ਮੱਛੀ ਪਾਲਣ ਵਿਭਾਗ ਨੇ ਰਾਸ਼ਟਰੀ ਮੱਛੀ ਪਾਲਕ ਦਿਵਸ ਮਨਾਇਆ
ਫ਼ਤਹਿਗੜ੍ਹ ਸਾਹਿਬ, 10 ਜੁਲਾਈ 2021 : ਪ੍ਰਧਾਨ ਮੰਤਰੀ ਮਤਸਯ ਸਪੈਦਾ ਯੋਜਨਾ (PMMSY) ਅਧੀਨ ਮੱਛੀ ਪਾਲਣ ਦਾ ਵਿਕਾਸ ਹੋਵੇਗਾ, ਇਹ ਵਿਚਾਰ ਸ੍ਰੀ ਗੁਰਪ੍ਰੀਤ ਸਿੰਘ ਸਹਾਇਕ ਡਾਇਰੈਕਟਰ ਮੱਛੀ ਪਾਲਣ, ਫਤਹਿਗੜ੍ਹ ਸਾਹਿਬ ਨੇ ਰਾਸ਼ਟਰੀ ਮੱਛੀ ਪਾਲਕ ਦਿਵਸ ਸਬੰਧੀ ਮਨਾਏ ਗਏ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਸਾਂਝੇ ਕੀਤੇ।
ਉਹਨਾਂ ਵਿਭਾਗ ਵੱਲੋਂ ਜਾਰੀ ਨਵੀਆਂ ਯੋਜਨਾਵਾਂ ਬਾਰੇ ਕਿਸਾਨਾਂ ਨੂੰ ਜਾਣੂ ਕਰਵਾਉਂਦਿਆ ਦੱਸਿਆ ਕਿ ਆਰ.ਏ.ਐਸ ਸਿਸਟਮ, ਬਾਇਓਫਲਾਕ ਸਿਸਟਮ, ਮੱਛੀ ਵੇਚਣ ਲਈ ਵਾਹਨਾਂ ਦੀ ਖ੍ਰੀਦ ਅਤੇ ਫਿਸ਼ ਫੀਡ ਮਿੱਲ ਆਦਿ ਲਈ ਪ੍ਰਧਾਨ ਮੰਤਰੀ ਮਤਸਯ ਸਪੰਦਾ ਯੋਜਨਾ (PMMSY) ਅਧੀਨ ਮੱਛੀ ਪਾਲਕਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇਗੀ।
ਸਰਕਾਰ ਵੱਲੋਂ ਇਹਨਾਂ ਨਵੀਆਂ ਸਕੀਮਾਂ ਉਪੱਰ ਜਨਰਲ ਵਰਗ ਲਈ 40% ਅਤੇ ਅਨੁਸੂਚਿਤ ਜਾਤੀ/ ਔਰਤਾਂ ਦੇ ਵਰਗ ਲਈ 60% ਸਬਸਿਡੀ ਪ੍ਰਦਾਨ ਕੀਤੀ ਜਾ ਰਹੀ ਹੈ। ਉਹਨਾਂ ਅੱਗੇ ਦੱਸਿਆ ਕਿ ਖੇਤੀਬਾੜੀ ਦੀ ਤਰ੍ਹਾਂ ਮੱਛੀ ਪਾਲਣ ਉਪਰ ਵੀ ਕਿਸਾਨਾਂ ਦੇ ਕਰੈਡਿਟ ਕਾਰਡ ਬਣਾਏ ਜਾ ਰਹੇ ਹਨ।ਉਹਨਾਂ ਕਿਸਾਨਾਂ ਨੂੰ ਸਕੀਮ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ।
ਉਹਨਾਂ ਕਿਸਾਨਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਇਸ ਦਿਨ ਦੀ ਮਹੱਤਤਾ ਦੱਸਦਿਆ ਕਿਹਾ ਕਿ ਮੱਛੀ ਪਾਲਣ ਖੇਤਰ ਵਿੱਚ ਉੱਘੇ ਸਾਇੰਸਦਾਨ ਡਾਕਟਰ ਕੇ.ਐਚ. ਅਲੀਕੁਨਹੀ ਤੇ ਡਾਕਟਰ ਹੀਰਾ ਲਾਲ ਚੌਧਰੀ ਵੱਲੋਂ ਸੰਨ 1957 ਵਿੱਚ ਇਨਡਿਊਸਡ ਫਿਸ਼ ਬਰੀਡਿੰਗ ਟੈਕਨੋਲੋਜੀ ਦੀ ਖੋਜ ਕੀਤੀ ਗਈ। ਇਨ੍ਹਾਂ ਸਾਇੰਸਦਾਨਾਂ ਦੇ ਯੋਗਦਾਨ ਨੂੰ ਸਮਰਪਿਤ ਇਹ ਦਿਨ ਰਾਸ਼ਟਰੀ ਮੱਛੀ ਪਾਲਕ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।
ਉਹਨਾਂ ਦੱਸਿਆ ਇਨਡਿਊਸਡ ਬਰੀਡਿੰਗ ਜਰੀਏ ਵੱਖ ਵੱਖ ਕਿਸਮਾਂ ਦੇ ਪੂੰਗ ਦੀ ਪੈਦਾਵਾਰ ਵਿੱਚ ਚੋਖਾ ਵਾਧਾ ਹੋਇਆ। ਜਿਸ ਕਾਰਨ ਮੱਛੀ ਪਾਲਣ ਲਈ ਵੱਖ ਵੱਖ ਕਿਸਮ ਦਾ ਮੱਛੀ ਪੂੰਗ ਸਪਲਾਈ ਕੀਤਾ ਜਾਂਦਾ ਹੈ।
ਸ੍ਰੀ ਕਰਮਜੀਤ ਸਿੰਘ ਮੁੱਖ ਕਾਰਜਕਾਰੀ ਅਫਸਰ, ਮੱਛੀ ਪਾਲਕ ਵਿਕਾਸ ਏਜੰਸੀ, ਫਤਹਿਗੜ੍ਹ ਸਾਹਿਬ ਨੇ ਕਿਸਾਨਾ ਨੂੰ ਸੰਬੋਧਨ ਕਰਦਿਆ ਕਿਹਾ ਕਿ ਜੇਕਰ ਕਿਸਾਨ ਮੱਛੀ ਪਾਲਣ ਦੀ ਰਿਵਾਇਤੀ ਸਮਝ ਦੇ ਨਾਲ ਨਵੀਆਂ ਤਕਨੀਕਾ ਅਪਨਾਉਣ ਤਾਂ ਆਪਣੀ ਆਮਦਨ ਵਿਚ ਹੋਰ ਵਾਧਾ ਕਰ ਸਕਦੇ ਹਨ।
ਇਸ ਕਿਤੇ ਨੂੰ ਉਤਸਾਹਿਤ ਕਰਨ ਲਈ ਵਿਭਾਗ ਵੱਲੋਂ ਪੰਜ ਰੋਜਾ ਮੁਫਤ ਸਿਖਲਾਈ, ਅਸਾਨ ਕਿਸ਼ਤਾਂ ‘ਤੇ ਕਰਜ਼ੇ ਅਤੇ ਸਬਸਿਡੀ ਆਦਿ ਮੁਹਈਆ ਕਰਵਾਈ ਜਾਂਦੀ ਹੈ। ਮੱਛੀ ਪਾਲਣ ਦਾ ਕਿੱਤਾ ਬਹੁਤ ਹੀ ਸਹਿਜੇ ਢੰਗ ਨਾਲ ਕੀਤਾ ਜਾਂਦਾ ਹੈ।
ਇਸ ਮੌਕੇ ਸ੍ਰ. ਤੇਜਿੰਦਰ ਸਿੰਘ ਫਾਰਮ ਸੁਪਰਡੈਂਟ ਨੇ ਮੱਛੀਆਂ ਦੀ ਬਰੀਡਿੰਗ ਤਕਨੀਕ ਬਾਰੇ ਦੱਸਿਆ ਅਤੇ ਕਿਹਾ ਕਿ ਸਰਕਾਰੀ ਮੱਛੀ ਪੂੰਗ ਫਾਰਮ ਫਗੱਣਮਾਜਰਾ ਬਾਗੜ੍ਹੀਆ ਵਿਖੇ ਵੱਖ ਵੱਖ ਕਿਸਮਾਂ ਦਾ ਮੱਛੀ ਪੂੰਗ ਰਿਆਇਤੀ ਦਰਾਂ ਤੇ ਉਪਲਬਧ ਹੈ। ਮੱਛੀ ਪਾਲਕ ਕਿਸੇ ਵੀ ਕੰਮ ਵਾਲੇ ਦਿਨ ਮੱਛੀ ਪੂੰਗ ਫਾਰਮ ਤੋਂ ਲਿਜਾ ਸਕਦੇ ਹਨ।
ਰਾਸ਼ਟਰੀ ਮੱਛੀ ਪਾਲਕ ਦਿਵਸ ਸ੍ਰੀ ਸਤਨਾਮ ਸਿੰਘ ਪਿੰਡ ਸੰਘੋਲ (ਉੱਚਾ ਪਿੰਡ) ਦੇ ਨਵੇਂ ਬਣੇ ਮੱਛੀ ਤਲਾਬ ‘ਤੇ ਮਨਾਇਆ ਗਿਆ। ਇਸ ਸਮਾਰੋਹ ਵਿੱਚ ਜਿਲ੍ਹਾ ਫਤਹਿਗੜ੍ਹ ਸਾਹਿਬ ਦੇ ਮੱਛੀ ਪਾਲਕਾ ਵੱਲੋਂ ਭਾਗ ਲਿਆ ਗਿਆ।
ਇਸ ਸਮੇਂ ਮੱਛੀ ਪਾਲਣ ਅਫਸਰ ਸੁਖਵਿੰਦਰ ਕੌਰ ਅਤੇ ਮੱਛੀ ਪਾਲਣ ਅਫਸਰ ਬਲਜੋਤ ਕੌਰ ਅਤੇ ਸੰਘੋਲ ਪਿੰਡ ਦੇ ਸਰਪੰਚ ਰਕੇਸ਼ ਕੁਮਾਰ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।