ਪਿੰਡ ਪੋਲਾ ਵਿਖੇ ਸਵਰਗੀ ਵਰਿਆਮ ਸਿੰਘ ਫ਼ੌਜੀ ਦੀ ਯਾਦ ਵਿੱਚ ਕਰੀਬ 06 ਲੱਖ ਦੀ ਲਾਗਤ ਨਾਲ ਬਣਿਆ ਪਾਰਕ
ਫ਼ਤਹਿਗੜ੍ਹ ਸਾਹਿਬ, 05 ਜੁਲਾਈ : ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਗ੍ਰਾਮ ਪੰਚਾਇਤ ਪਿੰਡ ਪੋਲਾ ਵੱਲੋਂ ਸਵਰਗੀ ਬਲਾਕ ਸੰਮਤੀ ਮੈਂਬਰ ਸਰਦਾਰ ਵਰਿਆਮ ਸਿੰਘ ਫ਼ੌਜੀ ਦੀ ਯਾਦ ਵਿੱਚ ਕਰੀਬ 6 ਲੱਖ ਦੀ ਲਾਗਤ ਨਾਲ ਬਣਾਏ ਪਾਰਕ ਨੂੰ ਕੀਤਾ ਲੋਕ ਅਰਪਣ ਕੀਤਾ।
ਇਸ ਮੌਕੇ ਵਿਧਾਇਕ ਨਾਗਰਾ ਨੇ ਦੱਸਿਆ ਕਿ ਪਾਰਕ ਵਿੱਚ ਟਰੈਕ, ਸ਼ੈੱਡ, ਬੈਂਚ ਅਤੇ ਲਾਈਟਾਂ ਵੀ ਲਗਾਈਆਂ ਜਾ ਰਹੀਆਂ ਹਨ। ਸਰਦਾਰ ਵਰਿਆਮ ਸਿੰਘ ਫ਼ੌਜੀ ਵੱਲੋਂ ਸਮਾਜ ਸੇਵਾ ਵਿੱਚ। ਪਾਏ ਯੋਗਦਾਨ ਲਈ ਇਸ ਪਾਰਕ ਦਾ ਨਾਮ ਉਹਨਾਂ ਦੇ ਨਾਮ ਉੱਤੇ ਰੱਖਿਆ ਗਿਆ ਹੈ।
ਇਸ ਮੌਕੇ ਵਿਧਾਇਕ ਨਾਗਰਾ ਨੇ ਦੱਸਿਆ ਕਿ ਇਹ ਪਾਰਕ ਬਣਨ ਨਾਲ ਜਿੱਥੇ ਲੋਕਾਂ ਨੂੰ ਸੈਰ ਕਰਨ ਤੇ ਕਸਰਤਾਂ ਕਰਨ ਦੀ ਸਹੂਲਤ ਮਿਲੀ ਹੈ, ਉਥੇ ਪਿੰਡ ਦੀ ਸੁੰਦਰਤਾ ਵਿੱਚ ਵੀ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਪਾਰਕ ਸਦਕਾ ਬੱਚਿਆਂ ਨੂੰ ਖੇਡਣ ਲਈ ਅਤੇ ਬਜ਼ੁਰਗਾਂ ਨੂੰ ਸੈਰ ਕਰਨ ਅਤੇ ਆਪਣਾ ਵਿਹਲਾ ਸਮਾਂ ਬਿਤਾਉਣ ਲਈ ਢੁਕਵੀਂ ਥਾਂ ਮਿਲੀ ਹੈ। ਇਸ ਦੇ ਨਾਲ ਨਾਲ ਨੌਜਵਾਨ ਇੱਥੇ ਕਸਰਤ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਜ਼ਿੰਦਗੀ ਵਿੱਚ ਸਭ ਤੋਂ ਅਹਿਮ ਚੰਗੀ ਸਿਹਤ ਹੁੰਦੀ ਹੈ ਤੇ ਪਿੰਡ ਵਾਸੀਆਂ ਦੀ ਤੰਦਰੁਸਤੀ ਕਾਇਮ ਰੱਖਣ ਵਿੱਚ ਇਹ ਪਾਰਕ ਅਹਿਮ ਭੂਮਿਕਾ ਨਿਭਾਏਗਾ।
ਸ. ਨਾਗਰਾ ਨੇ ਕਿਹਾ ਕਿ ਪਿੰਡਾਂ ਵਿੱਚ ਵਿਕਾਸ ਕਾਰਜ ਜੰਗੀ ਪੱਧਰ ਉਤੇ ਜਾਰੀ ਹਨ ਤੇ ਇਸ ਪਿੰਡ ਵਿੱਚ ਵੱਖ ਵੱਖ ਵਿਕਾਸ ਕਾਰਜ ਪੂਰੇ ਹੋ ਚੁੱਕੇ ਹਨ ਤੇ ਰਹਿੰਦੇ ਵਿਕਾਸ ਕਾਰਜ ਜਲਦ ਪੂਰੇ ਹੋ ਜਾਣਗੇ।
ਇਸ ਪਿੰਡ ਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਸੀਚੇਵਾਲ ਮਾਡਲ ਆਧਾਰਤ ਖੂਹ ਤਿਆਰ ਕਰ ਕੇ ਹੱਲ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਹਲਕੇ ਦੇ ਪਿੰਡਾਂ ਨੂੰ ਵਿਕਾਸ ਪੱਖੋਂ ਮਿਸਾਲ ਬਨਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ।
ਇਸ ਮੌਕੇ ਪੰਜਾਬ ਰਾਜ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਗੇਜਾ ਰਾਮ, ਪਿੰਡ ਦੇ ਸਰਪੰਚ ਨਿਰਮਲ ਸਿੰਘ, ਵਰਿੰਦਰ ਕੁਮਾਰ ਚਣੋ, ਸੁਰਮੁੱਖ ਸਿੰਘ, ਨਿਰਮਲ ਸਿੰਘ, ਸੁਖਵਿੰਦਰ ਸਿੰਘ ਸੋਢੀ, ਅਮਰਿੰਦਰ ਸਿੰਘ, ਗੁਰਪ੍ਰੀਤ ਸਿੰਘ ਸੰਧੂ, ਰਣਵੀਰ ਸਿੰਘ ਨਲੀਨੀ , ਕ੍ਰਿਸ਼ਨ ਸਿੰਘ ਨੈੜੂ , ਗੁਰਚਰਨ ਸਿੰਘ, ਗੁਰਪ੍ਰੀਤ ਸਿੰਘ ਫੌਜੀ, ਤਜਿੰਦਰ ਸਿੰਘ ਪੰਚ ਚਣੋ, ਕੁਲਦੀਪ ਸਿੰਘ ਚੁਣੋ ,ਖੁਸ਼ੀ ਰਾਮ, ਪਰਵਿੰਦਰ ਸਿੰਘ ਨਲੀਨੀ,ਜਤਿੰਦਰ ਸਿੰਘ ਚਣੋ ਯੂਥ ਵਿੰਗ ਪ੍ਰਧਾਨ ਪੰਜਾਬ ਵਾਲਮੀਕ ਸਭਾ, ਨਜਮਾ ਬੇਗਮ, ਸਰਬਜੀਤ ਕੌਰ, ਭੁਪਿੰਦਰ ਕੌਰ ਆਦਿ ਹਾਜ਼ਰ ਸਨ।