ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਮਾਰੂਥਲ ਅਤੇ ਸੋਕੇ ਦਾ ਮੁਕਾਬਲਾ ਕਰਨ ਦੇ ਵਿਸ਼ੇ ’ਤੇ ਵੈਬੀਨਾਰ ਕਰਵਾਇਆ
ਹੁਸ਼ਿਆਰਪੁਰ, 17 ਜੂਨ : ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਪਰਾਜਿਤਾ ਜੋਸ਼ੀ ਦੀ ਦੇਖ-ਰੇਖ ਵਿੱਚ ਕਰਵਾਇਆ ਗਿਆ। ਵੈਬੀਨਾਰ ਦਾ ਮੁੱਖ ਵਿਸ਼ਾ ਮਾਰੂਥਲ ਅਤ ਸੋਕੇ ਦਾ ਮੁਕਾਬਲਾ ਕਰਨ ਲਈ ਵਿਸ਼ਵ ਦਿਵਸ ਸੀ ਜੋ ਕਿ ਪੂਰੀ ਦੁਨੀਆਂ ਵਿੱਚ 17 ਜੂਨ ਨੂੰ ਮਨਾਇਆ ਜਾਂਦਾ ਹੈ।
ਵੈਬੀਨਾਰ ਦੀ ਪ੍ਰਧਾਨਗੀ ਕਰਦੇ ਹੋਏ ਅਪਰਾਜਿਤਾ ਜੋਸ਼ੀ ਨੇ ਦੇ ਬਾਰੇ ਵਿੱਚ ਸੰਖੇਪ ਵਿੱਚ ਵੇਰਵਾ ਦਿੱਤਾ। ਉਨ੍ਹਾਂ ਕਿਹਾ ਕਿ ਇਸ ਵੈਬੀਨਾਰ ਦਾ ਉਦੇਸ਼ ਆਮ ਲੋਕਾਂ ਵਿੱਚ ਬੇਸ਼ਕੀਮਤੀ ਭੂੰਮੀ ਅਤੇ ਉਸਦੇ ਸੰਸਾਧਨਾ ਨੂੰ ਬਚਾਉਣ ਦੇ ਲਈ ਜਾਗਰੂਕ ਕਰਨ ਦੇ ਨਾਲ-ਨਾਲ ਉਸਦੇ ਮਾਰੂਕਲ ਅਤੇ ਸੋਕੇ ਬਾਰੇ ਜਾਗਰੂਕ ਕਰਨਾ, ਮਾਰੂਥਲ ਨੂੰ ਰੋਕਣਾ ਅਤੇ ਸੋਕੇ ਤੋਂ ਨਿਪਟਣ ਦੇ ਤਰੀਕਿਆਂ ’ਤੇ ਚਾਨਣਾ ਪਾਉਣਾ ਸੀ। ਵੈਬੀਨਾਰ ਵਿੱਚ ਐਡਰੋਵਕੇਟ ਲਵਪ੍ਰੀਤ ਸਿੰਘ ਨੇ ਇਸ ਦਿਨ ਦੇ ਮਹੱਤਵ ਨੂੰ ਸਮਝਾਇਆ ਅਤੇ ਮਾਰੂਥਲ ਅਤੇ ਸੋਕੇ ਤੋਂ ਨਿਪਟਣ ਦੇ ਤਰੀਕਿਆਂ ਬਾਰੇ ਵਿੱਚ ਦੱਸਿਆ।