ਪਾਰਕ ਵਿੱਚ ਬਣਾਇਆ ਗਿਆ 03.95 ਲੱਖ ਰੁਪਏ ਦੀ ਲਾਗਤ ਨਾਲ ਓਪਨ ਜਿੰਮ
ਫ਼ਤਹਿਗੜ੍ਹ ਸਾਹਿਬ, 17 ਜੂਨ
ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਪਿੰਡ ਹੱਲੋਤਾਲੀ ਵਿਖੇ 3.50 ਲੱਖ ਰੁਪਏ ਨਾਲ ਨਵੇਂ ਬਣੇ ਪਾਰਕ ਤੇ 3.95 ਲੱਖ ਰੁਪਏ ਨਾਲ ਬਣਾਇਆ ਗਿਆ ਓਪਨ ਜਿੰਮ ਲੋਕਾਂ ਨੂੰ ਸਮਰਪਿਤ ਕੀਤਾ। ਇਸ ਮੌਕੇ ਵਿਧਾਇਕ ਨਾਗਰਾ ਨੇ ਦੱਸਿਆ ਕਿ ਪਾਰਕ ਵਿੱਚ ਲੋਕਾਂ ਦੇ ਸੈਰ ਕਰਨ ਲਈ ਇੰਟਰਲਾਕਿੰਗ ਟਾਈਲਾਂ ਦਾ ਟਰੈਕ, ਓਪਨ ਜਿੰਮ, ਲੋਕਾ ਦੇ ਬੈਠਣ ਲਈ ਸ਼ੈੱਡ, ਬੈਂਚ ਅਤੇ ਲਾਈਟਾਂ ਲਗਾਈਆਂ ਗਈਆਂ ਹਨ।
ਇਸ ਮੌਕੇ ਵਿਧਾਇਕ ਨਾਗਰਾ ਨੇ ਦੱਸਿਆ ਇਹ ਪਾਰਕ ਪਿੰਡ ਦੇ ਲੋਕਾਂ ਲਈ ਵਰਦਾਨ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਪਾਰਕ ਬਣਨ ਨਾਲ ਜਿੱਥੇ ਲੋਕਾਂ ਨੂੰ ਸੈਰ ਕਰਨ ਤੇ ਕਸਰਤਾਂ ਕਰਨ ਦੀ ਸਹੂਲਤ ਮਿਲੀ ਹੈ, ਉਥੇ ਪਿੰਡ ਦੀ ਸੁੰਦਰਤਾ ਵਿੱਚ ਵੀ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਪਾਰਕ ਸਦਕਾ ਬੱਚਿਆਂ ਨੂੰ ਖੇਡਣ ਲਈ ਅਤੇ ਬਜ਼ੁਰਗਾਂ ਨੂੰ ਸੈਰ ਕਰਨ ਅਤੇ ਆਪਣਾ ਵਿਹਲਾ ਸਮਾਂ ਬਿਤਾਉਣ ਲਈ ਢੁਕਵੀਂ ਥਾਂ ਮਿਲੀ ਹੈ। ਇਸ ਦੇ ਨਾਲ ਨਾਲ ਨੌਜਵਾਨ ਓਪਨ ਜਿੰਮ ਦਾ ਭਰਪੂਰ ਲਾਹਾ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਜ਼ਿੰਦਗੀ ਵਿੱਚ ਸਭ ਤੋਂ ਅਹਿਮ ਚੰਗੀ ਸਿਹਤ ਹੁੰਦੀ ਹੈ ਤੇ ਪਿੰਡ ਵਾਸੀਆਂ ਦੀ ਤੰਦਰੁਸਤੀ ਕਾਇਮ ਰੱਖਣ ਵਿੱਚ ਇਹ ਪਾਰਕ ਅਹਿਮ ਭੂਮਿਕਾ ਨਿਭਾਏਗਾ।
ਸ. ਨਾਗਰਾ ਨੇ ਕਿਹਾ ਕਿ ਪਿੰਡਾਂ ਵਿੱਚ ਵਿਕਾਸ ਕਾਰਜ ਜੰਗੀ ਪੱਧਰ ਉਤੇ ਜਾਰੀ ਹਨ ਤੇ ਇਸ ਪਿੰਡ ਵਿੱਚ ਵੱਖ ਵੱਖ ਵਿਕਾਸ ਕਾਰਜ ਪੂਰੇ ਹੋ ਚੁੱਕੇ ਹਨ ਤੇ ਰਹਿੰਦੇ ਵਿਕਾਸ ਕਾਰਜ ਜਲਦ ਪੂਰੇ ਹੋ ਜਾਣਗੇ। ਉਨ੍ਹਾਂ ਕਿਹਾ ਕਿ ਹਲਕੇ ਦੇ ਪਿੰਡਾਂ ਨੂੰ ਵਿਕਾਸ ਪੱਖੋਂ ਮਿਸਾਲ ਬਨਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ।
ਇਸ ਮੌਕੇ ਪਿੰਡ ਦੇ ਸਰਪੰਚ ਅਵਤਾਰ ਸਿੰਘ,ਸਰਪੰਚ ਸੁਖਵਿੰਦਰ ਸਿੰਘ ਕਾਲਾ,ਸਰਪੰਚ ਰਾਜਿੰਦਰ ਸਿੰਘ,ਸਰਪੰਚ ਅਵਤਾਰ ਸਿੰਘ,ਸਤਨਾਮ ਸਿੰਘ,ਪ੍ਰੇਮ ਚੰਦ,ਅਰਜੁਨ ਸਿੰਘ,ਪੰਚ ਕਰਮਜੀਤ ਸਿੰਘ,ਸੰਜੀਵ,ਸੁਖਵਿੰਦਰ ਸਿੰਘ,ਹਰਮੀਤ ਕੌਰ ਸਾਰੇ ਪੰਚ,ਅਮਰ ਸਿੰਘ,ਬਲਜੀਤ ਸਿੰਘ,ਸੁਰਜੀਤ ਸਿੰਘ,ਦਰਸ਼ਨ ਸਿੰਘ,ਪਾਲ ਸਿੰਘ,ਕੁਲਦੀਪ ਸਿੰਘ,ਪ੍ਰਿਤਪਾਲ ਸਿੰਘ,ਮਹਿੰਦਰ ਸਿੰਘ,ਰਾਮ ਸਿੰਘ,ਅੱਛਰ ਸਿੰਘ,ਸੰਦੀਪ ਸਿੰਘ ਆਦਿ ਹਾਜ਼ਰ ਸਨ।