ਸਵੈ-ਰੋਜ਼ਗਾਰ ਦਾ ਕਾਰੋਬਾਰ ਕਰਕੇ ਖੁਦ ਦੇ ਨਾਲ-ਨਾਲ ਹੋਰਨਾਂ ਨੂੰ ਆਪਣੀ ਕਲਾ ਦਾ ਗਿਆਨ ਵੰਡ ਰਿਹਾ ਅਨਿਲ ਗਹਿਲੋਤ
ਫਾਜ਼ਿਲਕਾ, 19 ਜੂਨ
ਪੰਜਾਬ ਸਰਕਾਰ ਦਾ ਰੋਜ਼ਗਾਰ ਵਿਭਾਗ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੋਕੇ ਪ੍ਰਦਾਨ ਕਰਨ ਦੇ ਨਾਲ-ਨਾਲ ਸਵੈ ਰੋਜਗਾਰ ਦੇ ਕਾਬਲ ਬਣਾਉਣ ਵਿਚ ਵੀ ਕਾਰਗਰ ਸਾਬਿਤ ਹੋ ਰਿਹਾ ਹੈ।ਨੌਜਵਾਨਾਂ ਨੂੰ ਆਪਣੇ ਪੈਰਾਂ `ਤੇ ਖੜੇ ਕਰਨ ਲਈ ਪੰਜਾਬ ਸਰਕਾਰ ਵੱਲੋਂ ਬੇਰੋਜ਼ਗਾਰ ਨੌਜਵਾਨਾਂ ਲਈ ਰੋਜ਼ਗਾਰ ਮੇਲੇ ਆਯੋਜਿਤ ਕੀਤੇ ਜਾਂਦੇ ਹਨ ਜਿਥੇ ਨੋਜਵਾਨ ਆਪਣੀ ਯੋਗਤਾ ਅਨੁਸਾਰ ਕੰਪਨੀ ਵਿਚ ਭਰਤੀ ਹੁੰਦੇ ਹਨ। ਇਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਅਧੀਨ ਚਲ ਰਹੀਆਂ ਸਵੈ ਰੋਜ਼ਗਾਰ ਦੀਆਂ ਸਕੀਮਾਂ ਤੋਂ ਸਿਖਲਾਈ ਲੈ ਕੇ ਅਤੇ ਵਿਤੀ ਸਹਾਇਤਾ ਪ੍ਰਾਪਤ ਕਰਕੇ ਨੌਜਵਾਨ ਆਪਣਾ ਕਾਰੋਬਾਰ ਸ਼ੁਰੂ ਕਰਦੇ ਹਨ ਅਤੇ ਵਧੀਆ ਆਮਦਨ ਕਮਾਉਂਦੇ ਹਨ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ. ਅਰਵਿਦ ਪਾਲ ਸਿੰਘ ਨੇ ਕੀਤਾ।
ਜ਼ਿਲ੍ਹਾ ਰੋਜ਼ਗਾਰ ਅਫਸਰ ਸ੍ਰੀ ਕ੍ਰਿਸ਼ਨ ਲਾਲ ਨੇ ਕਿਹਾ ਕਿ ਨੌਜਵਾਨਾਂ ਦੀ ਭਲਾਈ ਲਈ ਪੰਜਾਬ ਸਰਕਾਰ ਜਿਥੇ ਵਚਨਬਧ ਹੈ ਉਥੇ ਜ਼ਿਲ੍ਹਾ ਪ੍ਰਸ਼ਾਸਨ ਵੀ ਵੱਧ ਕਾਰਜਸ਼ੀਲ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਜ਼ਿਲੇ੍ਹ ਅੰਦਰ ਵੀ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ ਜਿਸ ਤੋਂ ਅਨੇਕਾ ਨੌਜਵਾਨ ਲਾਹਾ ਹਾਸਲ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਫਾਜ਼ਿਲਕਾ ਦੇ ਨੋਜਵਾਨ ਅਨਿਲ ਗਹਿਲੋਤ ਨੇ ਵੀ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਉਰੋਂ ਤੋਂ ਲਾਹਾ ਹਾਸਲ ਕੀਤਾ ਹੈ ਜਿਸ ਦੇ ਸਦਕਾ ਉਹ ਹੁਣ ਚੰਗੀ ਆਮਦਨ ਕਮਾ ਰਿਹਾ ਹੈ ਤੇ ਪਰਿਵਾਰ ਦਾ ਸਹਾਰਾ ਬਣਿਆ ਹੋਇਆ ਹੈ।
ਨੋਜਵਾਨ ਅਨਿਲ ਗਹਿਲੋਤ ਪੱੁਤਰ ਸੋਹਨ ਲਾਲ ਫਾਜਿਲਕਾ ਦਾ ਵਸਨੀਕ ਹੈ।ਉਹ ਆਖਦਾ ਹੈ ਕਿ ਘਰ ਦੇ ਵਿਤੀ ਹਾਲਾਤ ਠੀਕ ਨਾ ਹੋਣ ਕਰਕੇ ਉਸਨੇ ਆਪਣੀ ਪੜਾਈ ਲਿਖਾਈ ਵੀ ਕਰਜਾ ਲੈ ਕੇ ਕੀਤੀ ਹੈ। ਘਰ ਦੇ ਆਰਥਿਕ ਹਾਲਾਤ ਵਧੀਆ ਨਾ ਹੋਣ ਕਰਕੇ ਜ਼ਿਆਦਾ ਪੜ੍ਹਾਈ ਵੀ ਨਾ ਕਰ ਸਕਿਆ। ਉਹ ਕਹਿੰਦਾ ਹੈ ਕਿ ਕਿਸੇ ਦੇ ਕਹਿਣ ਅਨੁਸਾਰ ਉਸਨੇ ਆਪਣਾ ਨਾਮ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਫਾਜਿਲਕਾ ਵਿਖੇ ਦਰਜ ਕਰਵਾਇਆ। ਉਹ ਆਖਦਾ ਹੈ ਕਿ ਉਹ ਸ਼ੁਰੂ ਤੋਂ ਹੀ ਸਵੈ-ਰੋਜ਼ਗਾਰ ਦਾ ਕਾਰੋਬਾਰ ਕਰਨ ਦਾ ਇਛੁਕ ਸੀ ਜਿਸ ਕਰਕੇ ਸੂਚਨਾ ਮਿਲਣ `ਤੇ ਉਸਨੇ ਰੋਜ਼ਗਾਰ ਵਿਭਾਗ ਵੱਲੋਂ ਲਗਾਏ ਗਏ ਸਵੈ-ਰੋਜ਼ਗਾਰ ਕੈਂਪ ਵਿੱਚ ਆਪਣੀ ਰਜਿਸਟੇ੍ਰਸ਼ਨ ਕਰਵਾਈ ਅਤੇ ਕੁੱਝ ਦਿਨਾਂ ਬਾਅਦ ਦਫਤਰ ਵੱਲੋਂ ਪ੍ਰਾਰਥੀ ਦਾ ਅਰਜੀ ਫਾਰਮ ਜਿਲ੍ਹਾ ਉਦਯੋਗ ਕੇਂਦਰ ਨੂੰ ਭੇਜਿਆ ਗਿਆ।
ਅਨਿਲ ਗਹਿਲੋਤ ਕਹਿੰਦਾ ਹੈ ਕਿ ਵਿਭਾਗ ਵੱਲੋਂ ਪ੍ਰਧਾਨ ਮੰਤਰੀ ਇਮਪਲਾਈਮੈਂਟ ਜਨਰੇਸ਼ਨ ਪ੍ਰੋਗਰਾਮ ਅਧੀਨ ਸਵੈ ਰੋਜ਼ਗਾਰ ਦਾ ਕਾਰੋਬਾਰ ਕਰਨ ਲਈ ਉਸਨੂੰ ਲੋੜੀਂਦਾ ਲੋਨ ਮੁਹੱਈਆ ਕਰਵਾਇਆ ਗਿਆ। ਇਸ ਸਕੀਮ ਅਧੀਨ ਉਸਨੂੰ ਤਿੰਨ ਲੱਖ ਰੁੁਪਏ ਦਾ ਕਰਜਾ ਦਿੱਤਾ ਗਿਆ। ਜਿਸ ਉਪਰੰਤ ਉਸਨੇ ਆਪਣਾ ਇਕ ਆਰਟ ਸਕੂਲ ਖੋਲਿਆ। ਉਹ ਆਖਦਾ ਹੈ ਕਿ ਉਸਨੇ ਆਰਟ ਸਕੂਲ ਵਿਖੇ ਹੋਰ ਬਚੇ, ਨੌਜਵਾਨ ਵੀ ਆਉਣ ਲਗ ਪਏ ਜਿਸ ਕਾਰਨ ਉਸਦੀ ਆਮਦਨ ਤਕਰੀਬਨ 10 ਤੋਂ 15 ਹਜ਼ਾਰ ਰੁੁਪਏ ਪ੍ਰਤੀ ਮਹੀਨਾ ਹੋਣ ਲਗ ਪਈ ਹੈ।ਉਹ ਆਖਦਾ ਹੈ ਕਿ ਉਹ ਜਿਥੇ ਆਪਣੀ ਕਲਾ ਨੂੰ ਹੋਰ ਨਿਖਾਰ ਸਕਿਆ ਹੈ ਉਥੇ ਹੋਰਨਾਂ ਨੂੰ ਵੀ ਆਪਣਾ ਕਲਾ ਦਾ ਗਿਆਨ ਵੰਡ ਰਿਹਾ ਹੈ। ਉਸਦਾ ਕਹਿਣਾ ਹੈ ਕਿ ਉਹ ਇਹ ਕੰਮ ਕਰਨ ਵਿਚ ਬਹੁਤ ਮਾਣ ਤੇ ਖੁਸ਼ੀ ਮਹਿਸੂਸ ਕਰਦਾ ਹੈ ਤੇ ਪੂਰੇ ਦਿਲੀ ਜਾਨ ਨਾਲ ਕਰਦਾ ਹੈ।
ਉਹ ਜਿਥੇ ਜ਼ਿਲ੍ਹਾ ਪ੍ਰਸ਼ਾਸਨ ਦੇ ਜ਼ਿਲ੍ਹਾ ਰੋਜ਼ਗਾਰ ਵਿਭਾਗ ਦਾ ਧੰਨਵਾਦ ਕਰਦਾ ਹੈ ਕਿ ਜਿਸ ਦੇ ਸਦਕਾ ਉਹ ਆਪਣੇ ਆਪ ਨੂੰ ਪੈਰਾ `ਤੇ ਖੜਾ ਕਰ ਸਕਿਆ ਹੈ ਤੇ ਆਪਣੇ ਪਰਿਵਾਰ ਦੀ ਆਰਥਿਕ ਸਥਿਤੀ ਵੀ ਮਜ਼ਬੂਤ ਕਰ ਸਕਿਆ ਹੈ। ਉਸ ਨੇ ਦੱਸਿਆਂ ਕਿ 5 ਸਾਲ ਤੋਂ ਲੈ ਕੇ ਕੋਈ ਵੀ ਇਸ ਆਰਟ ਸਕੂਲ ਵਿੱਚ ਭਾਗ ਲੈ ਸਕਦਾ ਹੈ। ਅਨਿਲ ਗਹਿਲੋਤ ਨੇ ਹੋਰਨਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿ ਪੰਜਾਬ ਸਰਕਾਰ ਦੇ ਘਰ ਘਰ ਰੋਜ਼ਗਾਰ ਮਿਸ਼ਨ ਤਹਿਤ ਲਾਭ ਲੈਣ ਲਈ www.pgrkam.com ਤੇ ਰਜਿਸਟਰ ਕੀਤਾ ਜਾਵੇ ਅਤੇ ਆਪਣੇ ਆਪ ਨੂੰ ਰੋਜ਼ਗਾਰ ਜਾਂ ਸਵੈ-ਰੋਜ਼ਗਾਰ ਦੇ ਕਾਬਲ ਬਣਾਇਆ ਜਾਵੇ।