ਕਰਵਾ ਸਕਦੇ ਹਨ।

About The Author

Leave a Reply

Your email address will not be published. Required fields are marked *

error: Content is protected !!