ਸਿੱਧੂ ਦੀ ਤਾਜਪੋਸ਼ੀ- ਅਕਾਲੀ ਦਲ ਦੀਆਂ ਮੁਸ਼ਕਿਲਾਂ ਵਿਚ ਹੋਇਆ ਵਾਧਾ
ਚੰਡੀਗੜ੍ਹ, 18 ਜੁਲਾਈ 2021 : ਨਵਜੋਤ ਸਿੰਘ ਸਿੱਧੂ ਦੀ ਕਾਂਗਰਸ ਦੇ ਪ੍ਰਧਾਨ ਵਜੋਂ ਤਾਜਪੋਸ਼ੀ ਦਾ ਸਭ ਤੋਂ ਜ਼ਿਆਦਾ ਮਲਾਲ ਜੇ ਕਿਸੇ ਨੂੰ ਹੋਇਆ ਹੈ ਤਾ ਉਹ ਪੰਜਾਬ ਵਿਚ ਦੋਬਾਰਾ ਸੱਤਾ ਵਿਚ ਆਉਣ ਲਈ ਤਰਲੋ ਮਾਛੀ ਹੋ ਰਹੀ ਸਮੁੱਚੀ ਅਕਾਲੀ ਲੀਡਰਸ਼ਿਪ ਨੂੰ ਜਿਹਨਾਂ ਦੀ ਸੱਤਾ ਦੇ ਦਰਵਾਜੇ ਤਕ ਪਹੁੰਚ ਹੋਰ ਦੂਰ ਹੋ ਗਈ I
ਸਿੱਧੂ ਦੇ ਪ੍ਰਧਾਨ ਬਣਨ ਨਾਲ ਕਾਂਗਰਸ ਕੋਲ ਇਕ ਅਜਿਹਾ ਹੁਕਮ ਦਾ ਇੱਕਾ ਆਇਆ ਹੈ ਜਿਸ ਨੂੰ ਚਾਹੁੰਦੇ ਹੋਏ ਵੀ ਕੋਈ ਅਣਗੋਲਿਆਂ ਨਹੀਂ ਕਰ ਸਕਦਾ I ਕੌਮੀ ਬੁਲਾਰਾ ਹੋਣ ਕਾਰਣ ਅਖਬਾਰਾਂ ਤੇ ਟੀ ਵੀ ਚੈਨਲ ਤੇ ਸਿੱਧੂ ਦੀ ਮੰਗ ਹਮੇਸ਼ਾ ਹੀ ਰਹਿੰਦੀ ਹੈ ਇਸ ਦੇ ਨਾਲ ਨਾਲ ਹਰ ਕਾਂਗਰਸੀ ਵਰਕਰ ਜਿਸ ਦਾ ਮਨੋਬਲ ਹੇਠਾਂ ਵੱਲ ਸੀ ਅੱਜ ਇਕ ਦਮ ਵੱਧ ਗਿਆ ਹੈ I ਹੁਣ ਕਾਂਗਰਸੀ ਕਾਰਕੁਨ ਇਹ ਮਹਿਸੂਸ ਕਰਦੇ ਹਨ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਧੱਕੇ ਦਾ ਅਤੇ ਆਪ ਦੇ ਆਗੂ ਅਰਵਿੰਦ ਕੇਜਰੀਵਾਲ ਦੇ ਪੱਤਿਆਂ ਦਾ ਜਵਾਬ ਕੇਵਲ ਸਿੱਧੂ ਹੀ ਦੇ ਸਕਦਾ ਹੈ I ਰੇਤ ਮਾਫੀਆ, ਬਰਗਾੜੀ ਤੇ ਹੋਰ ਮਸਲਿਆਂ ਤੇ ਘਿਰੀ ਕਾਂਗਰਸ ਸਰਕਾਰ ਲਈ ਸਿੱਧੂ ਕਾਂਗਰਸ ਲਈ ਸੰਜੀਵਨੀ ਬੂਟੀ ਸਾਬਿਤ ਹੋ ਸਕਦੇ ਹਨ I
ਸੁਖਬੀਰ ਬਾਦਲ ਵਲੋਂ ਕੀਤੀ ਜਾਂਦੇ ਕਾਂਗਰਸ ਤੇ ਸ਼ਬਦੀ ਵਾਰਾਂ ਦਾ ਜੇ ਕੋਈ ਸਬ ਤੋਂ ਵੱਧ ਸਟੀਕ ਜਵਾਬ ਦਿੰਦੇ ਹਨ ਤਾਂ ਉਹ ਕੇਵਲ ਨਵਜੋਤ ਸਿੰਘ ਸਿੱਧੂ ਹੀ ਸਨ I ਇਸ ਲਈ ਸਿੱਧੂ ਦੀ ਤਾਜਪੋਸ਼ੀ ਨਾਲ ਸਭ ਤੋਂ ਵੱਧ ਪਰੇਸ਼ਾਨੀ ਅਕਾਲੀ ਆਗੂਆਂ ਨੂੰ ਹੀ ਹੈ ਕਿਉਂਕਿ ਸਿੱਧੂ ਦੀ ਪਾਕ ਸਾਫ ਛਵੀ, ਕਰਤਾਰਪੁਰ ਸਾਹਿਬ ਦਾ ਲਾਂਘਾ ਖਲਾਉਣ ਵਿਚ ਉਹਨਾਂ ਵਲੋਂ ਪਾਇਆ ਯੋਗਦਾਨ ਤੇ ਉਹਨਾਂ ਦੀ ਜ਼ਬਰਦਸਤ ਭਾਸ਼ਣ ਕਲਾ ਦਾ ਤੋੜ ਅਕਾਲੀ ਦਲ ਕੋਈ ਤੋੜ ਨਹੀਂ ਹੈ I ਹੁਣ ਤਕ ਸਿੱਧੂ ਹੀ ਰੇਤ ਮਾਫੀਆ, ਕੇਬਲ ਮਾਫੀਆ, ਬਰਗਾੜੀ ਕਾਂਡ, ਨਸ਼ਿਆਂ ਤੇ ਕਿਸਾਨਾਂ ਨਾਲ ਦ੍ਰੋਹ ਲਈ ਅਕਾਲੀ ਦਲ ਨੂੰ ਕਟਹਿਰੇ ਵਿਚ ਖੜਾ ਕਰਦੇ ਰਹੇ ਹਨ I
ਇਸ ਦੇ ਨਾਲ ਹੀ ਅਕਾਲੀ ਆਗੂ ਤੇ ਮਾਝੇ ਦੇ ਜਰਨੈਲ ਕਹੇ ਜਾਂਦੇ ਬਿਕਰਮ ਸਿੰਘ ਮਜੀਠੀਆ ਲਈ ਵੀ ਮਾਝੇ ਵਿਚ ਪਾਰਟੀ ਦੇ ਪੈਰ ਲਗਾਉਣੇ ਔਖੇ ਹੋਣਗੇ ਕਿਉਂਕਿ ਬਾਕੀ ਪੰਜਾਬ ਨਾਲੋਂ ਸਿੱਧੂ ਦੀ ਮਾਝੇ ਖਾਸ ਤੌਰ ਤੇ ਅੰਮ੍ਰਿਤਸਰ ਵਿਚ ਬਹੁਤ ਜ਼ਿਆਦਾ ਮਕਬੂਲੀਅਤ ਹੈ ਕਿਉਂਕਿ ਉਹ ਆਪ ਇਥੋਂ ਪੰਜ ਵਾਰ ਲੋਕ ਸਭਾ ਲਈ ਚੁਣੇ ਜਾ ਚੁਕੇ ਹਨ I ਇਹਨਾਂ ਹਾਲਾਤਾਂ ਵਿਚ ਅਕਾਲੀ ਦਲ ਵਲੋਂ ਸਿੱਧੂ ਤੇ ਕਾਂਗਰਸ ਨੂੰ ਘੇਰਨ ਲਈ ਨਿਸਚਤ ਤੌਰ ਤੇ ਨਵੀਂ ਤੇ ਸਟੀਕ ਰਣਨੀਤੀ ਬਨਾਨੀ ਪਵੇਗੀ I