ਮਿਸ਼ਨ ਫਤਿਹ ਤਹਿਤ ਅਕਾਲਗੜ੍ਹ ਵਿਖੇ ਲਗਾਏ ਕੋਵਿਡ ਵੈਕਸੀਨੇਸ਼ਨ ਕੈੰਪ ਦਾ ਜ਼ਿਲ੍ਹਾ ਟੀਕਾਕਰਨ ਅਫਸਰ ਨੇ ਲਿਆ ਜਾਇਜਾ
ਸੰਗਰੂਰ 13 ਜੂਨ
ਸਿਵਲ ਸਰਜਨ ਸੰਗਰੂਰ ਡਾ. ਅੰਜਨਾ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹਾ ਟੀਕਾਕਰਨ ਅਫਸਰ ਡਾ ਭਗਵਾਨ ਸਿੰਘ ਨੇ ਪਿੰਡ ਅਕਾਲਗੜ੍ਹ ਦੇ ਡੇਰਾ ਬਿਆਸ ਵਿੱਚ ਲਗਾਏ ਕੋਵਿਡ ਟੀਕਾਕਰਨ ਕੈਂਪ ਦਾ ਜਾਇਜ਼ਾ ਲਿਆ।
ਡਾ. ਭਗਵਾਨ ਸਿੰਘ ਨੇ ਦੱਸਿਆ ਕਿ ਹੁਣ 18 ਤੋਂ 44 ਸਾਲ ਉਮਰ ਵਰਗ ਵਿੱਚ ਵੱਖ ਵੱਖ ਵਰਗ ਅਨੁਸਾਰ ਨਾਗਰਿਕਾਂ ਦੀ ਵੈਕਸੀਨੇਸ਼ਨ ਵੀ ਲਗਾਤਾਰ ਚੱਲ ਰਹੀ ਹੈ। ਇਹਨਾਂ ਵਰਗਾਂ ਵਿੱਚ ਵਿਦੇਸ਼ ਜਾ ਰਹੇ ਵਿਦਿਆਰਥੀਆਂ ਸਮੇਤ ਵੱਖ ਵੱਖ ਮੂਹਰਲੀ ਕਤਾਰ ਵਿੱਚ ਕੰਮ ਕਰਨ ਵਾਲੇ ਕਾਮੇ, ਜੇਲ ਕੈਦੀ, ਉਦਯੋਗਿਕ ਕਾਮੇ, ਦੁਕਾਨਦਾਰ, ਜਿੰਮ ਮਾਲਕ ਅਤੇ ਕਾਮੇ,ਰੇਹੜੀ ਵਾਲੇ, ਹਰ ਤਰਾਂ ਦੇ ਸਮਾਨ ਵੰਡਣ ਵਾਲੇ, ਡਾਕ ਪਹੁੰਚਾਉਣ ਵਾਲੇ, ਸਾਰੇ ਡਰਾਈਵਰ ਅਤੇ ਉਹਨਾਂ ਦੇ ਸਹਿਯੋਗੀ, ਹੋਟਲਾਂ ਦੇ ਕਾਮੇ ਆਦਿ ਵਰਗ ਸ਼ਾਮਿਲ ਹਨ।
ਇਸ ਟੀਕਾਕਰਨ ਕੈਂਪ ਦੇ ਇੰਚਾਰਜ ਡਾ ਗਗਨ ਖਿੱਪਲਾ ਨੇ ਦੱਸਿਆ ਕਿ ਪੀ ਐਚ ਸੀ ਕੌਹਰੀਆਂ ਦੇ
ਕਾਰਜਕਾਰੀ ਐਸ ਐਮ ਓ ਡਾ. ਬਲਵਿੰਦਰ ਸਿੰਘ ਭੱਟੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲਗਾਏ ਇਸ ਕੈਂਪ ਦੌਰਾਨ ਕਰੀਬ 400 ਵਿਅਕਤੀਆਂ ਦਾ ਟੀਕਾਕਰਨ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਟੀਕਾਕਰਨ ਤੋਂ ਪਹਿਲਾਂ ਵਿਅਕਤੀਆਂ ਦੀ ਬੀ.ਪੀ., ਸ਼ੂਗਰ ਆਦਿ ਦੀ ਜਾਂਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਲੋਕਾਂ ਵੱਲੋਂ ਵੈਕਸੀਨ ਪ੍ਰਤੀ ਕਾਫੀ ਉਤਸ਼ਾਹ ਦਿਖਾਇਆ ਜਾ ਰਿਹਾ ਹੈ।
ਇਸ ਮੌਕੇ ਗੁਰਪ੍ਰੀਤ ਸਿੰਘ ਮੰਗਵਾਲ, ਸੀ.ਐਚ.ਓ. ਨਿਸ਼ਾ, ਸੀ.ਐਚ.ਓ. ਸ਼ਰਨਜੀਤ ਕੌਰ, ਮ ਪ ਹ ਵ ਅੰਜੂ, ਮ ਪ ਹ ਵ ਏਕਤਾ ਰਾਣੀ ਆਦਿ ਹਾਜਰ ਸਨ।