( ! ) Warning: sprintf(): Too few arguments in /home/timespunjab.com/public_html/wp-content/themes/covernews/lib/breadcrumb-trail/inc/breadcrumbs.php on line 253
Call Stack
#TimeMemoryFunctionLocation
10.0001361024{main}( ).../index.php:0
20.0001361384require( '/home/timespunjab.com/public_html/wp-blog-header.php' ).../index.php:17
30.486317658032require_once( '/home/timespunjab.com/public_html/wp-includes/template-loader.php' ).../wp-blog-header.php:19
40.494417725136include( '/home/timespunjab.com/public_html/wp-content/themes/covernews/single.php' ).../template-loader.php:106
50.494417725136get_header( ).../single.php:10
60.516317744944locate_template( ).../general-template.php:48
70.516417745056load_template( ).../template.php:745
80.516617745472require_once( '/home/timespunjab.com/public_html/wp-content/themes/covernews/header.php' ).../template.php:810
90.749620997368do_action( ).../header.php:63
100.749620997744WP_Hook->do_action( ).../plugin.php:517
110.749620997744WP_Hook->apply_filters( ).../class-wp-hook.php:348
120.749620998496covernews_get_breadcrumb( ).../class-wp-hook.php:324
130.750120998616covernews_get_breadcrumb_trail( ).../template-functions.php:277
140.750320999744breadcrumb_trail( ).../template-functions.php:316
150.751321003344Breadcrumb_Trail->trail( ).../breadcrumbs.php:43
160.751921005544sprintf ( ).../breadcrumbs.php:253

ਕਾਰਗਿਲ ਦੇ ਸ਼ਹੀਦਾਂ ਦੇ ਨਾਮ ’ਤੇ ਪੌਦੇ ਲਗਾ ਕੇ ਦਿੱਤੀ ਸ਼ਹੀਦਾਂ ਨੂੰ ਸ਼ਰਧਾਂਜਲੀ

0
ਹੁਸ਼ਿਆਰਪੁਰ, 23 ਜੁਲਾਈ 2021 : ਓਪਰੇੇਸ਼ਨ ਵਿਜੇ (ਕਾਰਗਿਲ) ਦੇ ਦੌਰਾਨ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਸ਼ਹੀਦ ਯੌਧਿਆਂ ਨੂੰ ਯਾਦ ਕਰਦੇ ਹੋਏ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿੱਚ ਇਨ੍ਹਾਂ ਸ਼ਹੀਦਾਂ ਦੇ ਨਾਮ ’ਤੇ ਰੁੱਖ ਲਗਾਏ ਗਏ। ਇਕ ਰੁੱਖ ਸ਼ਹੀਦ ਦੇ ਨਾਮ ਮੁਹਿੰਮ ਤਹਿਤ ਦੇਸ਼ ਦੇ ਵੱਖ-ਵੱਖ ਸੂਬਿਆਂ ਵਲੋਂ ਕੀਤੀ ਗਈ ਪਹਿਲ ਤਹਿਤ ਹੁਸ਼ਿਆਰਪੁਰ ਵਿੱਚ ਸ਼ਹੀਦਾਂ ਨੂੰ ਯਾਦ ਕੀਤਾ ਗਿਆ। ਹੁਸ਼ਿਆਰਪੁਰ ਵਿੱਚ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਵਿੱਚ ਸਕੂਲ ਦੀ ਪ੍ਰਿੰਸੀਪਲ ਲਲਿਤਾ ਅਰੋੜਾ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਾਰੂ ਨੰਗਲ ਵਿੱਚ ਪ੍ਰਿੰਸੀਪਲ ਸ਼ੈਲੇਂਦਰ ਠਾਕੁਰ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਘੰਟਾਘਰ ਵਿੱਚ ਪ੍ਰਿੰਸੀਪਲ ਅਸ਼ਵਨੀ ਦੱਤਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਾਰਟ ਸਕੂਲ ਸਾਂਧਰਾ ਵਿੱਚ ਪ੍ਰਿੰਸੀਪਲ ਤੇਜਿੰਦਰ ਕੁਮਾਰ ਨੇ ਸਟਾਫ ਦੇ ਨਾਲ ਮਿਲ ਕੇ ਸਕੂਲ ਵਿੱਚ ਕਾਰਗਿਲ ਦੇ ਸ਼ਹੀਦਾਂ ਦੇ ਨਾਮ ’ਤੇ ਰੁੱਖ ਲਗਾਏ ਅਤੇ ਰੁੱਖਾਂ ਦੇ ਨਾਲ ਸ਼ਹੀਦਾਂ ਦੇ ਨਾਮ ਦੀ ਨੇਮ ਪ੍ਰੇਟ ਵੀ ਲਗਾਈ।
ਜਿਨ੍ਹਾਂ ਸਕੂਲਾਂ ਵਿੱਚ ਇਹ ਰੁੱਖ ਲਗਾਏ ਗਏ ਉਨ੍ਹਾਂ ਸਕੂਲਾਂ ਦੇ ਪ੍ਰਿੰਸੀਪਲਾਂ ਵਲੋਂ ਇਨ੍ਹਾਂ ਰੁੱਖਾਂ ਦੀ ਦੇਖ-ਭਾਲ ਦੇ ਲਈ ਸਕੂਲ ਦੇ ਇਕ ਅਧਿਆਪਕ ਦੀ ਜ਼ਿੰਮੇਵਾਰੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਇਹ ਇਕ ਬੇਹਤਰੀਨ ਯਤਨ ਹੈ ਜਿਸ ਨਾਲ ਸਾਡੀ ਨੌਜਵਾਨ ਪੀੜ੍ਹੀ ਵੀ ਇਨ੍ਹਾਂ ਦੀ ਗਾਥਾ ਨੂੰ ਜਾਣ ਸਕੇਗੀ। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰੇਵਲੇ ਮੰਡੀ ਵਿੱਚ ਸ਼ਹੀਦ ਲਾਂਸ ਨਾਇਕ ਬਲਵਿੰਦਰ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਾਰੂ ਨੰਗਲ ਵਿੱਚ ਸ਼ਹੀਦ ਲਾਂਸ ਨਾਇਕ ਕ੍ਰਿਸ਼ਨ ਮੋਹਨ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਘੰਟਾਘਰ ਵਿੱਚ ਸੂਬੇਦਾਰ ਜੋਗਿੰਦਰ ਸਿੰਘ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਾਂਧਰਾ ਵਿੱਚ ਸ਼ਹੀਦ ਲਾਂਸ ਨਾਇਕ ਰਾਜਿੰਦਰ ਸਿੰਘ ਦੇ ਨਾਮ ਦਾ ਰੁੱਖ ਲਗਾਇਆ ਗਿਆ। ਜਿਕਰਯੋਗ ਹੈ ਕਿ ਇਕ ਰੁੱਖ ਸ਼ਹੀਦ ਦੇ ਨਾਮ ਦੀ ਮੁਹਿੰਮ ਦੇ ਤਹਿਤ ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਹਰਿਆਣਾ ਅਤੇ ਪੰਜਾਬ ਦੇ ਵੱਖ-ਵੱਖ ਸਥਾਂਨਾਂ ’ਤੇ ਰੁੱਖ ਲਗਾਏ ਗਏ।

About The Author

Leave a Reply

Your email address will not be published. Required fields are marked *

error: Content is protected !!