ਖੇਤੀਬਾੜੀ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਦੀ ਸਾਂਝੀ ਟੀਮ ਵੱਲੋਂ ਨਰਮੇ ਦੀ ਫਸਲ ਦਾ ਨਿਰੀਖਣ
ਮਾਨਸਾ, 23 ਜੁਲਾਈ 2021 : ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਡਾ. ਸੁਖਦੇਵ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਮਨਜੀਤ ਸਿੰਘ, ਮੁੱਖ ਖੇਤੀਬਾੜੀ ਅਫ਼ਸਰ, ਮਾਨਸਾ ਦੀ ਅਗਵਾਈ ਹੇਠ ਖੇਤੀਬਾੜੀ ਅਧਿਕਾਰੀਆਂ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ, ਮਾਨਸਾ ਦੀ ਸਾਂਝੀ ਟੀਮ ਵੱਲੋਂ ਨਰਮੇ/ਕਪਾਹ ਦੀ ਫਸਲ ਵਿੱਚ ਕੀੜੇ—ਮਕੌੜਿਆਂ ਦਾ ਨਿਰੀਖਣ ਕਰਨ ਲਈ ਵੱਖ—ਵੱਖ ਪਿੰਡ ਭੰਮੇ ਖੁਰਦ, ਉਡਤ ਭਗਤ ਰਾਮ, ਕੋਟ ਧਰਮੂੰ, ਬਾਜੇਵਾਲਾ ਅਤੇ ਬੀਰੇਵਾਲ ਜੱਟਾਂ ਦਾ ਦੌਰਾ ਕੀਤਾ ਗਿਆ। ਟੀਮ ਵੱਲੋਂ ਨਰਮੇ ਦੇ ਖੇਤਾਂ ਵਿੱਚ ਕੀੜੇ—ਮਕੌੜੇ ਜਿਵੇਂ ਕਿ ਗੁਲਾਬੀ ਸੁੰਡੀ, ਚਿੱਟੀ ਮੱਖੀ, ਹਰਾ ਤੇਲਾ ਆਦਿ ਦਾ ਨਿਰੀਖਣ ਕੀਤਾ ਗਿਆ। ਚੈਕਿੰਗ ਦੌਰਾਨ ਪਾਇਆ ਗਿਆ ਕਿ ਨਰਮੇ ਦੀ ਫਸਲ ਬਿਲਕੁੱਲ ਠੀਕ ਹੈ ਅਤੇ ਕਿਤੇ ਵੀ ਕੀੜੇ—ਮਕੌੜਿਆਂ/ਬਿਮਾਰੀਆਂ ਦਾ ਹਮਲਾ ਵੇਖਣ ਵਿੱਚ ਨਹੀਂ ਆਇਆ।
ਮੁੱਖ ਖੇਤੀਬਾੜੀ ਅਫਸਰ ਡਾ. ਮਨਜੀਤ ਸਿੰਘ ਨੇ ਮੌਕੇ *ਤੇ ਹਾਜਰ ਕਿਸਾਨਾਂ ਨੂੰ ਕਿਹਾ ਕਿ ਕਿਸਾਨ ਆਪਣੇ ਖੇਤਾਂ ਦਾ ਨਿਰੰਤਰ ਨਿਰੀਖਣ ਕਰਨ ਤਾਂ ਜੋ ਕਿਸੇ ਕੀੜੇ—ਮਕੌੜੇ ਜਾ ਬਿਮਾਰੀ ਦੇ ਹਮਲੇ ਬਾਰੇ ਮੁੱਢਲੀ ਸਟੇਜ ਹੀ ਪਤਾ ਲਗਾਉਂਦਿਆਂ ਢੁੱਕਵਾਂ ਹੱਲ ਕੀਤਾ ਜਾ ਸਕੇ। ਇਸ ਤੋਂ ਇਲਾਵਾ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਨਰਮੇ ਦੀ ਫਸਲ ਤੋਂ ਵੱਧ ਝਾੜ ਲੈਣ ਲਈ 2# ਪੋਟਾਸ਼ੀਅਮ ਨਾਈਟੇ੍ਰਟ (13:00:45) (2 ਕਿਲੋਗ੍ਰਾਮ ਪ੍ਰਤੀ ਏਕੜ) ਦਾ ਫੁੱਲਾਂ ਦੇ ਸੁਰੂ ਹੋਣ ਤੋ ਲੈ ਕੇ ਇੱਕ ਹਫਤੇ ਤੇ ਵਕਫੇ ਤੇ 4 ਵਾਰ ਛਿੜਕਾਅ ਕਰੋ।
ਸਹਿਯੋਗੀ ਨਿਰਦੇਸਕ, ਕ੍ਰਿਸ਼ੀ ਵਿਗਿਆਨ ਕੇਂਦਰ, ਮਾਨਸਾ, ਡਾ. ਗੁਰਦੀਪ ਸਿੰਘ ਨੇ ਮੌਕੇ *ਤੇ ਹਾਜਰ ਕਿਸਾਨਾਂ ਨੂੰ ਵੱਖ—ਵੱਖ ਕੀੜਿਆਂ ਦੇ ਈ.ਟੀ.ਐਲ (ਆਰਥਿਕ ਕਗਾਰ) ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਕੀੜੇ—ਮਕੌੜਿਆਂ ਦਾ ਹਮਲਾ ਈ.ਟੀ.ਐਲ ਤੋਂ ਜਿਆਦਾ ਹੋਵੇ ਤਾਂ ਹੀ ਸਪਰੇਅ ਕੀਤਾ ਜਾਵੇ ਤਾਂ ਜੋ ਬੇਲੋੜੇ ਖਰਚੇ ਤੋਂ ਬਚਿਆ ਜਾ ਸਕੇ।
ਇਸ ਮੌਕੇ ਵੱਖ—ਵੱਖ ਪਿੰਡਾਂ ਦੇ ਕਿਸਾਨਾਂ ਦੇ ਨਾਲ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਡਾ. ਚਮਨਦੀਪ ਸਿੰਘ, ਡਿਪਟੀ ਪ੍ਰੋਜੈਕਟ ਡਾਇਰੈਕਟਰ (ਆਤਮਾ), ਡਾ. ਜਸਲੀਨ ਕੌਰ ਧਾਲੀਵਾਲ, ਖੇਤੀਬਾੜੀ ਵਿਕਾਸ ਅਫ਼ਸਰ, ਮਾਨਸਾ ਡਾ. ਸੁਰੇਸ਼ ਕੁਮਾਰ, ਬਲਾਕ ਖੇਤੀਬਾੜੀ ਅਫ਼ਸਰ ਝੁਨੀਰ, ਡਾ. ਹਰਵਿੰਦਰ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ, ਝੁਨੀਰ, ਡਾ. ਗੁਰਪ੍ਰੀਤ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ, ਝੁਨੀਰ, ਸ੍ਰੀ ਅਮਰਿੰਦਰ ਸਿੰਘ, ਬੀ.ਟੀ.ਐਮ., ਸ੍ਰੀ ਕਮਲਦੀਪ ਸਿੰਘ, ਏ.ਟੀ.ਐਮ ਤੋਂ ਇਲਾਵਾ ਕ੍ਰਿਸ਼ੀ ਵਿਗਿਆਨ ਕੇਂਦਰ, ਮਾਨਸਾ ਦੇ ਅਧਿਕਾਰੀ ਡਾ. ਰਣਵੀਰ ਸਿੰਘ, ਸਹਾਇਕ ਪ੍ਰੋਫੈਸਰ ਹਾਜਰ ਸਨ। ਇਸ ਟੀਮ ਨਾਲ ਰਾਸੀ ਕੰਪਨੀ ਦਾ ਨੁਮਾਇੰਦਾ ਸ੍ਰੀ ਅਰੂ ਪੂਨੀਆ, ਟੀ.ਐਸ.ਐਮ. ਵੀ ਮੌਜੂਦ ਸਨ।