ਮੰਡੀ ਗੋਬਿੰਦਗੜ ਅਤੇ ਸਾਹਨੇਵਾਲ ਵਿੱਚ ਪ੍ਰਵਾਨਿਤ ਪ੍ਰੋਜੈਕਟਾਂ ਨੂੰ ਤੁਰੰਤ ਸ਼ੁਰੂ ਕੀਤਾ ਜਾਵੇ – ਡਾ ਅਮਰ ਸਿੰਘ
ਸਾਹਨੇਵਾਲ (ਲੁਧਿਆਣਾ), 16 ਜੂਨ (2021) –
ਡਾ: ਅਮਰ ਸਿੰਘ ਮੈਂਬਰ ਪਾਰਲੀਮੈਂਟ ਸ੍ਰੀ ਫਤਿਹਗੜ ਸਾਹਿਬ ਨੇ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਚੇਅਰਮੈਨ ਡਾ: ਸੁਖਬੀਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਮੰਡੀ ਗੋਬਿੰਦਗੜ ਅਤੇ ਸਾਹਨੇਵਾਲ ਵਿੱਚ ਪ੍ਰਵਾਨਿਤ ਪ੍ਰਾਜੈਕਟਾਂ ਨੂੰ ਤੁਰੰਤ ਸ਼ੁਰੂ ਕਰਨ ਦੀ ਬੇਨਤੀ ਕੀਤੀ।
ਡਾ. ਸਿੰਘ ਨੇ ਦੱਸਿਆ ਕਿ ਸੰਸਦ ਮੈਂਬਰ ਬਣਨ ਤੋਂ ਬਾਅਦ ਉਨ੍ਹਾਂ ਨੂੰ ਮੰਡੀ ਗੋਬਿੰਦਗੜ ਐਨ.ਐਚ 44 ਵਿਖੇ 260 ਕਿਲੋਮੀਟਰ ਦੀ ਦੂਰੀ ‘ਤੇ ਅੰਬੇਮਾਜਰਾ ਫਲਾਈਓਵਰ ਮਨਜ਼ੂਰ ਕਰਵਾਇਆ ਸੀ। ਉਸ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਲਈ ਰੈਮ ਕਰਾਸਿੰਗ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਦੋਵੇਂ ਪ੍ਰਾਜੈਕਟ ਤੁਰੰਤ ਚਾਲੂ ਕੀਤੇ ਜਾਣ।
ਉਨ੍ਹਾਂ ਨੇ ਐਨਐਚਏਆਈ ਦੇ ਚੇਅਰਮੈਨ ਨੂੰ ਫੀਲਡ ਅਧਿਕਾਰੀਆਂ ਨੂੰ ਹਦਾਇਤ ਕਰਨ ਦੀ ਮੰਗ ਕੀਤੀ ਕਿ ਸਰਹਿੰਦ ਤੋਂ ਸਾਹਨੇਵਾਲ ਅਤੇ ਖਮਾਣੋਂ ਤੋਂ ਲੁਧਿਆਣਾ ਤੱਕ ਦੀ ਸਰਵਿਸ ਰੋਡ ਅਤੇ ਅੰਡਰਪਾਸ ਨੂੰ ਸਹੀ ਢੰਗ ਨਾਲ ਬਣਾਈ ਰੱਖਿਆ ਜਾਵੇ।
ਐਨਐਚਏਆਈ ਦੇ ਚੇਅਰਮੈਨ ਨੇ ਸਬੰਧਤ ਅਧਿਕਾਰੀਆਂ ਤੋਂ ਰਿਪੋਰਟ ਲੈਣ ਤੋਂ ਬਾਅਦ ਡਾ: ਸਿੰਘ ਨੂੰ ਦੱਸਿਆ ਕਿ ਪ੍ਰਵਾਨਿਤ ਕੰਮ ਇਸ ਮਹੀਨੇ ਸ਼ੁਰੂ ਕਰ ਦਿੱਤੇ ਜਾਣਗੇ।