ਲੁਧਿਆਣਾ ਵਿਖੇ ਫੌਜ ਭਰਤੀ ਰੈਲੀ ਲਈ ਸੀ-ਪਾਈਟ ਕੇਂਦਰ ਨਵਾਂਸ਼ਹਿਰ ਵੱਲੋਂ ਸਕਰੀਨਿੰਗ ਤੇ ਟਰਾਇਲ ਸੁਰੂ
ਲੁਧਿਆਣਾ, 19 ਜੂਨ (2021)
ਜ਼ਿਲ੍ਹਾ ਲੁਧਿਆਣਾ ਵਿਖੇ ਫੌਂਜ ਦੀ ਭਰਤੀ ਰੈਲੀ ਨਵੰਬਰ, 2021 ਵਿੱਚ ਆਯੋਜਿਤ ਕੀਤੀ ਜਾ ਰਹੀ ਹੈ, ਜਿਸ ਵਾਸਤੇ ਸੀ-ਪਾਈਟ ਕੈਂਪ, ਨਹਿਰੀ ਵਿਸ਼ਰਾਮ ਘਰ (ਨਹਿਰ ‘ਤੇ), ਰਾਹੋਂ ਰੋਡ, ਨਵਾਂਸ਼ਹਿਰ ਵੱਲੋਂ ਸਕਰੀਨਿੰਗ ਅਤੇ ਟਰਾਇਲ ਸੁਰੂ ਕਰ ਦਿੱਤੇ ਗਏ ਹਨ।
ਇਸ ਸਬੰਧੀ ਕੈਂਪ ਇੰਚਾਰਜ਼ ਸ. ਨਿਰਮਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿਖੇ ਫੌਜ ਦੀ ਭਰਤੀ ਰੈਲੀ 01 ਤੋਂ 14 ਨਵੰਬਰ 2021 ਨੂੰ ਹੋਣ ਜਾ ਰਹੀ ਹੈ, ਜਿਸ ਸਬੰਧੀ ਸੀ-ਪਾਈਟ ਕੇਂਦਰ, ਨਵਾਂਸ਼ਹਿਰ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ, ਕੋਵਿਡ-19 ਨੂੰ ਧਿਆਨ ਵਿਚ ਰੱਖਦੇ ਹੋਏ ਫੌਜ ਦੀ ਭਰਤੀ ਰੈਲੀ ਲਈ ਨੌਜਵਾਨਾਂ ਦੀ ਸਕਰੀਨਿੰਗ ਅਤੇ ਟਰਾਇਲ ਸੁਰੂ ਕਰ ਦਿੱਤੇ ਗਏ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਰੈਲੀ ਵਿੱਚ ਹਿੱਸਾ ਲੈਣ ਲਈ ਲੁਧਿਆਣਾ ਜਿਲ੍ਹੇ ਨਾਲ ਸਬੰਧਤ ਨੌਜਵਾਨ ਆਪਣੇ ਸਰਟੀਫਿਕੇਟਾਂ ਦੀ ਫੋਟੋ-ਕਾਪੀ ਅਤੇ 02 ਫੋਟੋਆਂ ਨਾਲ ਲੈ ਕੇ ਟਰਾਇਲ ਦੋਣ ਲਈ ਕੈਪ ਵਿਚ ਆ ਸਕਦੇ ਹਨ।
ਟਰਾਇਲ ਸਬੰਧੀ ਕਿਸੇ ਵੀ ਤਰਾਂ ਦੀ ਜਾਣਕਾਰੀ ਲਈ 98145-86921, 87258-66019 ਅਤੇ 94637-38300 ਨੰਬਰਾਂ ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।