ਵਾਤਾਵਰਨ ਦਾ ਬਦਲਦਾ ਰੂਪ
ਵਿਸ਼ਵ ਵਾਤਾਵਰਣ ਦਿਵਸ ‘ਤੇ ਵਿਸ਼ੇਸ਼
ਵਾਤਾਵਰਨ ਤਬਦੀਲੀ ਕਾਰਨ ਵਧ ਰਹੀ ਤਪਸ਼ ਦੁਨੀਆ ਭਰ ਵਿਚ ਚਿੰਤਾ ਦਾ ਵਿਸ਼ਾ ਹੈ । 21ਵੀਂ ਸਦੀ ਨਹੀਂ ਸਗੋਂ 19ਵੀਂ ਅਤੇ 20ਵੀਂ ਸਦੀ ਦੌਰਾਨ ਹੋਇਆ ਖੋਜਾਂ ਹੀ ਇਸ ਦਾ ਮੁੱਖ ਕਾਰਨ ਹਨ । ਰੋਜ਼ਾਨਾ ਵੱਧ ਰਹੀ ਗੱਡੀਆ ਦੀ ਗਿਣਤੀ , ਕਾਰਖਾਨਿਆਂ ਦਾ ਧੂਆਂ ਤਾਂ ਹਵਾ ਪ੍ਰਦੂਸ਼ਣ ਦੇ ਮੁੱਖ ਕਾਰਨ ਮੰਨੇ ਜਾਂਦੇ ਹਨ।ਪਰ ਇਹਨਾਂ ਸਭ ਵਿਚ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਸਾਇੰਸ ਦੁਆਰਾ artificial ਸੁਖ ਲਈ ਕੁਦਰਤੀ ਸਹੂਲਤਾਂ ਦਾ ਗਲਾ ਘੁੱਟਿਆ ਜਾਣਾ ‘ਤੇ ਆਮ ਗੱਲ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਤੇ ਸਾਇੰਸ ਵੀ ਚੁੱਪ ਹੈ ।ਇਥੇ ਮੈਨੂੰ ਗੌਤਮ ਅਡਾਨੀ ਦੁਆਰਾ ਵਧੇਰੇ ਨੋਟ ਛਾਪਣ ਲਈ ਰਾਤੋ-ਰਾਤ ਆਪਣੇ ਪ੍ਰੋਜੈਕਟਾਂ ਨੂੰ ਮੋਦੀ ਸਰਕਾਰ ਵੱਲੋਂ ਮਨਜ਼ੂਰੀ ਦਿਵਾਉਣ ਦੀ ਗੱਲ ਯਾਦ ਆਉਂਦੀ ਹੈ । ਜਿਸ ਦੇ ਸਿੱਟੇ ਵਜੋਂ ਗੁਜਰਾਤ ਦੇ ਮਛੇਰੇ ਉੱਜੜ ਗਏ ਅਤੇ ਕਈ ਗਰੀਬਾਂ ਦੇ ਢਿੱਡ ‘ਤੇ ਭਾਰੀ ਸੱਟ ਪਈ । ਇਸ ਮੁਨਾਫ਼ੇ ਵਿਚ ਆਮ ਜਨਤਾ ਦਾ ਕੋਈ ਸਰਮਾਇਆ ਨਹੀਂ ਸੀ ।
ਗੌਤਮ ਅਡਾਨੀ ਦੁਆਰਾ ਆਰੰਭੇ ਇਸ ਕੰਮ ਰਾਹੀਂ ਗੁਜਰਾਤ ਦੇ ਮੈਨਗਰੋਵ ਜੰਗਲ ਵੀ ਤਬਾਹ ਹੋ ਗਏ ਫ਼ਿਰ ਚਾਹੇ ਜੰਗਲੀ ਜੀਵਾਂ ਦਾ ਰੈਣ-ਬਸੇਰਾ ਉਜੜ ਜੀਵੇ ਤਾਂ ਵੀ ਇਸ ਗੱਲ ਤੋਂ ਕੀ ਫਰਕ ਪੈਂਦਾ ਹੈ? ਇੱਥੇ ਹੀ ਬੱਸ ਨਹੀਂ ਸਗੋਂ ਫਿਰ ਇਹੀ ਲੋਕ ਸਭਾ ਵਿਚ “ਵਾਤਾਵਰਨ ਸੰਭਾਲ ” ਦਾ ਭਾਸ਼ਣ ਦੇਣ ਮਗਰੋਂ “ਬੂਟੇ ਲਾ ਕੇ” ਦਿਖਾਵਾ ਕਰਦੇ ਹਨ । ਅੱਜ ਦੇ ਸਮੇਂ ਵਿੱਚ 7-8 ਸਾਲ ਦੇ ਬੱਚੇ ਨੂੰ ਵੀ ਆਵਾਜਾਈ ਦੇ ਸਾਧਨਾਂ ਨਾਲ ਹੋ ਰਹੇ ਪ੍ਰਦੂਸ਼ਣ ਬਾਰੇ ਬਹੁਪੱਖੀ ਜਾਣਕਾਰੀ ਹੈ । ਪਰ ਜੇਕਰ ਕੋਈ ਮੰਤਰੀ ਦੀ ਗੱਡੀ ਦੇ ਅੱਗੇ ‘ਤੇ ਪਿੱਛੇ 5-6 ਗੱਡੀਆਂ ਨਾ ਹੋਣ ਤਾਂ ਉਨ੍ਹਾਂ ਨੂੰ ਗੱਡੀ ਵਿੱਚ ਬੈਠਣ ਦਾ ਸਵਾਦ ਨਹੀਂ ਆਉਂਦਾ । ਇਸ ਦਾ ਅਰਥ ਤਾਂ ਇਹ ਹੈ ਕਿ ਹਵਾ ਨੂੰ ਹੋਰ ਜ਼ਹਿਰੀਲਾ ਬਣਾਉਣ ਲਈ ਸਿਰਫ ਇਕ ਤਿਉਹਾਰ ‘ਤੇ ਰੋਕ ਲਾਉਣਾ ਸਹੀ ਨਹੀਂ , ਇਸ ਨਾਲ ਕਿਸੇ ਦਿਨ ਦੇਸ਼ ਦੀ ਸੱਭਿਅਤਾ ਦੇ ਲੁਪਤ ਹੋਣ ਦਾ ਖਤਰਾ ਵਧੇਰੇ ਹੈ। ਸਗੋਂ ਲੋੜ ਹੈ , ਨਵੀਂ ਪੀੜੀ ਨਾਲੋਂ ਪੁਰਾਣੀ ਪੀੜ੍ਹੀ ਨੂੰ ਜਾਗ੍ਰਿਤ ਕਰਨ ਦੀ ।
ਲੇਖਿਕਾ : ਗੁਰਮੀਤ ਕੌਰ ।