ਪੱਧਰੀ ‘ਚ ‘ਕਤਲ’ ਹੋਏ ਨੌਜਵਾਨ ਦੇ ਮਾਪਿਆਂ ਨਾਲ ਕਮਿਸ਼ਨ ਨੇ ਕੀਤੀ ਮੁਲਾਕਾਤ
ਤਰਨ ਤਾਰਨ 27, ਜੂਨ (2021) ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ ਤਰਸੇਮ ਸਿੰਘ ‘ਸਿਆਲਕਾ’ ਪਿੰਡ ਪੱਧਰੀ ਦੇ ਮੌਜੂਦਾ ਦਲਿਤ ਸਰਪੰਚ ਦਲਬਾਗ ਸਿੰਘ ਦੇ ਘਰ ਪਹੁੰਚੇ।
ਇਸ ਮੌਕੇ ਡਾ ਸਿਆਲਕਾ ਨੇ ਮ੍ਰਿਤਕ ਸ਼ਗਨਦੀਪ ਸਿੰਘ ਦੇ ਪ੍ਰੀਵਾਰਕ ਮੈਂਬਰਾਂ ਨਾਲ ਅਫਸੋਸ ਪ੍ਰਗਟ ਕੀਤਾ।
ਚੇਤੇ ਰਹੇ ਬੀਤੇ ਦਿਨੀਂ ਦਲਿਤ ਸਰਪੰਚ ਦਿਲਬਾਗ ਸਿੰਘ ਦੇ ਨੌਜਵਾਨ ਬੇਟ ਸ਼ਗਨਦੀਪ ਸਿੰਘ ਦਾ ਪਿੰਡ ਦੇ ਹੀ ਸ਼ਾਹੂਕਾਰ ਧਿਰ ਨੇ ਗੋਲੀਆਂ ਮਾਰ ਕੇ ‘ਕਤਲ’ ਕਰ ਦਿੱਤਾ ਸੀ।
ਕਮਿਸ਼ਨ ਦੇ ਮੈਂਬਰ ਦੇ ਪਿੰਡ ਪੱਧਰੀ ਪਹੁੰਚਣ ਤੇ ਮ੍ਰਿਤਕ ਨੌਜਵਾਨ ਦੇ ਵਾਰਿਸਾਂ ਨੇ ਕਾਤਲ ਧਿਰ ਤੋਂ ਜਾਨ ਦਾ ਖਤਰਾ ਦੱਸਦੇ ਹੋਏ, ਕਮਿਸ਼ਨ ਤੋਂ ਸੁਰੱਖਿਆ ਦਾ ਮੁੱਦਾ ਉਠਾਇਆ ਤਾਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ, ਡਾ ਸਿਆਲਕਾ ਨੇ ਮੌਕੇ ਤੇ ਹੀ ਐਸਐਸਪੀ ਤਾਰਨ ਤਾਰਨ ਅਤੇ ਡੀਐਸਪੀ ਸੁੱਚਾ ਸਿੰਘ ਬੱਲ ਨਾਲ ਫੌਨ ਤੇ ਗੱਲਬਾਤ ਕਰਕੇ ਪ੍ਰਭਾਵਿਤ ਤੇ ਪੀੜਤ ਪਰੀਵਾਰ ਦੀ ਜਾਨ ਮਾਲ ਦੀ ਸੁਰੱਖਿਆ ਨੂੰ ਯਕੀਂਨੀ ਬਣਾਉਂਣ ਲਈ ਹਦਾਇਤ ਕੀਤੀ। ਮੌਕੇ ਤੇ ਮੌਜੂਦ ਐਸਐੱਚਓ ਝਬਾਲ ਸ੍ਰ ਜਸਵੰਤ ਸਿੰਘ ਨੇ ਕਮਿਸ਼ਨ ਨੂੰ ਭਰੋਸਾ ਦਿੱਤਾ ਕਿ ਐਸਐਸਪੀ ਤਰਨ ਤਾਰਨ ਦੇ ਨਾਲ ਗੱਲਬਾਤ ਕਰਕੇ ਸਰਪੰਚ ਦੇ ਪ੍ਰੀਵਾਰ ਨੂੰ ਸੁਰੱਖਿਆ ਪ੍ਰਦਾਨ ਕਰ ਦਿੱਤੀ ਜਾਵੇਗੀ।
ਇਸ ਮੌਕੇ ਪੀੜਤ ਪ੍ਰੀਵਾਰ ਦੀ ਸੁਣਵਾਈ ਕਰਨ ਤੋਂ ਬਾਅਦ ਪੱਤਰਕਾਂਰਾਂ ਦੇ ਨਾਲ ਗੱਲਬਾਤ ਕਰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ ਤਰਸੇਮ ਸਿੰਘ ਸਿਆਲਕਾ ਨੇ ਦੱਸਿਆ ਕਿ ਮੌਜੂਦਾ ਦੌਰ ‘ਚ ਅਨੁਸੂਚਿਤ ਜਾਤੀ ਸ਼੍ਰੇਣੀ ਨਾਲ ਸਬੰਧਤ ਪ੍ਰੀਵਾਂਰਾਂ ਅਤੇ ਸਰਕਾਰੀ ਮੁਲਾਜ਼ਮਾਂ ਤੇ ਵੱਧ ਰਹੇ ਅੱਤਿਆਚਾਰ ਡਾਢ੍ਹੀ ਚਿੰਤਾਂ ਦਾ ਵਿਸ਼ਾ ਹੈ।
ਡਾ ਸਿਆਲਕਾ ਨੇ ਦੱਸਿਆ ਕਿ ਪੰਜਾਬ ਦੇ ਹਰ ਖਿੱਤੇ ਚੋਂ ਦਲਿਤਾਂ ਦੀ ਹੋ ਰਹੀ ਕਤਲੋਗਾਰਤ ਇਸ ਗੱਲ ਦਾ ਠੋਸ ਪ੍ਰਮਾਣ ਹੈ ਕਿ ਪੰਜਾਬ ਪੁਲੀਸ ਦੇ ਹੱਥੋਂ ਕੰਟਰੌਲ ਨਿਕਲ ਚੁੱਕਾ ਹੈ। ਉਨ੍ਹਾ ਨੇ ਕਿਹਾ ਕਿ ਦਲਿਤ ਸਮਾਜ ਫਿਰ ਤੋਂ ਅਸਰੱਖਿਆਤ ਮਹਿਸੂਸ ਕਰ ਰਿਹਾ ਹੈ। ਉਨ੍ਹਾ ਨੇ ਕਿਹਾ ਕਿ ਕਰੋਨਾ ਕਾਲ ਖਤਮ ਹੁੰਦੇ ਸਾਰ ਹੀ ਉਹ ਨਿੱਜੀ ਤੌਰ ‘ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਸਕੱਤਰ ਗ੍ਰਹਿ ਵਿਭਾਗ, ਮੁੱਖ ਸਕੱਤਰ ਪੰਜਾਬ ਸਰਕਾਰ ਅਤੇ ਰਾਜਪਾਲ ਪੰਜਾਬ ਦੇ ਨਾਲ ਮੀਟਿੰਗਾਂ ਕਰਕੇ ਉਪਜੇ ਮੌਜੂਦਾ ਦਲਿਤ ਵਿਰੋਧੀ ਹਾਲਾਤ ਤੇ ਚਰਚਾ ਕਰਨਗੇ ਅਤੇ ਦਲਿਤ ਅੱਤਿਆਚਾਰ ਵਿਰੋਧੀ ਕਨੂੰਨ ਨੂੰ ਪੂਰੀ ਸਖਤੀ ਨਾਲ ਲਾਗੂ ਕਰਨ ਲਈ ਸਰਕਾਰੀ ਪੱਧਰ ਤੇ ਚਾਰਾਜੋਈ ਕਰਨਗੇ।
ਇੱਕ ਸਵਾਲ ਦੇ ਜਵਾਬ ‘ਚ ਸਿਆਲਕਾ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਸ਼ਗਨਦੀਪ ਸਿੰਘ ਦੇ ਮਪਿਆਂ ਨੇ ਕਾਤਲ ਧਿਰ ਤੋਂ ਜਾਨ ਦਾ ਖਦਸ਼ਾ ਜ਼ਾਹਰ ਕੀਤਾ ਹੈ।ਇਸ ਪੀੜਤ ਪਰੀਵਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਣ ਲਈ ਐਸਐਸਪੀ ਤਰਨ ਤਾਰਨ ਨੂੰ ਕਹਿ ਦਿੱਤਾ ਗਿਆ ਹੈ।ਇਸ ਮੌਕੇ ਡਾ ਟੀਐਸ ਸਿਆਲਕਾ ਦੇ ਪੀਆਰਓ ਸਤਨਾਮ ਸਿੰਘ ਗਿੱਲ, ਸਰਪੰਚ ਦਿਲਬਾਗ ਸਿੰਘ, ਮ੍ਰਿਤਕ ਦੇ ਸੌਹਰਾ ਸ੍ਰ ਕੁਲਵੰਤ ਸਿੰਘ, ਮ੍ਰਿਤਕ ਦੀ ਪਤਨੀ ਗੁਰਪ੍ਰੀਤ ਕੌਰ, ਹਰਵਿੰਦਰ ਕੌਰ ‘ਡਿਆਲ’,ਗੁਰਪ੍ਰੀਤ ਸਿੰਘ ਕਸੇਲ,ਸਰਪੰਚ ਗੁਰਮੇਜ ਸਿੰਘ ਘੁਰਕਪਿੰਡ,ਸਰਪੰਚ ਕੁਲਵਿੰਦਰ ਸਿੰਘ ਬੁੱਘਾ,ਸਰਪੰਚ ਹਰਪਾਲ ਸਿੰਘ,ਸਰਪੰਚ ਤਰਸੇਮ ਸਿੰਘ ਰੂੜੇਵਾਲ,ਨੰਬੜਦਾਰ ਤਰਸੇਮ ਸਿੰਘ ਅਤੇ ਸਰਪੰਚ ਗੁਰਜੰਟ ਸਿੰਘ ਆਦਿ ਹਾਜਰ ਸਨ।