ਪੀ.ਐਮ.ਕੇ.ਵੀ.ਵਾਏ 3.0 ਸਕਿਮ ਤਹਿਤ ਵੱਲੋ ਜਿਲਾ ਪਠਾਨਕੋਟ ਵਿਖੇ ਹੈਲਥ ਸੈੇਕਟਰ ਦੇ ਕੋਰਸਾਂ ਦੀ ਸ਼ੁਰੂੁਆਤ
ਪਠਾਨਕੋਟ: 18 ਜੂਨ 2021
ਪਠਾਨਕੋਟ ਵਿਖੇ ਅੱਜ ਪੀ.ਐਮ.ਕੇ.ਵੀ.ਵਾਏ 3.0 ਸਕੀਮ ਅਧੀਨ ਪੀ.ਐਮ.ਕੇ.ਕੇ ਸੈਂਟਰ ਵਿਖੇ ਕਰੋਨਾ-19 ਨੂੰ ਮੁੱਖ ਰੱਖਦੇ ਹੋਏ ਹੈਲਥ ਸੈਕਟਰ ਦੇ ਵੱਖ-ਵੱਖ ਕੋਰਸਾਂ ਦੀ ਸ਼ੁਰੂਆਤ ਕੀਤੀ ਗਈ। ਇਹ ਪ੍ਰਗਟਾਵਾ ਸ. ਲਖਵਿੰਦਰ ਸਿੰਘ ਰੰਧਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪਠਾਨਕੋਟ ਵੱਲੋਂ ਕੀਤਾ ਗਿਆ। ਜਿਕਰਯੋਗ ਹੈ ਕਿ ਉਪਰੋਕਤ ਪ੍ਰੋਗਰਾਮ ਦੀ ਸੁਰੂਆਤ ਅੱਜ ਦੇਸ ਭਰ ਵਿੰਚ ਕੀਤੀ ਗਈ ਹੈ।
ਜਾਣਕਾਰੀ ਦਿੰਦਿਆਂ ਸ. ਲਖਵਿੰਦਰ ਸਿੰਘ ਰੰਧਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪਠਾਨਕੋਟ ਨੇ ਦੱਸਿਆ ਕਿ ਸਰਕਾਰ ਵੱਲੋਂ ਦੇਸ ਭਰ ਵਿੱਚ ਇਕ ਲੱਖ ਨੌਜਵਾਨ ਨੂੰ ਇਸ ਕੋਰਸ ਤਹਿਤ ਸਿਖਲਾਈ ਦਿੱਤੀ ਜਾ ਰਹੀ ਹੈ ਅਤੇ ਇਹ ਕੋਰਸ 2-3 ਮਹੀਨਿਆਂ ਵਿੱਚ ਪੂਰਾ ਹੋਵੇਗਾ। ਉਨ੍ਹਾਂ ਦੱਸਿਆ ਕਿ ਕੋਰਸ ਦੋਰਾਨ ਨੋਜਵਾਨਾਂ ਨੂੰ ਮੁੱਢਲੀ ਦੇਖਭਾਲ, ਨਮੂਨਾ ਇਕੱਠਾ ਕਰਨ ਦਾ ਹੁਨਰ ਉੱਨਤ ਦੇਖਭਾਲ ਸਹਾਇਤਾ, ਐਮਰਜੈਂਸੀ ਦੇਖਭਾਲ ਸਹਾਇਤਾ, ਨਮੂਨਾ ਇਕੱਠਾ ਕਰਨ ਲਈ ਸਹਾਇਤਾ ਅਤੇ ਡਾਕਟਰੀ ਉਪਕਰਣਾਂ ਦੀ ਸਹਾਇਤਾ ਆਦਿ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅੱਜ ਪਠਾਨਕੋਟ ਦੇ ਪੀ.ਐਮ.ਕੇ.ਕੇ ਸੈਂਟਰ ਵਿੱਚ ਉਪਰੋਕਤ ਕੋਰਸ ਤਹਿਤ 20 ਬੱਚਿਆਂ ਦਾ ਬੈਚ ਸ਼ੁਰੂ ਕੀਤਾ ਗਿਆ।
ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵ੍ਰਸੀ ਪ੍ਰਦੀਪ ਬੈਂਸ ਜਿਲ੍ਹਾ ਮੈਨੇਜਰ ਹੁਨਰ ਵਿਕਾਸ, ਵਿਜੈ ਭਗਤ ਬੀ.ਟੀ.ਐਮ. ਹੁਨਰ ਵਿਕਾਸ ਸੈਂਟਰ ਇੰਚਾਰਜ , ਅਜੈ ਕੁਮਾਰ, ਦੀਪਕ ਕੁਮਾਰ ਆਦਿ ਹਾਜ਼ਰ ਸਨ।