( ! ) Warning: sprintf(): Too few arguments in /home/timespunjab.com/public_html/wp-content/themes/covernews/lib/breadcrumb-trail/inc/breadcrumbs.php on line 253
Call Stack
#TimeMemoryFunctionLocation
10.0002358648{main}( ).../index.php:0
20.0002359008require( '/home/timespunjab.com/public_html/wp-blog-header.php' ).../index.php:17
30.427417653584require_once( '/home/timespunjab.com/public_html/wp-includes/template-loader.php' ).../wp-blog-header.php:19
40.435317720688include( '/home/timespunjab.com/public_html/wp-content/themes/covernews/single.php' ).../template-loader.php:106
50.435317720688get_header( ).../single.php:10
60.444517740496locate_template( ).../general-template.php:48
70.444617740608load_template( ).../template.php:745
80.444717741024require_once( '/home/timespunjab.com/public_html/wp-content/themes/covernews/header.php' ).../template.php:810
90.642120992896do_action( ).../header.php:63
100.642120993272WP_Hook->do_action( ).../plugin.php:517
110.642120993272WP_Hook->apply_filters( ).../class-wp-hook.php:348
120.642120994024covernews_get_breadcrumb( ).../class-wp-hook.php:324
130.642520994144covernews_get_breadcrumb_trail( ).../template-functions.php:277
140.642820995272breadcrumb_trail( ).../template-functions.php:316
150.643720998904Breadcrumb_Trail->trail( ).../breadcrumbs.php:43
160.644221001296sprintf ( ).../breadcrumbs.php:253

ਕਪੂਰਥਲਾ ਪੁਲਿਸ ਨੇ ਪਸ਼ੂ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼ ਕਰਦੇ ਪੰਜ ਚੋਰਾਂ ਨੂੰ ਕੀਤਾ ਗ੍ਰਿਫਤਾਰ

0

ਕਪੂਰਥਲਾ, ਜੁਲਾਈ 27 2021 : ਜਿਲ੍ਹਾ ਪੁਲਿਸ ਨੇ ਅੱਜ ਪਸ਼ੂ ਚੋਰਾਂ ਦੇ ਇੱਕ ਗਿਰੋਹ ਦਾ ਪਰਦਾਫਾਸ਼ ਕਰਕੇ ਉਸ ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਅਤੇ ਅੱਠ ਚੋਰੀ ਕੀਤੇ ਪਸ਼ੂ ਬਰਾਮਦ ਕੀਤੇ ਹਨ ਇਸ ਤੋਂ ਇਲਾਵਾ ਇੱਕ ਮਹਿੰਦਰਾ ਪਿਕ-ਅਪ ਜਿਸ ਦੀ ਵਰਤੋਂ ਪਸ਼ੂ ਚੋਰੀਆਂ ਦੋਰਾਨ ਕੀਤੀ ਜਾਂਦੀ ਸੀ ਨੂੰ ਵੀ ਬ੍ਰਾਮਦ ਕੀਤਾ ਹੈ।

ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮੁਸ਼ਤਾਕ, ਮੁਹੰਮਦ ਸਦੀਕ, ਹਸਫ ਅਲੀ ਅਤੇ ਸਵਰ ਦੀਨ ਸਾਰੇ ਨਿਵਾਸੀ ਬਰਦਵਾਲ, ਧੂਰੀ ਅਤੇ ਸ਼ੋਕਤ ਅਲੀ ਦੇ ਮਲਸੂਰ, ਲੁਧਿਆਣਾ ਵਜੋਂ ਹੋਈ ਹੈ।

ਇੱਕ ਪ੍ਰੈਸ ਬਿਆਨ ਵਿੱਚ ਹੋਰ ਜਾਣਕਾਰੀ ਦਿੰਦਿਆਂ ਐਸਐਸਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪਿੰਡ ਮਿਰਜ਼ਾਪੁਰ ਦੇ ਵਾਸੀ ਸਤਿੰਦਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ 16-17 ਜੁਲਾਈ ਦੀ ਦਰਮਿਆਨੀ ਰਾਤ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਪਸ਼ੂ ਚੋਰੀ ਕਰ ਲਏ ਸਨ।

ਐਸਐਸਪੀ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਏਐਸਪੀ ਭੁਲੱਥ ਅਜੈ ਗਾਂਧੀ ਦੀ ਨਿਗਰਾਨੀ ਹੇਠ ਐਸਐਚਓ ਭੁਲੱਥ ਅਤੇ ਸੀਆਈਏ ਸਟਾਫ ਫਗਵਾੜਾ ਦੇ ਇੰਚਾਰਜ ਨੂੰ ਜੁਰਮ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਗਏ ਸਨ।

ਐਸਐਸਪੀ ਨੇ ਦੱਸਿਆ ਕਿ ਜਾਂਚ ਦੌਰਾਨ ਪੁਲਿਸ ਟੀਮਾਂ ਨੂੰ ਜਾਣਕਾਰੀ ਮਿਲੀ ਕਿ ਮਿਰਜ਼ਾਪੁਰ ਤੋਂ ਪਸ਼ੂ ਚੋਰੀ ਵਿੱਚ ਸ਼ਾਮਲ ਕੁਝ ਚੋਰ ਮਾਲੇਰਕੋਟਲਾ ਜ਼ਿਲੇ ਵਿੱਚ ਛੁਪੇ ਹੋਏ ਹਨ ਅਤੇ ਪੁਲਿਸ ਟੀਮਾਂ ਤੁਰੰਤ ਇਸ ਖੇਤਰ ਦੀ ਭਾਲ ਕਰਨ ਲਈ ਭੇਜੀਆਂ ਗਈਆਂ।

ਐਸਐਸਪੀ ਨੇ ਦੱਸਿਆ ਕਿ ਉਥੇ ਪੁਲਿਸ ਟੀਮਾਂ ਨੇ ਗਿਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਅਤੇ ਮੌਕੇ ਤੋਂ ਚੋਰੀ ਕੀਤੇ ਗਏ ਅੱਠ ਪਸ਼ੂਆਂ ਅਤੇ ਚੋਰੀ ਲਈ ਵਰਤੇ ਜਾਂਦੇ ਇੱਕ ਮਹਿੰਦਰਾ ਪਿਕ-ਅਪ (ਪੀਬੀ-07-ਬੀਡੀ-6419) ਨੂੰ ਬਰਾਮਦ ਕੀਤਾ।

ਮੁਢਲੀ ਪੁੱਛਗਿੱਛ ਦੌਰਾਨ ਮੁਲਜ਼ਮਾਂ ਪਸ਼ੂਆਂ ਦੀ ਚੋਰੀ ਦੀਆਂ ਵਾਰਦਾਤਾਂ ਨੂੰ ਕਬੂਲ ਕੀਤਾ ਅਤੇ ਦਸਿਆ ਕੇ ਓਹ ਉਹ ਇਨ੍ਹਾਂ ਪਸ਼ੂਆਂ ਨੂੰ ਵੇਚ ਕੇਮੁਨਾਫਾ ਕਮਾਉਣ ਲਈ ਚੋਰੀ ਦੀਆਂ ਵਾਰਦਾਤਾਂ ਕਰਦੇ ਹਨ।

ਐਸਐਸਪੀ ਨੇ ਕਿਹਾ ਕਿ ਸਾਰੇ ਮੁਲਜ਼ਮਾਂ ਨੂੰ ਥਾਣਾ ਢਿਲਵਾਂ ਵਿੱਚ ਧਾਰਾ 457,380-ਬੀ ਆਈਪੀਸੀ ਤਹਿਤ ਦਰਜ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਹਨਾਂ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਉਨ੍ਹਾਂ ਅੱਗੇ ਕਿਹਾ ਕਿ ਪੁਲਿਸ ਡੂੰਘੀ ਪੁੱਛਗਿੱਛ ਲਈ ਮੁਲਜ਼ਮਾਂ ਦਾ ਹੋਰ ਪੁਲਿਸ ਰਿਮਾਂਡ ਹਾਸਲ ਕਰੇਗੀ ਅਤੇ ਪੰਜਾਬ ਭਰ ਵਿੱਚ ਪਸ਼ੂ ਚੋਰੀ ਦੇ ਹੋਰ ਅਣਸੁਲਝੇ ਮਾਮਲਿਆਂ ਦੇ ਹੱਲ ਹੋਣ ਦੀ ਉਮੀਦ ਹੈ।

About The Author

Leave a Reply

Your email address will not be published. Required fields are marked *

error: Content is protected !!