ਵੱਧ ਤੋਂ ਵੱਧ ਬੇਰੋਜ਼ਗਾਰ ਇਸ ਕੈਂਪ ਦਾ ਲਾਭ ਲੈਣ- ਜੈਨੇਂਦਰ ਨਾਥ ਸ਼ਰਮਾਂ
ਸੰਗਰੂਰ, 6 ਜੁਲਾਈ 2021 : ਪੰਜਾਬ ਸਰਕਾਰ ਦੁਆਰਾ ਘਰ -ਘਰ ਰੋਜਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਸੰਗਰੂਰ ਵੱਲੋ ਪੁਖਰਾਜ ਹੈਲਥਕੇਅਰ ਪ੍ਰਾਈਵੇਟ ਲਿਮਟਿਡ ਕੰਪਨੀ ਨਾਲ ਤਾਲਮੇਲ ਕਰਕੇ ਮਿਤੀ 07 ਜੁਲਾਈ 2021 ਦਿਨ ਬੱੁਧਵਾਰ ਨੂੰ ਸਵੇਰੇ 11:30 ਵਜੇ ਤੋਂ 2 ਵਜੇ ਤੱਕ ਫੀਜੀਕਲ ਪਲੇਸਮੈਂਟ ਕੈਂਪ ਸਥਾਨਕ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਦਫ਼ਤਰ ਵਿਖੇ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਪਲੇਸਮੈਂਟ ਅਫਸਰ, ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਸੰਗਰੂਰ ਸ਼੍ਰੀ ਜੈਨੇਂਦਰ ਨਾਥ ਸ਼ਰਮਾ ਨੇ ਦਿੱਤੀ।
ਉਨਾਂ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਦਸਵੀਂ ਤੋਂ ਗਰੈਜੂਏਟ ਪਾਸ ਪ੍ਰਾਰਥੀ ਜਿਨਾਂ ਦੀ ਉਮਰ 18 ਤੋਂ 25 ਸਾਲ ਤੱਕ ਹੈ, ਹਿੱਸਾ ਲੈ ਸਕਦੇ ਹਨ। ਉਨਾ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਨਿਯੋਜਕ ਵੱਲੋਂ ਵੈਲਨੈਸ ਅਡਵਾਈਜਰ ਅਤੇ ਮੈਨੇਜਰ ਦੀ ਅਸਾਮੀ ਲਈ ਪ੍ਰਾਰਥੀਆਂ ਦੀ ਚੋਣ ਕੀਤੀ ਜਾਵੇਗੀ ਜਿਸ ਦੀ ਤਨਖਾਹ 6 ਹਜ਼ਾਰ ਤੋਂ 15 ਹਜ਼ਾਰ ਰੁਪਏ ਪ੍ਰਤੀ ਮਹੀਨਾ ਹੋਵੇਗੀ। ਉਨਾਂ ਜ਼ਿਲੇ ਦੇ ਬੇਰੋਜਗਾਰਨੌਜਵਾਨਾਂ ਨੂੰ ਅਪੀਲ ਕੀਤੀ ਕਿ ਇਸ ਪਲੇਸਮੈਂਟ ਕੈਂਪ ਵਿੱਚ ਵੱਧ ਤੋਂ ਵੱਧ ਹਿੱਸਾ ਲੈ ਕੇ ਇਸ ਸੁਨਹਿਰੀ ਮੌਕੇ ਦਾ ਲਾਭ ਉਠਾਇਆ ਜਾਵੇ।