ਨਹਿਰੂ ਯੁਵਾ ਕੇਂਦਰ ਵੱਲੋ 21 ਜੂਨ ਨੂੰ ਮਨਾਇਆ ਜਾਵੇਗਾ ਯੋਗ ਦਿਵਸ
ਤਰਨਤਾਰਨ, 20 ਜੂਨ :
ਨਹਿਰੂ ਯੁਵਾ ਕੇਂਦਰ ਦੇ ਜਿਲ੍ਹਾ ਯੂਥ ਅਫਸਰ ਮੈਡਮ ਜਸਲੀਨ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਯੁਵਾ ਅਤੇ ਖੇਡ ਮੰਤਰਾਲਾ ਅਧੀਨ ਚੱਲ ਰਹੇ ਵਿਭਾਗ ਨਹਿਰੂ ਯੁਵਾ ਕੇਂਦਰ ਸੰਗਠਨ ਭਾਰਤ ਸਰਕਾਰ ਦੇ ਸਟੇਟ ਡਾਇਰੈਕਟਰ ਬਿਕਰਮ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾ ਤਹਿਤ ਨਹਿਰੂ ਯੁਵਾ ਕੇਂਦਰ ਤਰਨ ਤਾਰਨ ਵੱਲੋ 21 ਜੂਨ ਨੂੰ ਜਿਲ੍ਹੇ ਦੇ ਵੱਖ -ਵੱਖ ਯੂਥ ਕਲੱਬਾਂ ਵਿੱਚ ਮਨਾਏ ਜਾ ਰਹੇ ਕੌਮਾਂਤਰੀ ਯੋਗ ਦਿਵਸ ਦੀਆ ਤਿਆਰੀਆਂ ਪਿਛਲੇ ਕਈ ਦਿਨਾਂ ਤੋਂ ਚੱਲ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸੇ ਦਿਨ ਨਹਿਰੂ ਯੁਵਾ ਕੇਂਦਰ ਦੇ ਸਟਾਫ਼ ਵਲੰਟੀਅਰ ਅਤੇ ਯੂਥ ਕਲੱਬਾਂ ਵੱਲੋ ਆਪਣੇ ਆਪਣੇ ਘਰਾਂ ਵਿੱਚ ਹੀ ਇਸ ਦਿਨ ਨੂੰ ਯੋਗ ਕਿਰਿਆਵਾਂ ਕਰਕੇ ਮਨਾਇਆ ਜਾਵੇਗਾ।