ਪਿੰਡ ਖੇੜੀ ਚੰਦਵਾ ਵਿਖੇ 2.5 ਏਕੜ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਦਾ ਡੈਮੋ ਕਰਵਾਇਆ
ਸੰਗਰੂਰ: 15 ਜੂਨ:
ਜਿਲ੍ਹਾ ਸੰਗਰੂਰ ਵਿੱਚ ਚਾਲੂ ਸਾਉਣੀ 2021 ਦੋਰਾਨ ਝੋਨੇ ਦੀ ਲੁਆਈ ਦਾ ਕੰਮ ਪੂਰੇ ਜ਼ੋਰਾਂ ਤੇ ਚੱਲ ਰਿਹਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ੰਿਦੰਦੇ ਹੋਏ ਡਾ: ਜਸਵਿੰਦਰਪਾਲ ਸਿੰਘ ਗਰੇਵਾਲ, ਮੁੱਖ ਖੇਤੀਬਾੜੀ ਅਫਸਰ, ਸੰਗਰੂਰ ਨੇ ਦੱਸਿਆ ਕਿ ਸਾਉਣੀ 2021 ਦੋਰਾਨ ਅੰਦਾਜਨ 2,90,000 ਹੈਕਟਰ ਰਕਬਾ ਝੋਨੇ ਦੀ ਕਾਸ਼ਤ ਅਧੀਨ ਆਉਣ ਦੀ ਸੰਭਾਵਨਾ ਹੈ।
ਸ੍ਰੀ ਗਰੇਵਾਲ ਨੇ ਦੱਸਿਆ ਕਿ ਅਗਾਹਵਧੂ ਕਿਸਾਨ ਸ੍ਰੀ ਰਾਂਝਾ ਸਿੰਘ ਵਾਸੀ ਪਿੰਡ ਖੇੜੀ ਚੰਦਵਾ ਬਲਾਕ ਭਵਾਨੀਗੜ੍ਹ ਦੇ ਖੇਤ ਵਿੱਚ 2.5 ਏਕੜ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਦਾ ਡੈਮੋ ਵਿਭਾਗ ਵੱਲੋ ਲਗਾਇਆ ਗਿਆ ਹੈ। ਇਸ ਕਿਸਾਨ ਵੱਲੋਂ ਝੋਨੇ ਦੀ ਬਿਜਾਈ ਡਰੰਮ ਸੀਡਰ ਮਸੀਨ ਨਾਲ ਕੀਤੀ ਗਈ ਹੈ। ਇਸ ਤਕਨੀਕ ਨਾਲ ਬਿਜਾਈ ਕਰਨ ਲਈ ਜ਼ਮੀਨ ਨੂੰ ਲੇਜਰ ਲੈਡ ਲੈਵਲਰ ਨਾਲ ਪੱਧਰ ਕਰਕੇ ਰੋਟਾਵੇਟਰ ਨਾਲ ਇੱਕ ਵਾਰ ਵਾਹਕੇ ਅਤੇ ਖੇਤ ਵਿੱਚ ਘੱਟ ਪਾਣੀ ਲਗਾਕੇ ਡਰੰਮ ਸੀਡਰ ਨਾਲ ਝੋਨੇ ਦੀ ਬਿਜਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਵਿਭਾਗ ਦੇ ਸਹਿਯੋਗ ਨਾਲ ਡਰੰਮ ਸੀਡਰ ਤਾਮਿਲਨਾਡੂ ਰਾਜ ਤੋ ਲੈਕੇ ਆਇਆ ਸੀ ਅਤੇ ਇਸ ਦੀ ਕੀਮਤ ਵੀ 6000/- ਰੁਪਏ ਦੀ ਹੈ ਜ਼ੋ ਕਿ ਬਹੁਤ ਘੱਟ ਲਾਗਤ ਵਾਲੀ ਮਸੀਨ ਹੋਣ ਦੇ ਨਾਲ ਨਾਲ ਪਾਣੀ ਦੀ ਬੱਚਤ ਅਤੇ ਝੋਨੇ ਦੀ ਲੁਆਈ ਦਾ ਖਰਚਾ ਵੀ ਬੱਚ ਜਾਂਦਾ ਹੈ ਅਤੇ ਇਕੱਲਾ ਹੀ ਵਿਅਕਤੀ ਇਹ ਮਸੀਨ ਚਲਾ ਕੇ ਝੋਨੇ ਦੀ ਬਿਜਾਈ ਕਰ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋ ਕਿਸਾਨਾਂ ਨੂੰ ਪੀ.ਆਰ ਅਤੇ ਬਾਸਮਤੀ ਦੀਆਂ ਕਿਸਮਾਂ ਬੀਜਣ ਲਈ ਲਗਾਤਾਰ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਕਿਸਾਨਾਂ ਨੂੰ ਘੱਟ ਪੇੈਸਟੀਸਾੲਡੀਜ ਦੀ ਵਰਤੋਂ ਕਰਨ ਲਈ ਪ੍ਰੇਰਿਤ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਵਿਭਾਗ ਦੇ ਇਨ੍ਹਾਂ ਯਤਨਾ ਸਦਕਾ ਜਿਲੇ੍ਹੇ ਵਿੱਚ ਲਗਭਗ 50000 ਹੈਕਟਰ ਰਕਬਾ ਬਾਸਮਤੀ ਅਧੀਨ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋ ਚਾਲੂ ਸਾਲ ਦੋਰਾਨ ਕਿਸਾਨਾਂ ਨੂੰ ਲਗਾਤਾਰ ਜਾਗਰੂਕ ਕਰਕੇ ਉਨ੍ਰਾਂ ਸਿੱਧੀ ਬਿਜਾਈ ਲਈ ਪੇ੍ਰਰਿਤ ਕੀਤਾ ਗਿਆ ਹੈ ਤਾਂ ਜ਼ੋ ਪੰਜਾਬ ਦੇ ਸਾਲਾਂ ਦਰ ਸਾਲ ਨਿਘਰ ਰਹੇ ਪਾਣੀ ਦੇ ਪੱਧਰ ਨੂੰ ਠੱਲ੍ਹ ਪਾਉਣ ਲਈ ਅਤੇ ਕਿਸਾਨਾਂ ਦੇ ਝੋਨੇ ਦੀ ਖੇਤੀ ਵਿੱਚ ਦਿਨੋ ਦਿਨ ਵੱਧਦੇ ਖੇਤੀ ਖਰਚਿਆ ਨੂੰ ਘਟਾਇਆ ਜਾ ਸਕੇ। ਜਿਸ ਨਾਲ ਜਿਥੇ 15 ਤੋਂ 20% ਪਾਣੀ ਦੀ ਬੱਚਤ ਹੁੰਦੀ ਹੈ, ਉਥੇ ਕਿਸਾਨਾਂ ਦੇ ਝੋਨੇ ਤੇ ਹੋਣ ਵਾਲੇ ਖੇਤੀ ਖਰਚਿਆਂ ਵਿੱਚ ਅੰਦਾਜਨ 2500 ਤੋ 3000/-ਰੁਪਏ ਪ੍ਰਤੀ ਏਕੜ ਤੱਕ ਦੀ ਕਟੋਤੀ ਹੁੰਦੀ ਹੈ।