( ! ) Warning: sprintf(): Too few arguments in /home/timespunjab.com/public_html/wp-content/themes/covernews/lib/breadcrumb-trail/inc/breadcrumbs.php on line 253
Call Stack
#TimeMemoryFunctionLocation
10.0001358232{main}( ).../index.php:0
20.0002358592require( '/home/timespunjab.com/public_html/wp-blog-header.php' ).../index.php:17
30.532617546944require_once( '/home/timespunjab.com/public_html/wp-includes/template-loader.php' ).../wp-blog-header.php:19
40.540417614048include( '/home/timespunjab.com/public_html/wp-content/themes/covernews/single.php' ).../template-loader.php:106
50.540417614048get_header( ).../single.php:10
60.553417637952locate_template( ).../general-template.php:48
70.553517638064load_template( ).../template.php:745
80.553617638480require_once( '/home/timespunjab.com/public_html/wp-content/themes/covernews/header.php' ).../template.php:810
90.787020885168do_action( ).../header.php:63
100.787020885544WP_Hook->do_action( ).../plugin.php:517
110.787020885544WP_Hook->apply_filters( ).../class-wp-hook.php:348
120.787020886296covernews_get_breadcrumb( ).../class-wp-hook.php:324
130.787420886416covernews_get_breadcrumb_trail( ).../template-functions.php:277
140.787720887544breadcrumb_trail( ).../template-functions.php:316
150.788620891144Breadcrumb_Trail->trail( ).../breadcrumbs.php:43
160.789220893344sprintf ( ).../breadcrumbs.php:253

ਲੂ ਤੋਂ ਬਚਾਅ ਲਈ ਗਰਮੀ ’ਚ ਪਾਣੀ ਜ਼ਿਆਦਾ ਪੀਓ ’ਤੇ ਬਾਹਰ ਘੱਟ ਨਿਕਲੋ -ਡਿਪਟੀ ਕਮਿਸਨਰ

0

ਸੰਗਰੂਰ, 3 ਜੁਲਾਈ 2021  : ਗਰਮੀ ਦੇ ਵੱਧ ਰਹੇ ਪ੍ਰਕੋਪ ਨੂੰ ਵੇਖਦਿਆਂ ਡਿਪਟੀ ਕਮਿਸਨਰ ਸੰਗਰੂਰ ਸ੍ਰੀ ਰਾਮਵੀਰ ਨੇ ਲੋਕਾਂ ਨੂੰ ਗਰਮੀ ਅਤੇ ਲੂ ਤੋਂ ਬਚਣ ਲਈ ਜਰੂਰੀ ਸਾਵਧਾਨੀਆਂ ਵਰਤਣ ਅਤੇ ਲੋੜੀਂਦੇ ਉਪਾਅ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹੀ ਦਿਨੀਂ ਤਾਪਮਾਨ 40 ਡਿਗਰੀ ਸੈਲਸੀਅਸ ਦੇ ਨੇੜੇ-ਤੇੜੇ ਚੱਲ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਤਾਪਮਾਨ ਹੋਰ ਵਧਣ ਦੀ ਸੰਭਾਵਨਾ ਹੈ। ਉਨਾਂ ਕਿਹਾ ਕਿ ਇਨ੍ਹਾਂ ਮਹੀਨਿਆਂ ਦੌਰਾਨ ਮੌਸਮ ਆਮ ਤੌਰ ‘ਤੇ ਕਾਫੀ ਗਰਮ ਹੁੰਦਾ ਹੈ, ਇਸ ਲਈ ਗਰਮੀ ਤੋਂ ਬਚਾਅ ਜਰੂਰੀ ਹੈ। ਉਨ੍ਹਾਂ ਦੱਸਿਆ ਕਿ ਤਿੱਖੀ ਗਰਮੀ ਦੇ ਦਿਨਾਂ ਵਿਚ ਬੱਚਿਆਂ ਅਤੇ ਬਜੁਰਗਾਂ ਦੀ ਵਧੇਰੇ ਸੰਭਾਲ ਦੀ ਲੋੜ ਹੁੰਦੀ ਹੈ ਕਿਉਂਕਿ ਗਰਮੀ ਅਤੇ ਲੂ ਦਾ ਅਸਰ 65 ਜਾਂ ਇਸ ਤੋਂ ਵੱਧ ਉਮਰ ਦੇ ਬਜੁਰਗਾਂ ਅਤੇ ਬੱਚਿਆਂ ‘ਤੇ ਜ਼ਿਆਦਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਗਰਮੀ ਕਾਰਨ ਤਾਪਮਾਨ ਵੱਧ ਜਾਂਦਾ ਹੈ ਜਿਸ ਕਾਰਨ ਸਰੀਰ ਅੰਦਰ ਪਾਣੀ ਦੀ ਘਾਟ ਪੈਦਾ ਹੋ ਸਕਦੀ ਹੈ, ਵਿਅਕਤੀ ਨੂੰ ਚੱਕਰ ਆ ਸਕਦੇ ਹਨ, ਬੇਹੋਸ ਹੋ ਕੇ ਡਿੱਗ ਸਕਦਾ ਹੈ।

ਡਿਪਟੀ ਕਮਿਸਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਗਰਮੀ ਦੇ ਮੌਸਮ ਵਿੱਚ ਪਾਣੀ ਜਅਿਾਦਾ ਪੀਓ, ਲੱਸੀ, ਨਿੰਬੂ ਪਾਣੀ ਅਤੇ ਹੋਰ ਤਰਲ ਪਦਾਰਥਾਂ ਦਾ ਸੇਵਨ ਕਰੋ। ਸਰੀਰ ਨੂੰ ਠੰਢਾ ਰੱਖੋ ਅਤੇ ਜਅਿਾਦਾ ਪਾਣੀ ਪੀਓ। ਹਲਕੇ ਰੰਗ ਦੇ ਕਪੜੇ ਪਾਉ। ਬਾਹਰ ਜਾਣ ‘ਤੇ ਐਨਕ ਲਾਓ ਤੇ ਟੋਪੀ ਪਾਓ। ਜੇਕਰ ਬਾਹਰ ਹੋ ਤਾਂ ਬੈਠਣ ਲਈ ਠੰਢੀ ਥਾਂ ਲੱਭੋ ਜਿਵੇਂ ਰੁੱਖ ਜਾਂ ਹੋਰ ਛਾਂਦਾਰ ਥਾਂ। ਅਪਣੇ ਘਰ ਨੂੰ ਠੰਢਾ ਰੱਖੋ। ਦਿਨ ਵੇਲੇ ਤਾਕੀਆਂ ਅਤੇ ਦਰਵਾਜੇ ਬੰਦ ਰੱਖੋ। ਲੂ ਦੇ ਲੱਛਣਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਗਰਮੀ ਕਾਰਨ ਪਿੱਤ ਹੋਣਾ ਜਾਂ ਚੱਕਰ ਆਉਣੇ, ਬਹੁਤ ਪਸੀਨਾ ਆਉਣਾ ਤੇ ਥਕਾਣ ਹੋਣਾ, ਸਿਰ ਦਰਦ ਤੇ ਉਲਟੀਆਂ ਲੱਗਣੀਆਂ, ਗਰਮੀ ਦੇ ਬਾਵਜੂਦ ਘੱਟ ਪਸੀਨਾ ਆਉਣਾ, ਲਾਲ, ਗਰਮ ਤੇ ਖੁਸਕ ਚਮੜੀ, ਪੁਰਾਣੀਆਂ ਬੀਮਾਰੀਆਂ, ਮਾਸਪੇਸੀਆਂ ਵਿਚ ਕਮਜੋਰੀ ਆਦਿ ਇਸ ਦੇ ਲੱਛਣ ਹੋ ਸਕਦੇ ਹਨ। ਉਨਾਂ ਕਿਹਾ ਕਿ  ਬੱਚਿਆਂ, ਬੁੱਢਿਆਂ ਤੇ ਗਰਭਵਤੀ ਔਰਤਾਂ ਨੂੰ ਲੂ ਲੱਗਣ ਦਾ ਖਤਰਾ ਜਅਿਾਦਾ ਰਹਿੰਦਾ ਹੈ।

ਸ੍ਰੀ ਰਾਮਵੀਰ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ‘ਤੇ ਗਰਮੀ ਜਾਂ ਲੂ ਦਾ ਅਸਰ ਜ਼ਿਆਦਾ ਹੋ ਸਕਦਾ ਹੈ, ਉਨ੍ਹਾਂ ਵਿੱਚ ਗਰਭਵਤੀ ਔਰਤਾਂ, ਮਜਦੂਰ, ਕਿਸਾਨ ਜਾਂ ਖੁੱਲ੍ਹੇ ਆਸਮਾਨ ਹੇਠ ਕੰਮ ਕਰਨ ਵਾਲੇ ਲੋਕ, ਬੇਘਰੇ, ਸੜਕਾਂ ਕੰਢੇ ਜਾਂ ਫੁਟਪਾਥਾਂ ‘ਤੇ ਰਹਿਣ ਵਾਲੇ ਲੋਕ, ਗਰਮ ਵਾਤਾਵਰਣ ਵਿਚ ਸਖਤ ਮਿਹਨਤ ਕਰਨ ਵਾਲੇ ਲੋਕ ਜਾਂ ਖੁੱਲ੍ਹੇ ਵਿਚ ਸਖਤ ਕਸਰਤ ਕਰਨ ਵਾਲੇ ਖਿਡਾਰੀ ਸਾਮਲ ਹਨ। ਅਜਿਹੇ ਵਿਅਕਤੀਆਂ ਅੰਦਰ ਪਾਣੀ ਦੀ ਘਾਟ ਪੈਦਾ ਹੋ ਸਕਦੀ ਹੈ ਜਿਸ ਕਾਰਨ ਉਹ ਗਰਮੀ ਤੇ ਲੂ ਦੀ ਲਪੇਟ ਵਿਚ ਛੇਤੀ ਆ ਸਕਦੇ ਹਨ।

About The Author

Leave a Reply

Your email address will not be published. Required fields are marked *

error: Content is protected !!