ਦੀਨਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲ ਯੋਜਨਾ ਦੇ ਤਹਿਤ ਉਮੀਦਵਾਰਾਂ ਨੂੰ ਵੈਲਕਮ ਕਿੱਟਾਂ ਦੀ ਕੀਤੀ ਵੰਡ
ਅਬੋਹਰ, ਫਾਜ਼ਿਲਕਾ, 16 ਜੁਲਾਈ 2021 : ਸਰਕਾਰ ਦੀ ਮਹੱਤਵਪੂਰਨ ਯੋਜਨਾ ਦੀਨਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲ ਯੋਜਨਾ ਦੇ ਤਹਿਤ ਕਲਪਨਾ ਚਾਵਲਾ ਕੰਪਿਟੈਕ ਪ੍ਰਾਈਵੇਟ ਲਿਮਟਡ ਸੀਤੋ ਗੁਣੋ ਅਬੋਹਰ ਦੁਆਰਾ ਚਲਾਏ ਜਾ ਰਹੇ ਸਿਖਲਾਈ ਕੇਂਦਰ ਵਿਖੇ 35 ਉਮੀਦਵਾਰਾਂ ਨੂੰ ਵੈਲਕਮ ਕਿੱਟਾਂ ਵੰਡੀਆਂ ਗਈਆਂ। ਇਹ ਜਾਣਕਾਰੀ ਪੰਜਾਬ ਹੁਨਰ ਵਿਕਾਸ ਮਿਸ਼ਨ ਦੀ ਅਧਿਕਾਰੀ ਮੈਡਮ ਮੀਨਾਕਸ਼ੀ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਸਿਖਲਾਈ ਕੇਂਦਰ ਫੂਡ ਪ੍ਰੋਸੈਸਿੰਗ, ਮਲਟੀ ਕੌਸ਼ਲ ਟੈਕਨੀਸ਼ੀਅਨ `ਤੇ ਅਧਾਰਿਤ ਸਿਖਲਾਈ ਦਿੱਤੀ ਜਾਂਦੀ ਹੈ ਜਿੱਥੇ ਰਿਹਾਇਸ਼, ਵਰਦੀ ਅਤੇ ਅਧਿਐਨ ਸਮੱਗਰੀ ਵੀ ਮੁਫਤ ਮੁਹੱਈਆ ਕਰਵਾਈ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਸੰਸਥਾ ਵਿੱਚ ਜ਼ਿਲ੍ਹਾ ਫਾਜ਼ਿਲਕਾ ਦੀਆਂ ਲੜਕੀਆਂ ਜ਼ੋ ਕਿ ਘੱਟੋ ਘੱਟ ਅੱਠਵੀਂ ਜਮਾਤ ਤੋਂ ਬਾਰਵੀ ਵਿਦਿਅਕ ਯੋਗਤਾ ਪਾਸ ਕਰ ਚੁੱਕੀਆਂ ਹਨ।ਇਸ ਤੋਂ ਇਲਾਵਾ ਗਰੀਬੀ ਰੇਖਾ ਤੋਂ ਹੇਠਾਂ ਜਾਂ ਮਗਨਰੇਗਾ ਕਾਰਡ ਨਾਲ ਸਬੰਧਤ ਪਰਿਵਾਰਾਂ ਦੇ ਬੇਰੁਜ਼ਗਾਰ ਨੌਜਵਾਨ ਵੀ ਇਸ ਦਾ ਲਾਭ ਲੈ ਸਕਦੇ ਹਨ।ਉਨ੍ਹਾਂ ਦੱਸਿਆ ਕਿ ਛੇ ਮਹੀਨਿਆਂ ਦੀ ਸਿਖਲਾਈ ਤੋਂ ਬਾਅਦ ਉਮੀਦਵਾਰਾਂ ਨੂੰ ਰੁਜ਼ਗਾਰ ਨਾਲ ਜੋੜਿਆ ਜਾਵੇਗਾ।
ਇਸ ਮੌਕੇ ਸੰਸਥਾ ਦੇ ਯੋਜਨਾਬੰਦੀ ਮੁਖੀ ਵਿਵੇਕ ਰਤੂਰੀ ਤੋਂ ਇਲਾਵਾ ਹੋਰ ਨੁਮਾਇੰਦੇ ਮੌਜੂਦ ਸਨ।