ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਕਵਿਤਾ ਮੁਕਾਬਲੇ ਚੋਂ ਰਮਨਦੀਪ ਕੌਰ ਅੱਵਲ
ਸੰਗਰੂਰ, 16 ਜੂਨ:
ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੌੜਾਂ, ਬਲਾਕ ਸੁਨਾਮ-2 ਵਿਖੇ ਵਿਦਿਆਰਥੀਆ ਦੇ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ। ਇਹ ਮੁਕਾਬਲੇ ਕੋਵਿਡ 19 ਮਹਾਂਮਾਰੀ ਦੇ ਮੱਦੇਨਜ਼ਰ ਆਨ ਲਾਈਨ ਕਰਵਾਏ ਗਏ। ਇਹ ਜਾਣਕਾਰੀ ਸਕੂਲ ਦੇ ਪਿ੍ਰੰਸੀਪਲ ਜਰਨੈਲ ਸਿੰਘ ਨੇ ਦਿੱਤੀ।
ਪਿ੍ਰੰਸੀਪਲ ਜਰਨੈਲ ਸਿੰਘ ਨੇ ਕਿਹਾ ਕਿ ਕਵਿਤਾ ਉਚਾਰਨ ਮੁਕਾਬਲਿਆਂ ਵਿੱਚ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਉਨ੍ਹਾਂ ਕਿਹਾ ਕਿ ਇਸ ਮੁਕਾਬਲੇ ਵਿੱਚ ਵਿਦਿਆਰਥੀਆਂ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਕੁਰਬਾਨੀ ਅਤੇ ਫ਼ਲਸਫ਼ੇ ਬਾਰੇ ਬਹੁਤ ਹੀ ਚੰਗੀ ਜਾਣਕਾਰੀ ਆਪਣੀਆਂ ਕਵਿਤਾਵਾਂ ਰਾਹੀਂ ਸਾਂਝੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਮੁਕਾਬਲੇ ਵਿੱਚ ਪਹਿਲਾ ਸਥਾਨ ਨੌਂਵੀਂ ਜਮਾਤ ਦੀ ਰਮਨਦੀਪ ਕੌਰ ਨੇ, ਦੂਜਾ ਸਥਾਨ 11ਵੀਂ ਜਮਾਤ ਦੀ ਦਵਿੰਦਰ ਕੌਰ ਅਤੇ 12ਵੀਂ ਜਮਾਤ ਦੀ ਸਿਮਰਨਜੀਤ ਕੌਰ ਨੇ ਸਾਂਝੇ ਰੂਪ ਵਿੱਚ ਅਤੇ ਤੀਜਾ ਸਥਾਨ 12ਵੀਂ ਜਮਾਤ ਦੀ ਪੂਨਮ ਰਾਣੀ ਨੇ ਪ੍ਰਾਪਤ ਕੀਤਾ। ਇਸ ਮੌਕੇ ਨੋਡਲ ਅਧਿਆਪਕਾ ਤਜਿੰਦਰ ਕੌਰ, ਗਾਇਡ ਅਧਿਆਪਕ ਨਿਰਮਲ ਕੌਰ ਐਸ.ਐਸ. ਅਧਿਆਪਕਾ ਹਰਦੀਪ ਕੌਰ ਅਤੇ ਕਮਾਰਸ ਲੈਕਚਰਾਰ ਅਨੀਤਾ ਰਾਣੀ ਨੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਤੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ।