( ! ) Warning: sprintf(): Too few arguments in /home/timespunjab.com/public_html/wp-content/themes/covernews/lib/breadcrumb-trail/inc/breadcrumbs.php on line 253
Call Stack
#TimeMemoryFunctionLocation
10.0001358648{main}( ).../index.php:0
20.0001359008require( '/home/timespunjab.com/public_html/wp-blog-header.php' ).../index.php:17
30.623617660096require_once( '/home/timespunjab.com/public_html/wp-includes/template-loader.php' ).../wp-blog-header.php:19
40.632117727200include( '/home/timespunjab.com/public_html/wp-content/themes/covernews/single.php' ).../template-loader.php:106
50.632117727200get_header( ).../single.php:10
60.644017747008locate_template( ).../general-template.php:48
70.644117747120load_template( ).../template.php:745
80.644217747536require_once( '/home/timespunjab.com/public_html/wp-content/themes/covernews/header.php' ).../template.php:810
90.938921000768do_action( ).../header.php:63
100.938921001144WP_Hook->do_action( ).../plugin.php:517
110.938921001144WP_Hook->apply_filters( ).../class-wp-hook.php:348
120.938921001896covernews_get_breadcrumb( ).../class-wp-hook.php:324
130.939521002016covernews_get_breadcrumb_trail( ).../template-functions.php:277
140.939721003144breadcrumb_trail( ).../template-functions.php:316
150.941121006744Breadcrumb_Trail->trail( ).../breadcrumbs.php:43
160.941821008944sprintf ( ).../breadcrumbs.php:253

ਕਾਂਗਰਸ ਦੇ ਕਾਟੋ-ਕਲੇਸ਼ ਵਿਚ ਮੁੱਖ ਮੰਤਰੀ ਦੇ ਸੰਕਤਮੋਚਕ ਰਾਣਾ ਗੁਰਜੀਤ ਸਿੰਘ ਹੋਏ ਸਰਗਰਮ

0

ਚੰਡੀਗੜ੍ਹ, 21 ਜੁਲਾਈ 2021 :  ਪਿਛਲੇ ਕੁਝ ਸਾਲਾਂ ਤੋਂ ਸਿਆਸੀ ਬਨਵਾਸ ਤੇ ਚਲ ਰਹੇ, ਦੁਆਬੇ ਦੇ ਤਾਕਤਵਰ ਆਗੂ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਰਾਣਾ ਗੁਰਜੀਤ ਸਿੰਘ ਨੇ ਅੱਜ ਕਾਂਗਰਸ ਪਾਰਟੀ ਅੰਦਰ ਚੱਲ ਰਹੇ ਸਿਆਸੀ ਸੰਕਟ ਦੇ ਮੱਦੇਨਜ਼ਰ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ।

ਰਾਣਾ ਗੁਰਜੀਤ ਸਿੰਘ ਜੋ ਕਿ ਮੁੱਖ ਮੰਤਰੀ ਨਾਲ ਆਪਣੀ ਨੇੜਤਾ ਲਈ ਜਾਣੇ ਜਾਂਦੇ ਹਨ ਨੂੰ ਕੈਪਟਨ ਅਮਰਿੰਦਰ ਸਿੰਘ ਦਾ ਸੰਕਤਮੋਚਕ ਮੰਨਿਆ ਜਾਂਦਾ ਹੈ । ਉਹ ਮੁੱਖ ਮੰਤਰੀ ਦੇ ਸੰਕਟ ਦੇ ਸਮੇਂ ਵਿਚ ਹਮੇਸ਼ਾਂ ਮੋਹਰੀ ਰਹੇ ਅਤੇ 2014 ਵਿਚ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਇਤਿਹਾਸਕ ਜਿੱਤ ਵਿਚ ਉਹਨਾਂ ਦੁਆਰਾ ਨਿਭਾਈ ਗਈ ਸ਼ਾਨਦਾਰ ਭੂਮਿਕਾ ਲਈ ਉਹ ਸਭ ਤੋਂ ਵੱਧ ਜਾਣੇ ਜਾਂਦੇ ਹਨ । ਇਸੇ ਚੋਣ ਵਿਚ ਮੁਖ ਮੰਤਰੀ ਨੇ ਭਾਜਪਾ ਦੇ ਕੱਦਾਵਾਰ ਆਗੂ ਅਰੁਣ ਜੇਤਲੀ ਨੂੰ ਧੂਲ ਚਟਾਈ ਸੀ। ਰਾਣਾ ਗੁਰਜੀਤ ਸਿੰਘ ਉਸ ਚੋਣ ਮੌਕੇ ਕੈਪਟਨ ਅਮਰਿੰਦਰ ਸਿੰਘ ਦੇ ਪੋਲ ਇੰਚਾਰਜ ਸਨ ਅਤੇ ਇਸ ਜਿੱਤ ਨੇ ਕੈਪਟਨ ਦੀ ਪੰਜਾਬ ਦੀ ਸਿਆਸਤ ਅਤੇ ਸੱਤਾ ਵਿਚ ਵਾਪਸੀ ਦਾ ਮੁੱਢ ਬਨਿਆ ਸੀ ।

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ 2017 ਵਿਚ ਪੰਜਾਬ ਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਰਾਣਾ ਗੁਰਜੀਤ ਸਿੰਘ ਨੂੰ ਬਿਜਲੀ ਮੰਤਰੀ ਬਣਾਇਆ ਗਿਆ ਸੀ । ਪਰ ਰੇਤ ਘੁਟਾਲੇ ਵਿਚ ਉਹਨਾਂ ਦਾ ਨਾਮ ਆਉਣ ਤੋਂ ਬਾਅਦ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਸੀ । ਉਸ ਸਮੇਂ ਤੋਂ ਰਾਣਾ ਗੁਰਜੀਤ ਸਿੰਘ ਪਾਰਟੀ ਅਤੇ ਸਰਕਾਰ ਦੋਵਾਂ ਵਿਚ ਇਕ ਤਰ੍ਹਾਂ ਨਾਲ ਸਿਆਸੀ ਬਨਵਾਸ ਵਿਚ ਚਾਲ ਰਹੇ ਸਨ। ਉਨ੍ਹਾਂ ਨੇ ਆਪਣੇ ਖਿਲਾਫ ਸਿਆਸੀ ਕਤਲ ਲਈ ਸੂਬੇ ਦੇ ਇਕ ਉੱਚ ਅਧਿਕਾਰੀ, ਜੋ ਕਿ ਮੁਖ ਮੰਤਰੀ ਦਾ ਖਾਸ ਮੰਨਿਆ ਜਾਂਦਾ ਹੈ, ਨੂੰ ਜ਼ਿੰਮੇਵਾਰ ਠਹਿਰਾਇਆ ਸੀ ਅਤੇ ਮੁੱਖ ਮੰਤਰੀ ਸਾਹਮਣੇ ਇਕ ਮੀਟਿੰਗ ਦੌਰਾਨ ਉਨ੍ਹਾਂ ਦੀ ਉਕਤ ਅਧਿਕਾਰੀ ਨਾਲ ਗਹਿਮਾ-ਗਹਿਮੀ ਵੀ ਹੋਈ ਸੀ।

ਹੁਣ, ਸੁਖਪਾਲ ਸਿੰਘ ਖਹਿਰਾ ਦੀ ਕਾਂਗਰਸ ਪਾਰਟੀ ਅੰਦਰ ਮੁੜ ਦਾਖਲੇ ਤੋਂ ਬਾਅਦ ਇਹ ਅਫਵਾਹਾਂ ਵੀ ਜ਼ੋਰਾਂ ‘ਤੇ ਸਨ ਕਿ ਇਸ ਫੈਸਲੇ ਨੇ ਰਾਣਾ ਗੁਰਜੀਤ ਸਿੰਘ ਨੂੰ ਠੇਸ ਪਹੁੰਚਾਈ ਹੈ ਅਤੇ ਉਹ ਕਦੇ ਵੀ ਸਿਆਸੀ ਪਾਲਾ ਬਦਲ ਸਕਦੇ ਹਨ ਪਰ ਉਹਨਾਂ ਨੇ ਅਜਿਹੀਆਂ ਅਟਕਲਾਂ ਨੂੰ ਹਮੇਸ਼ਾ ਖਾਰਜ ਕੀਤਾ ਹੈ । ਉਹਨਾਂ ਦੀ ਅੱਜ ਕੈਪਟਨ ਅਮਰਿੰਦਰ ਸਿੰਘ ਨਾਲ ਬੈਠਕ ਕਾਫੀ ਅਹਿਮੀਅਤ ਰੱਖਦੀ ਹੈ ਕਿਉਂਕਿ ਮੁੱਖ ਮੰਤਰੀ ਤੇ ਨਵਜੋਤ ਸਿੰਘ ਸਿੱਧੂ ਦਰਮਿਆਨ ਚਾਲ ਰਹੀ ਜ਼ੋਰ ਅਜਮਾਇਸ਼ ਵਿਚ ਰਾਣਾ ਗੁਰਜੀਤ ਸਿੰਘ ਫ਼ੈਸਲਾਕੁਨ ਭੂਮਿਕਾ ਨਿਭਾ ਸਕਦੇ ਹਨ । ਰਾਣਾ ਗੁਰਜੀਤ ਸਿੰਘ ਦੋਆਬੇ ਦੇ ਸਿਰਮੌਰ ਆਗੂ ਹਨ ਅਤੇ ਉਹਨਾਂ ਦੀ ਇਸ ਖੇਤਰ ਦੇ ਵਿਧਾਇਕਾਂ ਉੱਤੇ ਚੰਗੀ ਪਕੜ ਮੰਨੀ ਜਾਂਦੀ ਹੈ। ਇਥੋਂ ਤਕ ਕਿ ਕਾਂਗਰਸ ਦੇ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ, ਰਮਨਜੀਤ ਸਿੰਘ ਸਿੱਕੀ, ਹਰਦੇਵ ਸਿੰਘ ਲਾਡੀ ਅਤੇ ਹੋਰ ਉਹਨਾਂ ਦੇ ਪੱਕੇ ਹਮਾਇਤੀ ਹਨ ਅਤੇ ਉਨ੍ਹਾਂ ਦੇ ਇਕ ਆਵਾਜ਼ ਤੇ ਕੁਝ ਵੀ ਕਰ ਸਕਦੇ ਹਨ।

ਇਸੇ ਤਰ੍ਹਾਂ ਰਾਣਾ ਗੁਰਜੀਤ ਸਿੰਘ ਦੀ ਅਸਰਦਾਰ ਸ਼ਖਸੀਅਤ ਅਤੇ ਮਿਲਣਸਾਰ ਰਵਈਆ ਕਾਰਣ ਮਾਲਵਾ ਅਤੇ ਮਾਝਾ ਦੋਵਾਂ ਖੇਤਰਾਂ ਦੇ ਆਗੂ ਉਹਨਾਂ ਦਾ ਸਤਿਕਾਰ ਕਰਦੇ ਹਨ । ਸੂਤਰਾਂ ਮੁਤਾਬਿਕ ਰਾਣਾ ਗੁਰਜੀਤ ਸਿੰਘ ਜੋ ਮੁਖ ਮੰਤਰੀ ਦੇ ਪ੍ਰਮੁੱਖ ਸੰਕਤਮੋਚਕ ਮੰਨੇ ਜਾਂਦੇ ਹਨ ਅੱਜ ਵੀ ਸਿੱਧੂ ਕੈੰਪ ਵਿਚ ਵੱਡੀ ਢਾਹ ਲਾ ਸਕਣ ਦੇ ਸਮਰਥ ਹਨ ਜਿਸ ਕਾਰਣ ਅੱਜ ਦੀ ਉਹਨੀ ਦੀ ਮੁਖ ਮੰਤਰੀ ਨਾਲ ਬੈਠਕ ਬਹੁਤ ਮਾਇਨੇ ਰੱਖਦੀ ਹੈ ਕਿਉਂਕਿ ਮੌਜੂਦਾ ਸੰਕਟ ਵਿੱਚ ਸੰਭਾਵਤ ਤੌਰ ‘ਤੇ ਉਹ ਬਹੁਤ ਮਹੱਤਵਪੂਰਨ ਭੂਮਿਕਾ ਅਦਾ ਕਰ ਸਕਦੇ ਹਨ । ਕਾਂਗਰਸ ਦੇ ਇਕ ਵਿਧਾਇਕ ਨੇ ਨਾਮ ਨਾ ਛਾਪਣ ਦੀ ਸ਼ਰਤ ਤੇ ਕਿਹਾ ਕਿ “ਰਾਣਾ ਦੀ ਸਰਗਰਮੀ ਮੁੱਖ ਮੰਤਰੀ ਦੇ ਗੁੱਟ ਲਈ ਸ਼ੁਭ ਸੰਕੇਤ ਹੈ, ਕਿਉਂਕਿ ਕਾਂਗਰਸ ਵਿਚ ਹਰ ਕੋਈ ਜਾਣਦਾ ਹੈ ਕਿ ਰਾਣਾ ਗੁਰਜੀਤ ਸਿੰਘ ਆਪਣੇ ਨੇਤਾ ਦੇ ਹੱਕ ਵਿਚ ਹਵਾ ਦਾ ਰੁਖ ਬਦਲਣ ਦੇ ਵਿਚ ਮਾਹਿਰ ਹੈ”।

About The Author

Leave a Reply

Your email address will not be published. Required fields are marked *

error: Content is protected !!