ਸਬ ਸੈਂਟਰ ਰਾਣਾ ਵਿਖੇ ਡੇਂਗੂ ਜਾਗਰੂਕਤਾ ਕੈਂਪ ਲਗਾਇਆ ਗਿਆ
ਫਾਜ਼ਿਲਕਾ 6 ਜੁਲਾਈ : ਸਿਵਲ ਸਰਜਨ ਡਾ.ਪਰਮਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਜ਼ਿਲ੍ਹਾ ਐਪੀਡੈਮਿਕ ਅਫਸਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਪੰਕਜ ਚੌਹਾਨ ਦੀ ਅਗਵਾਈ ਹੇਠ ਸਬ ਸੈਂਟਰ ਰਾਣਾ ਵਿਖੇ ਡੇਂਗੂ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਵਿੱਚ ਲੋਕਾਂ ਨੂੰ ਡੇਂਗੂ ਦੇ ਲੱਛਣਾਂ, ਰੋਕਥਾਮ ਅਤੇ ਇਲਾਜ਼ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਹੈਲਥ ਇੰਸਪੈਕਟਰ ਸੁਰਿੰਦਰ ਮੱਕੜ ਨੇ ਦੱਸਿਆ ਕਿ ਡੇਂਗੂ ਏਡੀਜ਼ ਏਜੀਪੀਟੀ ਮੱਛਰ ਦੇ ਵੱਢਣ ਨਾਲ ਹੁੰਦਾ ਹੈ ਅਤੇ ਘਰ ਵਿੱਚ ਪਏ ਗਮਲੇ ਅਤੇ ਖਾਲੀ ਟਾਇਰਾਂ ਆਦਿ ਨੂੰ ਆਪਣੇ ਵਧਣ ਦਾ ਸਾਧਨ ਬਣਾਉਂਦਾ ਹੈ।ਜਿਸ ਤਹਿਤ ਸਿਹਤ ਵਿਭਾਗ ਵੱਲੋਂ ਹਰ ਸ਼ੁੱਕਰਵਾਰ ਨੂੰ ਡਰਾਈ ਡੇ ਦੇ ਤਹਿਤ ਕੂਲਰਾਂ ਅਤੇ ਛੱਤਾਂ ਦੀ ਸਾਫ ਸਫਾਈ ਦੇ ਬਾਰੇ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ।
ਹੈਲਥ ਕਰਮਚਾਰੀ ਜਤਿੰਦਰ ਕੁਮਾਰ ਸੋਨੂੰ ਨੇ ਦੱਸਿਆ ਕਿ ਡੇਂਗੂ ਨਾਲ ਤੇਜ਼ ਬੁਖਾਰ ਹੁੰਦਾ ਹੈ ਅਤੇ ਇਹ ਮੱਛਰ ਦਿਨ ਵੇਲੇ ਵੱਢਦਾ ਹੈ ਅਤੇ ਸਾਫ਼ ਪਾਣੀ ਵਿੱਚ ਪੈਦਾ ਹੁੰਦਾ ਹੈ। ਜਿਸ ਤੋਂ ਬਾਅਦ ਅੱਖਾਂ ਵਿਚ ਦਰਦ, ਮਾਸਪੇਸ਼ੀਆਂ ਵਿਚ ਦਰਦ, ਮਸੂੜਿਆਂ ਅਤੇ ਨੱਕ ਵਿਚ ਖੂਨ ਆਦਿ ਆਉਂਣ ਲੱਗਦਾ ਹੈ ਜਿਸ ਦੇ ਲਈ ਟੈਸਟ ਸਰਕਾਰੀ ਹਸਪਤਾਲ ਵਿੱਚ ਮੁਫਤ ਹੈ।
ਇਸ ਦੌਰਾਨ ਪੂਨਮ ਰਾਣੀ ਏ.ਐੱਨ.ਐੱਮ ਅਤੇ ਆਸ਼ਾ ਵਰਕਰ ਰਿਤੂ ਬਾਲਾ ਅਤੇ ਪ੍ਰੀਤਿ ਰਾਣੀ ਮੌਜੂਦ ਸਨ।