ਨਿਰਜਲਾ ਇਕਾਦਸ਼ੀ ਦੇ ਪਾਵਨ ਪਰਵ ‘ਚ ਸ਼ਿਰਕਤ ਕਰਕੇ 11 ਹਜ਼ਾਰ ਰੁਪਏ ਦਾ ਚੈਕ ਗਊਸ਼ਾਲਾ ਲਈ ਕੀਤਾ ਭੇਂਟ
ਪਟਿਆਲਾ 22 ਜੂਨ (2021)
ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ ਨੇ ਕਿਹਾ ਕਿ ਲੋਕ ਸਮਾਜ ਸੇਵਾ ਦੇ ਨਾਲ ਨਾਲ ਗਊ ਸੇਵਾ ਨਾਲ ਵੀ ਜੁੜਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਉਨ੍ਹਾਂ ਨਿਰਜਲਾ ਇਕਾਦਸ਼ੀ ਦੇ ਪਾਵਨ ਮੌਕੇ ਉੱਤੇ ਆਲ ਇੰਡੀਆ ਬਾਹਮਣ ਮਹਾਂਸਭਾ ਪੰਜਾਬ (ਜਗਤ ਗੁਰੂ ਸ਼ੰਕਰਾਚਾਰਿਆ ਸ਼੍ਰੀ ਭਾਰਤੀ ਤੀਰਥ ਜੀ) ਇਕਾਈ ਦੇ ਮੁਖੀ ਸ਼੍ਰੀ ਆਰ ਪੀ ਵਸ਼ਿਸਠ ਵੱਲੋਂ ਸੰਤ ਨਗਰ ਪਟਿਆਲਾ ਵਿਖੇ ਆਯੋਜਿਤ ਸਮਾਰੋਹ ਵਿੱਚ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕੀਤਾ।
ਉਨ੍ਹਾਂ ਕਿਹਾ ਕਿ ਸਨਾਤਨ ਧਰਮ ਵਿੱਚ 24 ਇਕਾਦਸ਼ੀਆਂ ਹੁੰਦੀਆਂ ਹਨ ਪਰ ਨਿਰਜਲਾ ਇਕਾਦਸ਼ੀ ਦਾ ਵਿਸ਼ੇਸ਼ ਸਥਾਨ ਹੈ ਮਾਨਤਾ ਹੈ ਕਿ ਇਸ ਇੱਕ ਇਕਾਦਸ਼ੀ ਦਾ ਵਰਤ ਰੱਖਣ ਨਾਲ ਹੀ ਸਾਰੀਆਂ ਇਕਾਦਸ਼ੀਆਂ ਦਾ ਸੰਪੂਰਣ ਫਲ ਮਿਲ ਜਾਂਦਾ ਹੈ। ਇਸ ਦਿਨ ਜ਼ਰੂਰਤਮੰਦਾਂ ਨੂੰ ਦਾਨ ਅਤੇ ਬ੍ਰਾਹਮਣਾਂ ਨੂੰ ਦਕਸ਼ਿਣਾ ਦੇਣ ਦੇ ਬਾਅਦ ਹੀ ਪ੍ਰਸਾਦ ਕਬੂਲ ਕਰੋ ਅਤੇ ਵਰਤ ਪੂਰਾ ਹੋਣ ਦੇ ਬਾਅਦ ਹੀ ਪਾਣੀ ਕਬੂਲ ਕਰੋ ।
ਸ਼ਰਮਾ ਨੇ ਕਿਹਾ ਕਿ ਅੱਜ ਮੈਨੂੰ ਇਸ ਸਮਾਰੋਹ ‘ਚ ਸ਼ਾਮਲ ਹੋਕੇ ਬਹੁਤ ਪ੍ਰਸੰਨਤਾ ਹੋਈ ਹੈ। ਅੱਜ ਜਿਸ ਤਰ੍ਹਾਂ ਸਮਾਜ ਸੇਵੀ ਸੰਗਠਨ ਕਰੋਨਾ ਕਾਲ ਵਿੱਚ ਅੱਗੇ ਆਕੇ ਲੋਕਾਂ ਦੀ ਮਦਦ ਕਰ ਰਹੇ ਹਨ ਉਸੇ ਤਰ੍ਹਾਂ ਮੈ ਆਪਣੇ ਵੱਲੋਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਭਿਆਨਕ ਮਹਾਂਮਾਰੀ ਨੂੰ ਖਤਮ ਕਰਨ ਲਈ ਸਾਰੇ ਇੱਕਜੁਟ ਹੋਕੇ ਸਰਕਾਰ ਦਾ ਸਾਥ ਦਿੰਦੇ ਹੋਏ ਉਨ੍ਹਾਂ ਦੇ ਦੁਆਰਾ ਜਾਰੀ ਕੋਵਿਡ ਹਦਾਇਤਾਂ ਦੀ ਪਾਲਨਾ ਕਰੀਏ ਅਤੇ ਆਪਣੇ ਨੇੜੇ ਤੇੜੇ ਦੇ ਲੋਕਾਂ, ਸਕੇ ਸਬੰਧੀਆਂ, ਕੰਮ ਕਰਨ ਵਾਲੇ ਲੋਕਾਂ ਨੂੰ ਮਾਸਕ ਪਹਿਨਣ, ਹੱਥ ਧੋਣੇ ਅਤੇ ਸਮਾਜਕ ਦੂਰੀ ਬਣਾਏ ਰੱਖਣ ਲਈ ਪ੍ਰੇਰਿਤ ਕਰੋ ਤੁਹਾਡੇ ਦੁਆਰਾ ਕੀਤੀ ਗਈ ਇਹ ਕੋਸ਼ਿਸ਼ ਕਰੋਨਾ ਨੂੰ ਹਰਾਉਣ ਵਿੱਚ ਕਾਰਗਰ ਸਾਬਤ ਹੋਵੇਗੀ।
ਉਨ੍ਹਾਂ ਕਿਹਾ ਕਿ ਅੱਜ ਇਸ ਪਾਵਨ ਮੌਕੇ ਉੱਤੇ ਸ਼੍ਰੀ ਹੰਸ ਰਾਜ ਭਰਦਵਾਜ ਜੀ ਜੋ ਕਿ ਗਊਸ਼ਾਲਾ ਨਜਦੀਕ ਸਬਜ਼ੀ ਮੰਡੀ, ਸਨੌਰ ਰੋਡ ਪਟਿਆਲਾ ਵਿੱਚ ਜਰੂਰਤਮੰਦ ਕੰਨਿਆਵਾਂ ਦੇ ਵਿਆਹ, ਜਰੂਰਤਮੰਦ ਵਿਦਿਆਰਥੀਆਂ ਦੀ ਮਦਦ, ਗਊ ਸੇਵਾ ਅਤੇ ਧਾਰਮਿਕ ਗਤੀਵਿਧੀਆਂ ਅਤੇ ਸਾਰੇ ਧਰਮਾ ਦਾ ਆਦਰ ਅਤੇ ਸੇਵਾ ਭਾਵ ਰੱਖਦੇ ਹਨ, ਉਨ੍ਹਾਂ ਨੂੰ ਮੈ ਆਪਣੀ ਵੱਲੋਂ 11 ਹਜ਼ਾਰ ਰੁਪਏ ਦੀ ਰਾਸ਼ੀ ਗਊਸ਼ਾਲਾ ਲਈ ਭੇਟ ਕਰਦਾ ਹਾਂ। ਇੱਥੇ ਬਾਹਮਣ ਸਮਾਜ ਨੇ ਮੁੱਖ ਮੰਤਰੀ ਜੀ ਦਾ ਬਾਹਮਣ ਭਲਾਈ ਬੋਰਡ ਦੇ ਗਠਨ ਕਰਣ ਉੱਤੇ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਇੱਕ ਮਮੋਰੇਂਡਮ ਵੀ ਦਿੱਤਾ ਗਿਆ ਜਿਸ ਵਿੱਚ ਸਮਾਜ ਦੁਆਰਾ ਇਸ ਬੋਰਡ ਦੇ ਅਹੁਦਿਆਂ ਨੂੰ ਛੇਤੀ ਭਰਨ ਦੀ ਬੇਨਤੀ ਕੀਤੀ ਗਈ ।
ਇਸ ਮੌਕੇ ਉੱਤੇ ਸ਼੍ਰੀ ਬਲਰਾਮ ਜੋਸ਼ੀ, ਸ਼੍ਰੀ ਅਤੁੱਲ ਜੋਸ਼ੀ, ਸ਼੍ਰੀਮਤੀ ਅਨੀਤਾ ਸ਼ਾਰਦਾ, ਸ਼੍ਰੀ ਰਾਜ ਕੁਮਾਰ ਸ਼ਰਮਾ, ਸ਼੍ਰੀ ਸੁਖਦੇਵ ਸ਼ਰਮਾ, ਸ਼੍ਰੀ ਸਤਪਾਲ ਪਰਾਸ਼ਰ ਨਗਰ ਪ੍ਰਧਾਨ, ਸ਼੍ਰੀ ਵਿਨੋਦ ਵਰਿਸ਼ਟ ਕੋਸ਼ਾ, ਸ਼੍ਰੀ ਅਸ਼ੋਕ ਪਰਾਸ਼ਰ, ਸ਼੍ਰੀ ਨਰੇਂਦਰ ਦੀਵਾਨ, ਸ਼੍ਰੀ ਪ੍ਰੇਮ ਪਾਠਕ, ਸ਼੍ਰੀ ਅਮਰਨਾਥ, ਤਰੁਣ ਗੌੜ, ਸ਼੍ਰੀ ਮੰਗਤ ਰਾਮ ਵੀ ਮੌਜੂਦ ਸਨ।