ਵੈਕਸੀਨ ਲਗਵਾਉਣ ਤੋਂ ਬਾਦ ਵੀ ਸਾਵਧਾਨੀਆ ਜਰੂਰੀ ਹਨ – ਅਮਰਜੀਤ ਸਿੰਘ
ਫਤਿਹਗੜ੍ਹ ਸਾਹਿਬ, 23 ਜੂਨ 2021: ਜਿਲ੍ਹਾ ਬਾਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਐਡਵੋਕੇਟ ਤੇਜਿੰਦਰ ਸਿੰਘ ਧੀਮਾਨ ਦੀ ਅਗਵਾਈ ਵਿਚ ਬਾਰ ਰੂਮ ਵਿਚ ਕੋਵਿਡ-19 ਵੈਕਸੀਨੇਸ਼ਨ ਕੈਂਪ ਲਗਾਇਆ ਗਿਆ, ਜਿਸ ਵਿਚ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਦੇ ਐਸ. ਐਮ. ਓ. ਡਾ. ਕੁਲਦੀਪ ਸਿੰਘ ਦੀ ਅਗਵਾਈ ਵਿਚ ਟੀਮ ਨੇ 145 ਵਿਅਕਤੀਆਂ ਦੇ ਵੈਕਸੀਨ ਲਗਾਈ। ਇਸ ਕੈਂਪ ਦੀ ਸ਼ੁਰੂਆਤ ਕਰਵਾਉਣ ਮੌਕੇ ਐਡੀਸ਼ਨਲ ਜਿਲ੍ਹਾ ਅਤੇ ਸ਼ੈਸ਼ਨ ਜੱਜ ਅਮਰਜੀਤ ਸਿੰਘ ਨੇ ਦੱਸਿਆ ਕਿ ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਜਿਆਦਾ ਖਤਰਨਾਕ ਹੈ ਅਤੇ ਤੇਜੀ ਨਾਲ ਫੈਲਦਾ ਹੈ। ਇਸ ਲਈ ਹਰੇਕ ਵਿਅਕਤੀ ਨੂੰ ਕੋਰੋਨਾ ਵੈਕਸੀਨ ਲਗਵਾਉਣੀ ਚਾਹੀਦੀ ਹੈ।
ਸ.ਅਮਰਜੀਤ ਸਿੰਘ ਨੇ ਦੱਸਿਆ ਕਿ ਵੈਕਸੀਨ ਲਗਵਾ ਕੇ ਅਤੇ ਸਾਵਧਾਨੀਆਂ ਵਰਤ ਕੇ ਹੀ ਕੋਵਿਡ 19 ਤੇ ਕਾਬੂ ਪਾਇਆ ਜਾ ਸਕਦਾ ਹੈ। ਉਨ੍ਹਾ ਲੋਕਾਂ ਨੂੰ ਅਪੀਲ ਕੀਤੀ ਕਿ ਅਫਵਾਹਾਂ ਤੋਂ ਬਚੋ ਅਤੇ ਵੈਕਸੀਨ ਲਗਵਾਓ। ਉਨ੍ਹਾ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਖੰਘ-ਜੁਕਾਮ ਜਾਂ ਬੁਖਾਰ ਹੈ ਉਹ ਤੁਰੰਤ ਸਰਕਾਰੀ ਹਸਪਤਾਲ ਵਿਚ ਇਲਾਜ ਲਈ ਪਹੁੰਚੇ। ਉਨ੍ਹਾ ਕਿਹਾ ਕਿ ਕੋਰੋਨਾ ਤੋਂ ਬਚਾਅ ਲਈ ਸਾਵਧਾਨੀਆ ਜਰੂਰੀ ਹਨ। ਇਸ ਲਈ ਜਿੰਨਾ ਵਿਅਕਤੀਆਂ ਦੇ ਕੋਰੋਨਾ ਵੈਕਸੀਨ ਦਾ ਟੀਕਾ ਲੱਗ ਗਿਆ ਹੈ ਉਹਨ੍ਹਾਂ ਨੂੰ ਵੀ ਸਾਵਾਧਨੀਆ ਵਰਤਣੀਆਂ ਜਰੂਰੀ ਹਨ ਅਤੇ ਟੀਕਾ ਲੱਗਣ ਤੋਂ ਬਾਅਦ ਵੀ ਮਾਸਕ ਪਹਿਨਣਾ, ਵਾਰ-ਵਾਰ ਹੱਥ ਧੋਣਾ ਅਤੇ ਸੈਨੇਟਾਈਜਰ ਦਾ ਪ੍ਰਯੋਗ ਕਰਨਾ, ਇਕੱਠ ਤੋਂ ਦੂਰ ਰਹਿਣਾ।
ਇਸ ਮੌਕੇ ਪ੍ਰਧਾਨ ਐਡਵੋਕੇਟ ਤੇਜਿੰਦਰ ਸਿੰਘ ਧੀਮਾਨ, ਸਾਬਕਾ ਪ੍ਰਧਾਨ ਨਰਿੰਦਰ ਸਿੰਘ ਟਿਵਾਣਾ ਅਤੇ ਸਾਬਕਾ ਪ੍ਰਧਾਨ ਗਗਨਦੀਪ ਸਿੰਘ ਵਿਰਕ, ਕੁਲਵੰਤ ਸਿੰਘ ਖੇੜਾ, ਨੀਰਜ ਗਿਰੀ, ਕਮਲੇਸ਼ ਗਾਬਾ, ਅਮਰਜੀਤ ਸਿੰਘ,ਅਮਰਬੀਰ ਸਿੰਘ ਟਿਵਾਣਾ, ਗੁਰਪ੍ਰੀਤ ਸਿੰਘ ਸੈਣੀ, ਇੰਦਰਜੀਤ ਸਾਊ, ਜਗਜੀਤ ਸਿੰਘ ਚੀਮਾ, ਗੁਰਸ਼ਰਨ ਨਾਗਰਾ, ਸੁਮਿਤ ਗੁਪਤਾ,ਨਰਿੰਦਰ ਸ਼ਰਮਾ, ਇੰਜਦਰਜੀਤ ਸਿੰਘ ਚੀਮਾ ਤੋਂ ਇਲਾਵਾ ਬਾਰ ਐਸੋਸੀਏਸਨ ਦੇ ਮੈਂਬਰ ਹਾਜਰ ਸਨ।