ਬਲਾਕ ਸ੍ਰੀ ਹਰਗੋਬਿੰਦਪੁਰ ਵਿਖੇ ਨਿਯਮਾਂ ਤਹਿਤ ਕਰਵਾਏ ਜਾ ਰਹੇ ਵਿਕਾਸ ਕਾਰਜ-ਬੀਡੀਪੀਓ ਪਰਮਜੀਤ ਕੋਰ
ਸ੍ਰੀ ਹਰਗੋਬਿੰਦਪੁਰ (ਬਟਾਲਾ), 13 ਜੁਲਾਈ 2021 : ਸ੍ਰੀਮਤੀ ਪਰਮਜੀਤ ਕੋਰ ਬੀਡੀਪੀਓ ਸ੍ਰੀ ਹਰਗੋਬਿੰਦਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਸ੍ਰੀ ਹਰਗੋਬਿੰਦਪੁਰ ਵਿਚ ਕੁੱਲ 52 ਛੱਪੜ ਹਨ । ਇਨਾਂ ਛੱਪੜਾਂ ਦਾ ਨਵੀਨੀਕਰਨ ਕਰਨ ਲਈ ਥਾਪਰ ਮਾਡਲ ਤਹਿਤ ਸਾਲ 2020-21 ਦੌਰਾਨ 52 ਛੱਪੜਾਂ ਦੀ ਸ਼ੈਕਸ਼ਨ ਪ੍ਰਾਪਤ ਕੀਤੀ ਗਈ ਸੀ, ਜਿਨਾਂ ਵਿਚੋਂ 25 ਛੱਪੜਾਂ ਦਾ ਕੰਮ ਸ਼ੁਰੂ ਕੀਤਾ ਗਿਆ ਹੈ।
ਬੀਡੀਪੀਓ ਨੇ ਅੱਗੇ ਦੱਸਿਆ ਕਿ ਬੀਤੀ 11 ਜੁਲਾਈ ਨੂੰ ਪੰਜਾਬੀ ਦੀ ਇਕ ਅਖਬਾਰ ਵਲੋਂ ਬੀਡੀਪੀਓ ਦਫਤਰ ਸਬੰਧੀ ਤੱਥਾਂ ਤੋਂ ਕੋਹਾਂ ਦੂਰ ਜਾ ਕੇ ਖਬਰ ਪ੍ਰਕਾਸ਼ਿਤ ਕੀਤੀ ਗਈ ਸੀ। ਪਰ ਅਸਲੀਅਤ ਇਹ ਹੈ ਕਿ ਮਗਨਰੇਗਾ ਸਕੀਮ ਤਹਿਤ ਵਿਕਾਸ ਕਾਰਜ ਨਿਯਮਾਂ ਅਨੁਸਾਰ ਕਰਵਾਏ ਜਾ ਰਹੇ ਹਨ, ਜਿਸ ਤਹਿਤ ਲੈਬਰ ਕੰਪੋਨੈਂਟ ਵਿਚੋਂ 48.34 ਲੱਖ ਰੁਪਏ ਖਰਚਾ ਕੀਤਾ ਗਿਆ, ਜਿਸ ਤਹਿਤ ਛੱਪੜਾਂ ਦੀ ਡੀਵਾਟਰਿੰਗ ਅਤੇ ਡੀਸੀਲਟਿੰਗ ਕਰਵਾਈ ਗਈ ਸੀ। ਜਿਨਾਂ ਵਿਚੋਂ 05 ਪਿੰਡਾਂ ਵਿਚ ਥਾਪਰ ਮਾਡਲ ਤਹਿਤ ਖੂਹਾਂ ਦੇ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਬਾਕੀ ਰਹਿੰਦੇ 20 ਪਿੰਡਾਂ ਵਿਚ ਜੋ ਲੇਬਰ ਤੇ ਖਰਚ ਕੀਤਾ ਗਿਆ ਹੈ, ਉਸ ਤਹਿਤ ਡੀਵਾਟਰਿੰਗ ਅਤੇ ਡੀਸੀਲਟਿੰਗ ਦੇ ਕੰਮ ਕਰਵਾਏ ਜਾ ਰਹੇ ਹਨ। ਇਹ ਰਾਸ਼ੀ ਸਬੰਧਤ ਜਾਬ ਕਾਰਡ ਹੋਲਡਰਾਂ ਦੇ ਖਾਤੇ ਵਿਚ ਟਰਾਂਸਫਰ ਕੀਤੀ ਗਈ ਸੀ। ਇਸ ਦੀ ਵੈਰੀਫਿਕੇਸ਼ਨ ਦਫਤਰ ਦੇ ਟੀ.ਓ ਵਲੋਂ ਸਮੇਂ-ਸਮੇਂ ਸਿਰ ਕੀਤੀ ਗਈ ਸੀ। ਬਰਸਾਤ ਦੌਰਾਨ ਛੱਪੜਾਂ ਵਿਚੋਂ ਪਾਣੀ ਭਰਨ ਕਾਰਨ ਇਨਾਂ ਕੰਮਾਂ ਵਿਚ ਖੜੋਤ ਆਈ ਹੈ, ਬਰਸਾਤ ਉਪਰੰਤ ਇਹ ਸਾਰੇ ਕੰਮ ਪਹਿਲ ਦੇ ਆਧਰ ਤੇ ਮੁਕੰਮਲ ਕੀਤੇ ਜਾਣਗੇ।
ਸਵੱਛ ਭਾਰਤ ਮਿਸ਼ਨ ਸਕੀਮ ਦੀ ਗੱਲ ਕਰਦਿਆਂ ਉਨਾਂ ਦੱਸਿਆ ਕਿ ਇਸ ਸਕੀਮ ਤਹਿਤ ਇਨਾਂ ਛੱਪੜਾਂ ਦੇ ਵਿਕਾਸ ਲਈ 1.22 ਲੱਖ ਰੁਪਏ ਦੀ ਰਾਸ਼ੀ ਜਲ ਸਪਲਾਈ ਸ਼ੈਨੀਟੇਸ਼ਨ ਕਮੇਟੀਆਂ ਨੂੰ ਪ੍ਰਾਪਤ ਹੋਏ ਹਨ। ਇਸ਼ਸਰਾਸ਼ੀ ਵਿਚੋਂ ਕੇਵਲ 15.79 ਲੱਖ ਰੁਪਏ ਦੀ ਰਾਸ਼ੀ ਸ਼ੈਨੀਟੇਸ਼ਨ ਕਮੇਟੀ ਵਲੋਂ ਖਰਚ ਕੀਤੀ ਗਈ ਹੈ, ਜਿਸਦੀ, ਸਰਪੰਚ, ਗਰਾਮ ਪੰਚਾਇਤ ਅਤੇ ਸ਼ੈਨੀਟੇਸ਼ਨ ਵਿਭਾਗ ਦੇ ਜੀ.ਈ ਵਲੋਂ ਇਸਦੀ ਅਦਾਇਗੀ ਸਬੰਧਤ ਕੰਮ ਮੌਕੇ ਤੇ ਵੇਖਣ ਉਪੰਰਤ ਕੀਤੀ ਗਈ ਸੀ। ਬਾਕੀ ਦੀ ਰਕਮ 106.21 ਲੱਖ ਰੁਪਏ ਦੀ ਰਾਸ਼ੀ ਸਬੰਧਤ ਗ੍ਰਾਮ ਪੰਚਾਇਤ ਦੇ ਖਾਤੇ ਵਿਚ ਅਣਵਰਤੀ ਪਈ ਹੈ।
ਉਨਾਂ ਅੱਗੇ ਦੱਸਿਆ ਕਿ ਸ੍ਰੀ ਹਰਗੋਬਿੰਦਪੁਰ ਬਲਾਕ ਵਿਚ ਜੋ ਮਗਨਰੇਗਾ ਸਕੀਮ ਤਹਿਤ ਕੰਮ ਕਰਵਾਏ ਗਏ ਹਨ, ਇਨਾਂ ਵਿਚ ੍ਰਗ੍ਰਾਮ ਪੰਚਾਇਤ ਪੈਰੋਸ਼ਾਹ ਨੂੰ ਨਮੂਨੇ ਦੇ ਤੋਰ ਤੇ ਬਣਾਏ ਗਏ ਥਾਪਰ ਮਾਡਲ ਤਹਿਤ ਦੂਰੋ-ਦੂਰੋ ਲੋਕ ਵੇਖਣ ਆਉਂਦੇ ਹਨ। ਇਸ ਮਾਡਲ ਦੀ ਲੋਕਾਂ ਵਲੋਂ ਸਰਾਹਨਾ ਕੀਤੀ ਜਾ ਰਹੀ ਹੈ, ਇਸ ਲਈ ਬਲਾਕ ਸ੍ਰੀ ਹਰਬੋਗਿੰਦਪੁਰ ਵਲੋਂ ਸਰਬਪੱਖੀ ਵਿਕਾਸ ਕਾਰਜ ਨਿਯਮਾਂ ਤਹਿਤ ਹੀ ਕਰਵਾਏ ਜਾ ਰਹੇ ਹਨ।