ਸਿਰਫ਼ 1 ਮਿੰਟ ’ਚ ਡਾਊਨਲੋਡ ਹੋਵੇਗੀ 4k ਪੂਰੀ ਫਿਲਮ : Airtel
ਏਅਰਟੈੱਲ ਟਰਾਇਲ ਦੌਰਾਨ ਆਪਣੇ 5ਜੀ ਨੈੱਟਵਰਕ ’ਤੇ 1 ਜੀ.ਬੀ. ਪ੍ਰਤੀ ਸਕਿੰਟ ਦੀ ਸਪੀਡ ਦੇ ਰਿਹਾ ਹੈ। ਆਮਤੌਰ ’ਤੇ ਜੋ 4ਜੀ ਨੈੱਟਵਰਕ ’ਤੇ ਸਪੀਡ ਦਿੱਤੀ ਜਾਂਦੀ ਹੈ, ਇਹ ਉਸ ਤੋਂ ਕਈ ਗੁਣਾ ਤੇਜ਼ ਹੈ। ਸਪੀਡ ਟੈਸਟ ਕੰਪਨੀ Ookla ਮੁਤਾਬਕ, ਦੁਨੀਆ ਭਰ ’ਚ ਮੋਬਾਇਲ ਇੰਟਰਨੈੱਟ ਸਪੀਡ ਦੇ ਮਾਮਲੇ ’ਚ ਭਾਰਤ 130ਵੇਂ ਸਥਾਨ ’ਤੇ ਹੈ ਜਿਸ ਦੀ ਔਸਤ ਡਾਊਨਲੋਡ ਸਪੀਡ 12.81 ਐੱਮ.ਬੀ. ਪ੍ਰਤੀ ਸਕਿੰਟ ਅਤੇ ਅਪਲੋਡ ਸਪੀਡ 4.79 ਐੱਮ.ਬੀ. ਪ੍ਰਤੀ ਸਕਿੰਟ ਹੈ। ਦੱਸ ਦੇਈਏ ਕਿ ਜੇਕਰ ਗਾਹਕ ਕੋਲ 5ਜੀ ਕੰਪੈਟਿਬਲ ਡਿਵਾਈਸ ਨਹੀਂ ਹੈ ਤਾਂ ਉਹ ਏਅਰਟੈੱਲ ਦੀ ਇਸ ਸੇਵਾ ਨੂੰ ਟਰਾਇਲ ਦੌਰਾਨ ਇਸਤੇਮਾਲ ਨਹੀਂ ਕਰ ਸਕਣਗੇ। ਇਸ ਤਰ੍ਹਾਂ ਦੇ ਟਰਾਇਲਸ ਲਈ ਕੰਪਨੀਆਂ ਨੂੰ ਜਿਸ ਤਰ੍ਹਾਂ ਦੇ ਡਿਵਾਈਸਿਜ਼ ਦੀ ਲੋੜ ਹੈ, ਉਨ੍ਹਾਂ ’ਚ ਸਪੈਸ਼ਲ ਸਾਫਟਵੇਅਰ ਅਪਡੇਟਸ ਵੀ ਹੋਣਾ ਜ਼ਰੂਰੀ ਹੈ।