ਵਿਦੇਸ਼ੀ ਸਿੱਖਿਆ ਅਤੇ ਰੋਜ਼ਗਾਰ ਸੈੱਲ ਦੁਆਰਾ ਆਨਲਾਈਨ ਕਾਊਂਸਲਿੰਗ ਦੇ ਦੂਜੇ ਚਰਣ ਦੀ ਸ਼ੁਰੂਆਤ 10 ਜੂਨ ਤੋਂ
ਮਾਨਸਾ, 4 ਜੂਨ:
ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫ਼ਸਰ ਸ਼੍ਰੀ ਹਰਪ੍ਰੀਤ ਸਿੰਘ ਮਾਨਸ਼ਾਹੀਆ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਘਰ—ਘਰ ਰੋਜ਼ਗਾਰ ਮਿਸ਼ਨ ਤਹਿਤ ਮੋਹਾਲੀ ਵਿਖੇ ਵਿਦੇਸ਼ੀ ਸਿੱਖਿਆ ਅਤੇ ਰੋਜ਼ਗਾਰ ਸੈੱਲ ਦੀ ਸ਼ੁਰੂਆਤ ਕੀਤੀ ਗਈ ਹੈ। ਵਿਦੇਸ਼ੀ ਸਿੱਖਿਆ ਅਤੇ ਰੋਜ਼ਗਾਰ ਸੈੱਲ ਦੁਆਰਾ ਕਾਂਊਂਸਲਿੰਗ ਦੇ ਦੂਸਰੇ ਚਰਣ ਦੀ ਸ਼ੁਰੂਆਤ ਆਨਲਾਈਨ ਮਾਧਿਅਮ ਰਾਹੀ 10 ਜੂਨ 2021 ਤੋਂ ਸ਼ੁਰੂ ਕੀਤੀ ਜਾਣੀ ਹੈ। ਜ਼ਿਲ੍ਹਾ ਮਾਨਸਾ ਨਾਲ ਸਬੰਧਤ ਪ੍ਰਾਰਥੀਆਂ ਨੂੰ ਇਹ ਸਹੂਲਤ ਮਾਹਿਰਾਂ ਦੁਆਰਾ 30 ਜੂਨ 2021 ਨੂੰ ਮੁਹੱਈਆ ਕਰਵਾਈ ਜਾਵੇਗੀ। ਇਸ ਲਈ ਜੋ ਪ੍ਰਾਰਥੀ ਵਿਦੇਸ਼ ਵਿੱਚ ਜਾ ਕੇ ਪੜ੍ਹਨਾ ਚਾਹੁੰਦੇ ਹਨ, ਆਈਲਟਸ ਪਾਸ ਕਰ ਚੁੱਕੇ ਹਨ ਅਤੇ ਇਸ ਤੋਂ ਇਲਾਵਾ ਜੋ ਪ੍ਰਾਰਥੀ ਵਿਦੇਸ਼ ਵਿੱਚ ਜਾ ਕੇ ਕੰਮ ਕਰਨਾ ਚਾਹੁੰਦੇ ਹਨ ਅਤੇ ਪ੍ਰੋਫੈਸ਼ਨਲ ਤੌਰ *ਤੇ ਕਿਸੇ ਵੀ ਖੇਤਰ ਵਿੱਚ ਘੱਟੋ—ਘੱਟ ਇੱਕ ਸਾਲ ਦਾ ਤਜ਼ਰਬਾ ਰੱਖਦੇ ਹਨ ਉਹ ਵੀ ਇਸ ਕਾਊਂਸਲਿੰਗ ਸ਼ੈਸ਼ਨ ਲਈ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਆਖਰੀ ਮਿਤੀ 10 ਜੂਨ 2021 ਹੈ ਅਤੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਮੋਬਾਇਲ ਨੰਬਰ 9464178030, 9876377827 *ਤੇ ਕਾਲ ਕਰਕੇ ਰਜ਼ਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਰਜ਼ਿਸਟ੍ਰੇਸ਼ਨ ਅਤੇ ਆਨਲਾਈਨ ਕਾਊਂਸਲਿੰਗ ਬਿਲਕੁਲ ਮੁਫ਼ਤ ਹੈ। ਇਸ ਲਈ ਉਨ੍ਹਾਂ ਚਾਹਵਾਨ ਪ੍ਰਾਰਥੀਆਂ ਨੂੰ ਅਪੀਲ ਕੀਤੀ ਕਿ ਆਪਣਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰਨ ਲਈ ਰਜ਼ਿਸ਼ਟ੍ਰੇਸ਼ਨ ਜਰੂਰ ਕਰਨ ਅਤੇ ਇਸ ਕਰੀਅਰ ਕਾਊਂਸਲਿੰਗ ਵਿੱਚ ਹਿੱਸਾ ਲੈਣ।