ਪਿੰਡ ਜੋਗਾ ਨੂੰ ਕੀਤਾ ਕੰਨਟੇਨਮੈਂਟ ਜ਼ੋਨ ਤੋਂ ਮੁਕਤ
ਮਾਨਸਾ, 25 ਜੂਨ 2021 : ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਸੁਖਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਕੰਟੈਕਟ ਟਰੇਸਿੰਗ ਅਤੇ ਕਮਿਊਨਿਟੀ ਸਰਵੇਅ ਸਬੰਧੀ ਪਿੰਡ ਜੋਗਾ ਵਿੱਚ ਕੋਵਿਡ-19 ਦੇ 15 ਤੋਂ ਵਧੇਰੇ ਨਵੇਂ ਮਰੀਜ਼ ਪਾਏ ਜਾਣ ਕਾਰਨ ਉਕਤ ਇਲਾਕੇ ਨੂੰ ਕੰਨਟੇਨਮੈਂਟ ਜ਼ੋਨ ਘੋਸ਼ਿਤ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਇਸ ਇਲਾਕੇ ਦੀ ਲਗਾਤਾਰ ਸੈਂਪਲਿੰਗ ਦੌਰਾਨ ਨਵੇਂ ਪਾਜ਼ਿਟਿਵ ਕੇਸ ਮਿਲਣ ਕਾਰਨ ਇਸ ਖੇਤਰ ਦੇ ਕੰਨਟੇਨਮੈਂਟ ਜ਼ੋਨ ਵਿੱਚ 4 ਵਾਰ 25 ਮਈ, 2 ਜੂਨ, 9 ਜੂਨ ਅਤੇ 16 ਜੂਨ ਨੂੰ 7-7 ਦਿਨਾਂ ਦਾ ਵਾਧਾ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੁਣ ਪਿਛਲੇ 5 ਦਿਨਾਂ ਵਿੱਚ ਕੋਈ ਨਵਾਂ ਮਰੀਜ਼ ਨਾ ਆਉਣ ਕਰਕੇ ਪਿੰਡ ਜੋਗਾ ਨੂੰ ਕੰਨਟੇਨਮੈਂਟ ਜ਼ੋਨ ਤੋਂ ਮੁਕਤ ਕੀਤਾ ਜਾਂਦਾ ਹੈ।