ਪਾਕ ‘ਚ ਆਟਾ ਮਿੱਲਾਂ ਬੰਦ ਕਰਨ ਦੀ ਤਿਆਰੀ, ਇਮਰਾਨ ਸਰਕਾਰ ਨੇ ਵਧਾਇਆ ਟੈਕਸ
ਪਾਕਿਸਤਾਨ – ‘ਪਾਕਿਸਤਾਨ ਫਲੌਰ ਮਿੱਲ ਐਸੋਸੀਏਸ਼ਨ’ (ਪੀ. ਐੱਫ. ਐੱਮ. ਏ) ਨੇ ਐਲਾਨ ਕੀਤਾ ਹੈ ਕਿ ਦੇਸ਼ ਦੀਆਂ ਸਾਰੀਆਂ ਆਟਾ ਮਿੱਲਾਂ ਨੇ ਬੁੱਧਵਾਰ ਤੋਂ ਜ਼ਰੂਰੀ ਵਸਤਾਂ ਦੀ ਸਪਲਾਈ ਬੰਦ ਕਰ ਦਿੱਤੀ ਹੈ। ਆਟਾ ਪਿਸਾਈ ਉਦਯੋਗ ਨਾਲ ਸਬੰਧਤ ਤਿੰਨ ਟੈਕਸਾਂ ਵਿਚ ਪ੍ਰਸਤਾਵਿਤ ਵਾਧੇ ਦੇ ਵਿਰੋਧ ਵਿਚ ਇਨ੍ਹਾਂ ਮਿੱਲਾਂ ਵਿਚ 30 ਜੂਨ ਤੋਂ ਕੰਮ ਬੰਦ ਕਰ ਦਿੱਤਾ ਜਾਵੇਗਾ। ਮੰਨਿਆ ਜਾਂਦਾ ਹੈ ਕਿ ਇਸ ਕਾਰਨ ਦੇਸ਼ ਵਿਚ ਆਟੇ ਦਾ ਸੰਕਟ ਹੋਰ ਗਹਿਰਾ ਹੋਣ ਦੀ ਸੰਭਾਵਨਾ ਹੈ। ਇਸ ਤਰ੍ਹਾਂ ਮਹਿੰਗਾਈ ਅਤੇ ਬੇਰੁਜ਼ਗਾਰੀ ਦੀ ਦੂਹਰੀ ਮਾਰ ਝੱਲ ਰਹੀ ਪਾਕਿਸਤਾਨੀ ਜਨਤਾ ਨੂੰ ਵਧੇਰੇ ਮੁਸੀਬਤਾਂ ਦਾ ਸਾਹਮਣਾ ਕਰਨਾ ਪਵੇਗਾ। ਇਮਰਾਨ ਖ਼ਾਨ ਦੀ ਸਰਕਾਰ ਵੱਲੋਂ ਵਧਾਏ ਟੈਕਸ ਨੂੰ ਲੈ ਕੇ ਮਿੱਲ ਮਾਲਕਾਂ ਵਿਚ ਗੁੱਸਾ ਹੈ।
ਦਿ ਐਕਸਪ੍ਰੈਸ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ, ਪੀ. ਐੱਫ. ਐੱਮ. ਏ. ਸਿੰਧ ਜ਼ੋਨ ਦੇ ਪ੍ਰਧਾਨ ਚੌਧਰੀ ਮੁਹੰਮਦ ਯੂਸਫ ਨੇ ਕਿਹਾ ਕਿ ‘ਬੁੱਧਵਾਰ ਤੋਂ ਆਟੇ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ ਅਤੇ ਮਿੱਲਾਂ 30 ਜੂਨ ਤੋਂ ਕੰਮ ਕਰਨਾ ਬੰਦ ਹੋ ਜਾਵੇਗਾ। ਸਾਨੂੰ ਸਰਕਾਰ ਦੇ ਉਦਾਸੀਨ ਰਵੱਈਏ ਕਾਰਨ ਇਸ ਵਿਰੋਧ ਪ੍ਰਦਰਸ਼ਨ ਦਾ ਸਹਾਰਾ ਲੈਣਾ ਪਵੇਗਾ। ਪੀ. ਐੱਫ. ਐੱਮ. ਏ. ਦੀ ਇਹ ਘੋਸ਼ਣਾ ਇਮਰਾਨ ਖ਼ਾਨ ਦੀ ਸਰਕਾਰ ਵੱਲੋਂ ਹਾਲ ਹੀ ਵਿਚ ਸੰਘੀ ਬਜਟ ਵਿਚ ਆਟਾ ਮਿੱਲਾਂ ਦੀ ਸਾਲਾਨਾ ਵਿਕਰੀ ‘ਤੇ ਇੱਕ ਪ੍ਰਤੀਸ਼ਤ ਦੀ ਛੋਟ ਨੂੰ ਖ਼ਤਮ ਕਰਨ ਦਾ ਪ੍ਰਸਤਾਵ ਪਾਸ ਕਰਨ ਤੋਂ ਬਾਅਦ ਆਈ ਹੈ। ਇਸ ਤੋਂ ਇਲਾਵਾ ਸਰਕਾਰ ਨੇ ਬਰੇਨ ‘ਤੇ ਵਿਕਰੀ ਟੈਕਸ ਵਿਚ 10 ਪ੍ਰਤੀਸ਼ਤ ਅਤੇ ਆਟਾ ਬਣਾਉਣ ਵਿਚ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਦੀ ਦਰਾਮਦ ‘ਤੇ 7 ਪ੍ਰਤੀਸ਼ਤ ਦਾ ਵਾਧਾ ਕੀਤਾ ਹੈ।
ਆਟੇ ਦੀ ਕੀਮਤ ਵਿਚ 100 ਰੁਪਏ ਦੇ ਕਰੀਬ ਹੋ ਸਕਦਾ ਹੈ ਵਾਧਾ
ਮੰਨਿਆ ਜਾਂਦਾ ਹੈ ਕਿ ਸਰਕਾਰ ਦੇ ਟੈਕਸ ਵਿਚ ਵਾਧੇ ਕਾਰਨ 20 ਕਿਲੋ ਆਟੇ ਦੇ ਥੈਲੇ ਦੀ ਕੀਮਤ ਵਿਚ 30 ਰੁਪਏ ਦੇ ਵਾਧੇ ਦੀ ਉਮੀਦ ਹੈ। ਇਸ ਦੇ ਨਾਲ ਹੀ ਬ੍ਰਾਨ ‘ਤੇ ਸੇਲਜ਼ ਟੈਕਸ ਵਿਚ ਵਾਧੇ ਕਾਰਨ 20 ਕਿੱਲੋ ਆਟੇ ਦੇ ਬੈਗ ਦੀ ਕੀਮਤ 67 ਰੁਪਏ ਵਧ ਸਕਦੀ ਹੈ। ਦੂਜੇ ਪਾਸੇ, ਇਨ੍ਹਾਂ ਟੈਕਸਾਂ ਦੇ ਲਾਗੂ ਹੋਣ ਤੋਂ ਬਾਅਦ 20 ਕਿਲੋ ਆਟੇ ਦੇ ਇੱਕ ਥੈਲੇ ਦੀ ਸਮੁੱਚੀ ਕੀਮਤ ਵਿਚ 97 ਰੁਪਏ ਦਾ ਵਾਧਾ ਹੋਵੇਗਾ। ਵਿੱਤ ਮੰਤਰੀ ਸ਼ੌਕਤ ਤਾਰੀਨ ਨੂੰ ਲਿਖੇ ਇੱਕ ਪੱਤਰ ਵਿਚ ਪੀ. ਐੱਫ. ਐੱਮ. ਏ. ਦੇ ਚੇਅਰਮੈਨ ਅਸੀਮ ਰਜ਼ਾ ਨੇ ਪਿਛਲੇ ਹਫ਼ਤੇ ਟੈਕਸ ਵਾਧੇ ਨੂੰ ਫੈਡਰਲ ਬਿਊਰੋ ਆਫ਼ ਰੈਵੇਨਿ ਦੁਆਰਾ ਗਲ਼ਤੀ ਕਰਾਰ ਦਿੱਤਾ ਅਤੇ ਉਸ ਨੂੰ ਟੈਕਸ ਦੀ ਮੌਜੂਦਾ ਦਰ ਨੂੰ ਬਣਾਈ ਰੱਖਣ ਦੀ ਅਪੀਲ ਕੀਤੀ।
ਹੁਣ ਨਵੀਂ ਆਟਾ ਮਿੱਲ ਲਗਾਉਣ ਵਿਚ ਰੁਕਾਵਟਾਂ ਆਉਣਗੀਆਂ
ਅਸੀਮ ਰਜ਼ਾ ਨੇ ਦਿ ਐਕਸਪ੍ਰੈਸ ਟ੍ਰਿਬਿਊਨ ਨੂੰ ਦੱਸਿਆ ਕਿ ਆਟਾ ਬਣਾਉਣ ਲਈ ਵਰਤੀਆਂ ਜਾਂਦੀਆਂ ਮਸ਼ੀਨਾਂ ਦੀ ਦਰਾਮਦ ‘ਤੇ ਮੌਜੂਦਾ ਵਿਕਰੀ ਟੈਕਸ ਰਿਆਇਤ 10 ਪ੍ਰਤੀਸ਼ਤ ਹੈ। ਅਗਲੇ ਵਿੱਤੀ ਸਾਲ ਵਿਚ ਇਸ ਨੂੰ ਵਧਾ ਕੇ 17 ਪ੍ਰਤੀਸ਼ਤ ਕੀਤਾ ਜਾ ਰਿਹਾ ਹੈ। ਟੈਕਸ ਵਿਚ ਵਾਧੇ ਨਾਲ ਦਰਾਮਦ ਕੀਤੀਆਂ ਮਸ਼ੀਨਾਂ ਦੀ ਕੀਮਤ ਲੱਖਾਂ ਰੁਪਏ ਵਿਚ ਵਾਧਾ ਹੋਵੇਗੀ। ਇਸ ਵੇਲੇ ਮਿੱਲਾਂ ਲਗਾਉਣ ਦੀ ਕੁਲ ਲਾਗਤ ਦਾ 65 ਪ੍ਰਤੀਸ਼ਤ ਆਧੁਨਿਕ ਮਸ਼ੀਨਰੀ ਦੀ ਖਰੀਦ ਅਤੇ ਆਯਾਤ ਤੋਂ ਆਉਂਦਾ ਹੈ। ਇਸ ਤੋਂ ਇਲਾਵਾ 20 ਕਿੱਲੋ ਦੇ ਆਟੇ ਦੇ ਥੈਲੇ ਦੀ ਕੀਮਤ 60 ਰੁਪਏ ਤੋਂ ਵਧ ਕੇ 67 ਰੁਪਏ ਹੋਣ ਦੀ ਉਮੀਦ ਹੈ ਕਿਉਂਕਿ ਬ੍ਰੈਨ ‘ਤੇ ਵਿਕਰੀ ਟੈਕਸ ਵਿਚ 17 ਪ੍ਰਤੀਸ਼ਤ ਵਾਧਾ ਹੋਇਆ ਹੈ।