ਲੀਡ ਬੈਂਕ ਨੇ ਕੋਰੋਨਾ ਤੋਂ ਬਚਾਅ ਲਈ ਸੁਰੱਖਿਆ ਸਮੱਗਰੀ ਕੀਤੀ ਡਿਪਟੀ ਕਮਿਸ਼ਨਰ ਦੇ ਸਪੁਰਦ
ਮਾਨਸਾ, 07 ਜੁਲਾਈ 2021 : ਭਾਰਤੀ ਸਟੇਟ ਬੈਂਕ ਲੀਡ ਬੈਂਕ ਮਾਨਸਾ ਵੱਲੋਂ ਅੱਜ ਕੋਰੋਨਾ ਬਿਮਾਰੀ ਦੇ ਮੱਦੇਨਜ਼ਰ ਸੁਰੱਖਿਆ ਸਮੱਗਰੀ ਡਿਪਟੀ ਕਮਿਸ਼ਨਰ ਨੂੰ ਸੌਂਪੀ ਗਈ, ਤਾਂ ਜੋ ਇਸ ਬਿਮਾਰੀ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਨੇ ਲੀਡ ਬੈਂਕ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਲੀਡ ਬੈਂਕ ਮੈਨੇਜਰ ਮਾਨਸਾ ਸ਼੍ਰੀ ਕਮਲ ਗਰਗ ਨੇ ਦੱਸਿਆ ਕਿ ਇਹ ਸੁਰੱਖਿਆ ਸਮੱਗਰੀ ਡਿਪਟੀ ਜਨਰਲ ਮੈਨੇਜਰ ਭਾਰਤੀ ਸਟੇਟ ਬੈਂਕ ਪ੍ਰਸ਼ਾਸਨਿਕ ਦਫ਼ਤਰ ਬਠਿੰਡਾ ਸ਼੍ਰੀ ਰਜਨੀਸ਼ ਕੁਮਾਰ ਅਤੇ ਖੇਤਰੀ ਪ੍ਰਬੰਧਕ ਸ਼੍ਰੀ ਪਵਨ ਕੁਮਾਰ ਗੋਇਲ ਵੱਲੋਂ ਡਿਪਟੀ ਕਮਿਸ਼ਨਰ ਦੇ ਸਪੁਰਦ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਇਸ ਸਮੱਗਰੀ ਵਿੱਚ 7500 ਮਾਸਕ, 15 ਡੱਬੇ ਸੈਨੇਟਾਇਜ਼ਰ ਅਤੇ 1 ਪੈਕੇਟ ਆਕਸੀਮੀਟਰ ਸ਼ਾਮਿਲ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਭਾਰਤੀ ਸਟੇਟ ਬੈਂਕ ਹਮੇਸ਼ਾ ਹੀ ਮਾਨਵਤਾ ਦੇ ਭਲੇ ਲਈ ਤਿਆਰ ਰਹਿੰਦਾ ਹੈ ਅਤੇ ਬੈਂਕ ਕਾਰਪੋਰੇਟ ਸ਼ੋਸ਼ਲ ਜ਼ਿੰਮੇਵਾਰੀ ਅਧੀਨ ਸਹਿਯੋਗ ਕਰਦਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀ ਤਰੱਕੀ ਲਈ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਦੇ ਉਧਮੀਆਂ ਨੂੰ ਬੈਂਕ ਦੀਆਂ ਵੱਖ-ਵੱਖ ਲੋਨ ਸਕੀਮਾਂ ਅਧੀਨ ਫਾਸਟ ਕਰਜ਼ਾ ਉਪਲੱਬਧ ਕਰਵਾਇਆ ਜਾਵੇਗਾ।