ਕਾਂਜਲੀ ਝੀਲ ਦੀ ਨੁਹਾਰ ਬਦਲਣ ਵਾਲੇ ਅਧਿਕਾਰੀ ਦਾ ਆਜ਼ਾਦੀ ਦਿਹਾੜੇ ਤੇ ਹੋਇਆ ਸਨਮਾਨ
ਕਪੂਰਥਲਾ, 15 ਅਗਸਤ 2021 : ਕਾਂਜਲੀ ਝੀਲ ਦੀ ਨੁਹਾਰ ਬਦਲਣ ਵਾਲੇ ਬਿਸਤ ਦੁਆਬ ਨਹਿਰ ਦੇ ਕਾਰਜਕਾਰੀ ਇੰਜੀਨੀਅਰ ਦਵਿੰਦਰ ਸਿੰਘ ਨੂੰ ਅੱਜ ਕਪੂਰਥਲਾ ਪ੍ਰਸ਼ਾਸਨ ਵੱਲੋਂ ਸੁਤੰਤਰਤਾ ਦਿਵਸ ਦੇ ਸਮਾਰੋਹ ਦੌਰਾਨ ਸਨਮਾਨਤ ਕੀਤਾ ਗਿਆ।
ਅੱਜ ਗੁਰੂ ਨਾਨਕ ਸਟੇਡੀਅਮ ਵਿਚ ਹੋਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉੱਪਲ ਅਤੇ ਸੀਨੀਅਰ ਪੁਲਿਸ ਕਪਤਾਨ ਹਰਕੰਵਲਪ੍ਰੀਤ ਸਿੰਘ ਖੱਖ ਨੇ XEN ਨੂੰ ਸਨਮਾਨਿਤ ਕੀਤਾ। ਦਵਿੰਦਰ ਸਿੰਘ ਨੇ ਫੰਡਾਂ ਦੀ ਸਹੀ ਵਰਤੋਂ ਨੂੰ ਯਕੀਨੀ ਬਣਾ ਕੇ ਕਾਂਜਲੀ ਝੀਲ ਦੀ ਨੁਹਾਰ ਬਦਲਣ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਉਹ ਬਿਸਤ ਦੁਆਬ ਨਹਿਰ ਨੂੰ ਪੱਕੇ ਕੀਤੇ ਜਾਣ ਦੇ ਵੱਕਾਰੀ ਕੰਮ ਦੇ ਪਿੱਛੇ ਵੀ ਸੂਤਰਧਾਰ ਸਨ ਜਿਸਨੇ ਦੋਆਬਾ ਖੇਤਰ ਦੇ ਬਹੁਤ ਸਾਰੇ ਕਿਸਾਨਾਂ ਨੂੰ ਸਹੂਲਤ ਦਿੱਤੀ ਸੀ । ਇਸ ਅਧਿਕਾਰੀ ਨੇ ਪਿਛਲੇ ਸਾਲ ਦੌਰਾਨ ਕੋਵਿਡ ਦੌਰਾਨ ਰਾਹਤ ਕਾਰਜਾਂ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਸੀ ਅਤੇ ਇਸ ਦੇ ਲਈ ਜਲੰਧਰ ਪ੍ਰਸ਼ਾਸਨ ਦੁਆਰਾ ਸਨਮਾਨਿਤ ਕੀਤਾ ਗਿਆ ਸੀ।