ਨਗਰ ਕੌਂਸਲ ਫਾਜ਼ਿਲਕਾ ਵੱਲੋਂ ਵਿਸ਼ਵ ਪੇਪਰ ਬੈਗ ਦਿਵਸ ਮੌਕੇ ਸ਼ਹਿਰ ਵਿੱਚ ਵੰਡੇ ਗਏ ਕਾਗਜ਼ ਤੋਂ ਤਿਆਰ ਲਿਫ਼ਾਫ਼ੇ
ਫ਼ਾਜ਼ਿਲਕਾ 13 ਜੁਲਾਈ 2021 : ਨਗਰ ਕੌਂਸਲ ਫਾਜ਼ਿਲਕਾ ਵੱਲੋਂ ਵਿਸ਼ਵ ਪੇਪਰ ਬੈਗ ਦਿਵਸ ਦੇ ਮੌਕੇ ਤੇ ਸ਼ਹਿਰ ਵਿੱਚ ਪੌਲੀਥੀਨ ਦੀ ਵਰਤੋਂ ਘੱਟ ਕਰਨ ਲਈ ਅਖ਼ਬਾਰ ਦੇ ਵੇਸਟ ਕਾਗਜ ਤੋਂ ਤਿਆਰ ਲਗਪਗ ਹਜ਼ਾਰ ਕਾਗਜ਼ ਦੇ ਲਿਫ਼ਾਫ਼ੇ ਸ਼ਾਸਤਰੀ ਚੌਕ ਦੇ ਨੇੜੇ ਦੁਕਾਨਦਾਰਾਂ ਨੂੰ ਵੰਡੇ ਗਏ । ਇਹ ਜਾਣਕਾਰੀ ਕਾਰਜ ਸਾਧਕ ਅਫਸਰ ਨਗਰ ਕੌਂਸਲ ਫ਼ਾਜ਼ਲਿਕਾ ਸ੍ਰੀ ਰਜਨੀਸ਼ ਕੁਮਾਰ ਨੇ ਦਿੱਤੀ।
ਇਸ ਮੌਕੇ ਕਾਰਜ ਸਾਧਕ ਅਫ਼ਸਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਕਿਹਾ ਕਿ ਬਾਜ਼ਾਰੀ ਸਾਮਾਨ ਦੀ ਖਰੀਦਦਾਰੀ ਕਰਨ ਲਈ ਜਾਣ ਸਮੇਂ ਘਰ ਤੋਂ ਹੀ ਕੱਪੜੇ ਦਾ ਥੈਲਾ ਨਾਲ ਲੇੈ ਕੇ ਬਾਜ਼ਾਰ ਜਾਇਆ ਜਾਵੇ ਤਾਂ ਜੋ ਪੋਲੀਥੀਨ ਦੀ ਵਰਤੋਂ ਘੱਟ ਕੀਤੀ ਜਾ ਸਕੇ ਅਤੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਿਆ ਜਾ ਸਕੇ।
ਇਸ ਮੌਕੇ ਸੈਨਟਰੀ ਇੰਸਪੈਕਟਰ ਨਗਰ ਕੌਂਸਲ ਫਾਜ਼ਿਲਕਾ ਸ੍ਰੀ ਨਰੇਸ਼ ਕੁਮਾਰ ਖੇੜਾ, ਪਵਨ ਕੁਮਾਰ, ਰਾਜ ਰਾਣੀ, ਸੰਤੋਸ਼ ਚੌਧਰੀ, ਅਸ਼ੋਕ ਕੁਮਾਰ ਅਤੇ ਸੁਨੀਲ ਕੁਮਾਰ ਹਾਜ਼ਰ ਸਨ।