ਪੰਜਾਬ ਸਲੱਮ ਡਵੈਲਰਜ਼ (ਪ੍ਰਾਪਰਟੀ ਰਾਈਟਸ) ਐਕਟ 2020 ਤਹਿਤ ਸਨਾਖ਼ਤ ਕੀਤੇ ਗਏ ਲਾਭਪਾਤਰੀਆਂ ਸਬੰਧੀ ਇਤਰਾਜ਼ ਦੀ ਮੰਗ -ਇਤਰਾਜ ਦਾ ਸਮਾਂ 05 ਜੂਨ, ਸ਼ਾਮ 5 ਵਜੇ ਤੱਕ ਹੋਵੇਗਾ – ਐਸ.ਡੀ.ਐਮ. ਬਲਜਿੰਦਰ ਸਿੰਘ ਢਿੱਲੋਂ
ਲੁਧਿਆਣਾ, 02 ਜੂਨ 2021 : ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਪੰਜਾਬ ਸਲੱਮ ਡਵੈਲਰਜ਼ (ਪ੍ਰਾਪਰਟੀ ਰਾਈਟਸ) ਐਕਟ 2020 ਤਹਿਤ ਸਨਾਖ਼ਤ ਕੀਤੇ ਗਏ ਲਾਭਪਾਤਰੀਆਂ ਦੀ ਸੂਚੀ ਸਬੰਧੀ ਇਤਰਾਜ਼ ਮੰਗੇ ਗਏ ਹਨ, ਜੋਕਿ 05 ਜੂਨ, 2021 ਸ਼ਾਮ 5 ਵਜੇ ਤੱਕ ਦਿੱਤੇ ਜਾ ਸਕਦੇ ਹਨ।
ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਐਸ.ਡੀ.ਐਮ. ਡਾ. ਬਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਪੰਜਾਬ ਸਲੱਮ ਡਵੈਲਰਜ਼ (ਪ੍ਰਾਪਰਟੀ ਰਾਈਟਸ) ਐਕਟ 2020 ਤਹਿਤ ਸਨਾਖ਼ਤ ਕੀਤੇ ਗਏ ਲਾਭਪਾਤਰੀਆਂ ਸੂਚੀਆਂ, ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੁਧਿਆਣਾ ਦੀ ਵੈਬਸਾਈਟ Ludhiana.nic.in ‘ਤੇ ਅਪਲੋਡ ਕਰ ਦਿੱਤੀਆਂ ਗਈਆਂ ਹਨ।
ਐਸ.ਡੀ.ਐਮ. ਢਿੱਲੋਂ ਨੇ ਦੱਸਿਆ ਕਿ ਇਨ੍ਹਾਂ ਲਾਭਪਾਤਰੀਆਂ ਦਾ ਸੋਸ਼ਲ ਆਡਿਟ ਕਰਨ ਸਬੰਧੀ ਆਮ ਲੋਕਾਂ ਪਾਸੋਂ ਇਤਰਾਜ਼ਾਂ ਦੀ ਮੰਗ ਕੀਤੀ ਗਈ ਹੈ ਅਤੇ ਜੇਕਰ ਕਿਸੇ ਵੀ ਵਿਅਕਤੀ ਨੂੰ ਕਿਸੇ ਲਾਭਪਾਤਰੀ ਦੀ ਅਲਾਟਮੈਂਟ ਸਬੰਧੀ ਕੋਈ ਵੀ ਸ਼ਿਕਾਇਤ ਹੋਵੇ ਤਾਂ ਇਹ ਇਤਰਾਜ਼ ਈ-ਮੇਲ/ਦਸਤੀ ਸਬੰਧਤ ਟਾਊਨ ਪਲਾਨਰ/ਤਹਿਸੀਲਦਾਰ ਦੇ ਦਫ਼ਤਰ ਵਿਖੇ ਦਿੱਤੇ ਜਾ ਸਕਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਤਰਾਜ਼ ਦੇਣ ਦੀ ਆਖਰੀ ਮਿਤੀ 05-06-2021 ਸ਼ਾਮ 5 ਵਜੇ ਤੱਕ ਹੋਵੇਗੀ।