ਸੀ-ਪਾਇਟ ਬੋੜਾਵਾਲ ਵਿਖੇ ਆਰਮੀ ਦੀ ਭਰਤੀ ਲਈ ਟਰੇਨਿੰਗ ਸ਼ੁਰੂ
ਮਾਨਸਾ, 10 ਜੂਨ:
ਕੈਂਪ ਇੰਚਾਰਜ ਸੀ-ਪਾਇਟ ਕੈਂਪ ਬੋੜਾਵਾਲ ਸ੍ਰੀ ਜਸਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 6 ਅਗਸਤ ਤੋਂ 20 ਅਗਸਤ 2021 ਨੂੰ ਪਟਿਆਲਾ ਵਿਖੇ ਹੋਣ ਜਾ ਰਹੀ ਆਰਮੀ ਰੈਲੀ ਲਈ ਸੀ ਪਾਇਟ ਕੈਂਪ ਬੋੜਾਵਾਲ, ਜ਼ਿਲ੍ਹਾ ਮਾਨਸਾ ਵਿਖੇ ਮਾਨਸਾ, ਬਰਨਾਲਾ, ਸੰਗਰੂਰ ਜ਼ਿਲ੍ਹਿਆਂ ਦੇ ਯੁਵਕਾਂ ਦੀ ਸਕਰੀਨਿੰਗ ਅਤੇ ਟਰਾਇਲ 15,16,17 ਅਤੇ 18 ਜੂਨ ਨੂੰ ਸਵੇਰੇ 9 ਵਜੇ ਲਏ ਜਾਣਗੇ।
ਉਨ੍ਹਾਂ ਦੱਸਿਆ ਕਿ ਯੁਵਕ ਆਪਣੇ ਨਾਲ ਆਰਮੀ ਭਰਤੀ ਲਈ ਜ਼ਰੂਰੀ ਕਾਗਜ਼ਾਤ ਦੀਆਂ ਫੋਟੋ ਕਾਪੀਆਂ, 2 ਪਾਸਪੋਰਟ ਸਾਈਜ਼ ਫੋਟੋਗ੍ਰਾਫਸ ਅਤੇ ਰਜਿਸਟਰੇਸ਼ਨ ਦੀ ਫੋਟੋ ਕਾਪੀ ਨਾਲ ਲੈ ਕੇ ਆਉਣ। ਆਰਮੀ ਭਰਤੀ ਸਬੰਧੀ ਜ਼ਰੂਰੀ ਸ਼ਰਤਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪ੍ਰਾਰਥੀ ਦਾ ਕੱਦ 170 ਸੈਟੀਮੀਟਰ, ਛਾਤੀ 77-82 ਸੈਟੀਮੀਟਰ, ਭਾਰ 50 ਕਿੱਲੋ, ਦਸਵੀਂ 45 ਫ਼ੀਸਦੀ ਅੰਕਾਂ ਨਾਲ ਪਾਸ ਜਾਂ 12ਵੀਂ ਪਾਸ, ਉਮਰ 17.5 ਤੋਂ 21 ਸਾਲ ਹੋਣੀ ਲਾਜ਼ਮੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕੋਵਿਡ-19 ਨਿਯਮਾਂ ਦਾ ਪਾਲਣ ਕੀਤਾ ਜਾਵੇ। ਬਾਕੀ ਹਦਾਇਤਾਂ ਮੌਕੇ ਤੇ ਦੱਸੀਆਂ ਜਾਣਗੀਆਂ। ਕੈਂਪ ਵਿਚ ਮੁਫ਼ਤ ਰਿਹਾਇਸ਼ ਅਤੇ ਮੁਫ਼ਤ ਖਾਣਾ ਦਿੱਤਾ ਜਾਵੇਗਾ।