ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਰਕਾਰੀ ਸਕੂਲ ਮਹਿਲਾਂ ਵਿਖੇ ਕਰਵਾਏ ਕਵਿਤਾ ਉਚਾਰਨ ਮੁਕਾਬਲੇ
ਸੰਗਰੂਰ, 12 ਜੂਨ:
ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਕੂਲ ਸਿੱਖਿਆ ਵਿਭਾਗ ਦੀ ਸਰਪ੍ਰਸਤੀ ਹੇਠ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਸਾਲਾ ਪ੍ਕਾਸ਼ ਪੁਰਬ ਨੂੰ ਸਮਰਪਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਮਹਿਲਾਂ ਵਿਖੇ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ। ਇਹ ਜਾਣਕਾਰੀ ਬਲਾਕ ਨੋਡਲ ਕੁਆਰਡੀਨੇਟਰ ਜਸਵੀਰ ਕੌਰ ਨੇ ਦਿੱਤੀ।
ਕੁਆਰਡੀਨੇਟਰ ਜਸਵੀਰ ਕੌਰ ਨੇ ਕਿਹਾ ਕਿ ਵਿਦਿਆਰਥੀਆਂ ਨੇ ਕਵਿਤਾ ਰਾਹੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਬਾਰੇ ਬਹੁਤ ਪ੍ਭਾਵਸ਼ਾਲੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਇਨਾਂ ਮੁਕਬਾਲਿਆ ਵਿੱਚ ਪਹਿਲਾ ਸਥਾਨ ਬਾਰ੍ਹਵੀਂ ਜਮਾਤ ਦੇ ਯਾਦਪ੍ਰੀਤ ਸਿੰਘ ਨੇ, ਦੂਜਾ ਸਥਾਨ ਗਿਆਰਵੀਂ ਜਮਾਤ ਦੇ ਲੱਕੀ ਸ਼ਰਮਾ ਅਤੇ ਤੀਜਾ ਸਥਾਨ ਦਸਵੀਂ ਜਮਾਤ ਦੀ ਹਰਮਨਦੀਪ ਕੌਰ ਤੇ ਨੌਂਵੀਂ ਜਮਾਤ ਦੇ ਦਵਿੰਦਰ ਸਿੰਘ ਨੇ ਸਾਂਝੇ ਰੂਪ ਵਿੱਚ ਪ੍ਰਾਪਤ ਕੀਤਾ ।