ਸਖੀ ਵਨ ਸਟਾਪ ਸੈਂਟਰ ਦੇ ਸਦਕਾ ਪੀੜਿਤ ਮਹਿਲਾ ਨੂੰ ਮਿਲਿਆ ਇਨਸਾਫ ਅਰੋਪੀ ਤੇ ਹੋਈ ਐਫ.ਆਈ.ਆਰ. ਦਰਜ
ਪਠਾਨਕੋਟ, 6 ਜੁਲਾਈ 2021 : ਲੋਕਾਂ ਨੂੰ ਪੂਰੀ ਤਰ੍ਹਾਂ ਨਾਲ ਇਨਸਾਫ ਮਿਲੇ ਅਤੇ ਕਿਸੇ ਵੀ ਪੀੜਿਤ ਮਹਿਲਾ ਨੂੰ ਇਨਸਾਫ ਲਈ ਦਰ ਦਰ ਧੱਕੇ ਨਾ ਖਾਣੇ ਪੈਣ ਇਸ ਲਈ ਸਰਕਾਰ ਵੱਲੋਂ ਜਿਲਿ੍ਹਆਂ ਵਿੱਚ ਸਖੀ ਵਨ ਸਟਾਪ ਸੈਂਟਰ ਸਥਾਪਿਤ ਕੀਤੇ ਗਏ ਹਨ ਅਤੇ ਸਖੀ ਵਨ ਸਟਾਪ ਸੈਂਟਰਾਂ ਵਿੱਚ ਸੰਪਰਕ ਕਰਕੇ ਜਿੱਥੇ ਪੀੜਿਤ ਨੂੰ ਇਨਸਾਫ ਮਿਲਣ ਤੋਂ ਬਾਅਦ ਉਹ ਪੂਰੀ ਤਰ੍ਹਾਂ ਨਾਲ ਸੰਤੁਸ਼ਟ ਹੋ ਜਾਂਦਾ ਹੈ ਉੱਥੇ ਹੀ ਉਨ੍ਹਾਂ ਵੱਲੋਂ ਕਾਨੂੰਨ ਵਿਵਸਥਾ ਤੇ ਵੀ ਯਕੀਨ ਬਣਿਆ ਰਹਿੰਦਾ ਹੈ। ਇਹ ਪ੍ਰਗਟਾਵਾ ਸ੍ਰੀਮਤੀ ਸੂਨੈਣਾ ਇੰਚਾਰਜ ਸਖੀ ਵਨ ਸਟਾਪ ਸੈਂਟਰ ਪਠਾਨਕੋਟ ਨੇ ਕੀਤਾ।
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨ੍ਹਾਂ ਦੋਰਾਨ ਇਕ ਮਹਿਲਾ ਜਿਸ ਨੇ ਸਖੀ ਵਨ ਸਟਾਪ ਸੈਂਟਰ ਪਠਾਨਕੋਟ ਨਾਲ ਸੰਪਰਕ ਕੀਤਾ ਤਾਂ ਉਸ ਨੂੰ ਇਨਸਾਫ ਦਿਲਾਇਆ ਗਿਆ ਅਤੇ ਅਰੋਪੀ ਖਿਲਾਫ ਮਾਮਲਾ ਵੀ ਦਰਜ ਕਰਵਾਇਆ ਗਿਆ।
ਉਨ੍ਹਾਂ ਦੱਸਿਆ ਕਿ ਜਿਲ੍ਹਾ ਪਠਾਨਕੋਟ ਦੀ ਰਹਿਣ ਵਾਲੀ ਇੱਕ ਮਹਿਲਾ ਵੱਲੋਂ ਸਖੀ ਵਨ ਸਟਾਪ ਸੈਂਟਰ ਵਿੱਚ ਲਿਖਿਤ ਸਿਕਾਇਤ ਦਿੱਤੀ ਗਈ ਸੀ ਕਿ ਕਿਸ ਤਰ੍ਹਾ ਨਾਲ ਉਸ ਦੇ ਡਰਾਇਵਰ ਨੇ ਉਸ ਨੂੰ ਇਕੱਲੀ ਘਰ ਵਿੱਚ ਦੇਖ ਨਸ਼ੀਲਾ ਪਦਾਰਥ ਖਵਾ ਕੇ ਉਸ ਨਾਲ ਸਰੀਰਿਕ ਸਬੰਧ ਬਣਾਏ ਅਤੇ ਨਾਲ ਹੀ ਮੋਬਾਇਲ ਇਸ ਸਰਮਸਾਰ ਘਟਨਾਂ ਦੀ ਮੋਬਾਇਲ ਵਿੱਚ ਵੀਡੀਓ ਵੀ ਬਣਾਈ ਹੈ।
ਪੀੜਿਤ ਮਹਿਲਾ ਵੱਲੋਂ ਸਿਕਾਇਤ ਵਿੱਚ ਲਿਖਿਆ ਗਿਆ ਸੀ ਕਿ ਅਰੋਪੀ ਵੱਲੋਂ ਇਸ ਤੋਂ ਬਾਅਦ ਉਸ ਨੂੰ ਬਾਰ-ਬਾਰ ਸਰੀਰਿਕ ਸਬੰਧ ਬਨਾਉਣ ਲਈ ਕਹਿੰਦਾ ਰਿਹਾ ਅਤੇ ਧਮਕੀ ਵੀ ਦਿੰਦਾ ਰਿਹਾ ਕਿ ਅਗਰ ਉਸ ਨੇ ਉਸ ਨਾਲ ਸਰੀਰਿਕ ਸਬੰਧ ਨਾ ਬਨਾਏ ਤਾਂ ਉਹ ਉਸ ਦੀ ਵੀਡਿਓ ਨੂੰ ਪਿੰਡ ਵਿੱਚ ਅਤੇ ਉਸ ਦੇ ਰਿਸ਼ਤਦਾਰਾਂ ਵਿਚ ਵਾਈਰਲ ਕਰ ਦੇਵੇਗਾ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਅਰੋਪੀ ਉਸ ਤੋਂ ਪੈਸਿਆਂ ਦੀ ਮੰਗ ਵੀ ਕਰਦਾ ਰਿਹਾ। ਉਸ ਤੋਂ ਬਾਅਦ ਉਸ ਨੇ ਪ੍ਰੇਸਾਨ ਹੋ ਕੇ 112 ਤੇ ਵੀ ਕਾਲ ਕੀਤੀ ਪਰ ਇਸ ਸਬੰਧ ਵਿੱਚ ਕੋਈ ਵੀ ਕਾਰਵਾਈ ਨਹੀ ਕੀਤੀ ਗਈ। ਫਿਰ ਉਹ ਸੋਸਲ ਮੀਡੀਆ ਤੇ ਵਨ ਸਟਾਪ ਸੈਂਟਰ ਤੋਂ ਸੈਂਟਰ ਐਡਿਮਸਟਰੇਟਰ ਦਾ ਫੋਨ ਨੰਬਰ ਲਿਆ ਅਤੇ ਸੰਪਰਕ ਕਰਨ ਤੋਂ ਬਾਅਦ ਸਖੀ ਵਟ ਸਟਾਪ ਸੈਂਟਰ ਵਿੱਚ ਲਿਖਿਤ ਸਿਕਾਇਤ ਦਿੱਤੀ।
ਉਨ੍ਹਾਂ ਦੱਸਿਆ ਕਿ ਸਿਕਾਇਤ ਪ੍ਰਾਪਤ ਹੋਣ ਤੋਂ ਬਾਅਦ ਡਰਾਇਵਰ ਨੂੰ ਵੀ ਵਨ ਸਟਾਪ ਸੈਂਟਰ ਬੁਲਾਇਆ ਗਿਆ ਤੇ ਉਸ ਦੇ ਫੋਨ ਵਿੱਚੋ ਉਸ ਨਾਲ ਸ਼ਰੀਰਿਕ ਸਬੰਧ ਬਨਾਉਣ ਸਬੰਧੀ ਵੀਡੀਓਸ਼ ਪਾਈਆਂ ਗਈਆਂ ਅਤੇ ਡਰਾਈਵਰ ਨੇ ਇਹ ਵੀਡੀਓਜ ਆਪਣੇ ਜੀਜੇ ਨੂੰ ਭੇਜੀਆਂ ਸਨ। ਉਸ ਤ ਬਾਅਦ ਔਰਤ ਨੂੰ ਮਾਨਯੋਗ ਡਿਪਟੀ ਕਿਮਸ਼ਨਰ ਦੇ ਸਾਹਮਣੇ ਪੇਸ਼ ਕੀਤਾ ਗਿਆ। ਉਹਨ੍ਹਾ ਵੱਲੋਂ ਪਹਿਲ ਦੇ ਅਧਾਰ ਤੇ ਕਾਰਵਾਈ ਕਰਦੇ ਹੋਏ ਦਰਖਾਸਤ ਸੀਨੀਅਰ ਪੁਲਿਸ ਕਪਤਾਨ ਨੂੰ ਮਾਰਕ ਕਰ ਦਿੱਤੀ। ਫਿਰ ਕੇਸ਼ ਦੀ ਪੜਤਾਲ ਲਈ
ਦਰਖਾਸ਼ਤ ਏ.ਐਸ.ਪੀ ਨੂੰ ਮਾਰਕ ਕਰ ਦਿੱਤੀ ਗਈ। ਸਖੀ ਵਨ ਸਟਾਪ ਸੈਂਟਰ ਵੱਲੋ ਏ.ਐਸ.ਪੀ ਨਾਲ ਇਸ ਦਰਖਾਸਤ ਸਬੰਧੀ ਮੀਟਿੰਗ ਕੀਤੀ ਗਈ। ਏ.ਐਸ.ਪੀ ਵੱਲੋ ਇਸ ਕੇਸ਼ ਦੀ ਕਾਰਵਾਈ ਕਰਦੇ ਹੋਏ ਡਰਾਇਵਰ ਦੇ ਖਿਲਾਫ ਧਾਰਾ 376,506 ਆਈ.ਪੀ.ਸੀ ਅਤੇ 66 ਈ, 67 ਏ ਆਈ.ਟੀ ਅਧੀਨ ਐਫ.ਆਈ.ਆਰ. ਦਰਜ ਕਰਵਾਈ ਗਈ।
ਇਸ ਤਰ੍ਹਾਂ ਉਸ ਔਰਤ ਦਾ ਕਿਹਣਾ ਹੈ, ਕਿ ਸਖੀ ਵਨ ਸਟਾਪ ਸੈਂਟਰ ਦੀ ਮਦਦ ਤੋ ਬਿਨ੍ਹਾਂ ਡਰਾਇਵਰ ਉਪਰ ਕਦੇ ਵੀ ਐਫ.ਆਈ.ਆਰ ਦਰਜ ਨਹੀ ਹੋ ਸਕਦੀ ਸੀ। ਉਸ ਦਾ ਕਿਹਣਾ ਹੈ, ਕਿ ਸਖੀ ਵਨ ਸਟਾਪ ਸੈਂਟਰ ਮੇਰੇ ਲਈ ਵਰਦਾਨ ਸਬਿਤ ਹੋਇਆ ਹੈ ਅਤੇ ਉਸ ਨੂੰ ਇਨਸਾਫ ਮਿਲ ਸਕਿਆ।