ਦਾਖਲਾ ਮੁਹਿੰਮ ਅਤੇ ਸਮਾਰਟ ਸਕੂਲਾਂ ਦੀ ਬਿਹਤਰੀ ਲਈ ਕੀਤੀ ਚਰਚਾ
ਤਰਨਤਾਰਨ (2021) 17 ਜੂਨ- ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮਿਆਰੀ ਅਤੇ ਗੁਣਾਤਮਕ ਸਿੱਖਿਆ ਦੇਣ ਦੇ ਨਾਲ ਨਾਲ ਸਕੂਲਾਂ ਦੀ ਦਿੱਖ ਸੁਧਾਰਨ ਲਈ ਵੱਖ-ਵੱਖ ਚਲਾਈਆਂ ਜਾ ਰਹੀਆਂ ਮੁਹਿੰਮਾਂ ਰਾਹੀ ਭਰਪੂਰ ਯਤਨ ਕੀਤੇ ਜਾ ਰਹੇ ਹਨ। ਇਹਨਾਂ ਚੱਲ ਰਹੇ ਪ੍ਰੋਜੈਕਟਾਂ ਦਾ ਮੁਲਾਂਕਣ ਕਰਨ ਲਈ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਤਰਨਤਾਰਨ ਸ੍ਰੀ ਰਾਜੇਸ ਕੁਮਾਰ ਅਤੇ ਉਪ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਸ੍ਰੀ ਪਰਮਜੀਤ ਸਿੰਘ ਵੱਲੋਂ ਬਲਾਕ ਨੂਰਦੀ ਦੇ ਸਮੂਹ ਸੈਂਟਰ ਹੈੱਡ ਟੀਚਰਾਂ ਨਾਲ ਦਫਤਰ ਬਲਾਕ ਸਿੱਖਿਆ ਅਫਸਰ ਨੂਰਦੀ ਵਿਖੇ ਮੀਟਿੰਗ ਰੱਖੀ ਗਈ।ਇਸ ਦੌਰਾਨ ਡੀਈਓ ਐਲੀਮੈਂਟਰੀ ਤਰਨਤਾਰਨ ਵੱਲੋਂ ਹਰ ਸੈਂਟਰ ਨਾਲ ਸਬੰਧਤ ਸੀਐਚਟੀ ਸਾਹਿਬਾਨ ਕੋਲੋਂ ਦਾਖਲਸ ਮੁਹਿੰਮ 2021 ਦੇ ਨਾਲ ਨਾਲ ਸਕੂਲਾਂ ਵਿੱਚ ਚੱਲ ਰਹੇ ਕੰਮਾਂ ਦੀ ਡਾਟਾ ਦੇ ਆਧਾਰ ਤੇ ਵਿਸਥਾਰਿਤ ਚਰਚਾ ਕਰ ਰਿਪੋਰਟ ਲਈ ਗਈ।
ਇਸ ਮੌਕੇ ਬਲਾਕ ਐਲੀਮੈਂਟਰੀ ਸਿੱਖਿਆ ਅਫਸਰ ਨੂਰਦੀ, ਸ੍ਰੀ ਹਰਜਿੰਦਰਪਰੀਤ ਸਿੰਘ ਵੱਲੋਂ ਆਪਣੇ ਬਲਾਕ ਵਿੱਚ ਦਾਖਲਾ ਵਧਾਉਣ ਨੂੰ ਲੈਕੇ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਉਹਨਾਂ ਦੱਸਿਆ ਕਿ ਸੈਸਨ 2020-21 ਵਿੱਚ ਜਿੱਥੇ ਪੂਰੇ ਸਾਲ ਦੌਰਾਨ ਜਿੱਥੇ ਬਲਾਕ ਨੂਰਦੀ ਦੇ ਸਮੂਹ ਪ੍ਰਾਇਮਰੀ ਸਕੂਲਾਂ ਵਿੱਚ 6758 ਵਿਦਿਆਰਥੀ ਦਾਖਲ ਹੋਏ ਸਨ ਉੱਥੇ ਮੌਜੂਦਾ ਸੈਸਨ ਦੌਰਾਨ ਹੁਣ ਤੱਕ 534 ਵਿਦਿਆਰਥੀਆਂ ਦੇ ਵਾਧੇ ਨਾਲ ਕੁੱਲ 7292 ਵਿਦਿਆਰਥੀਆਂ ਦਾ ਦਾਖਲਾ ਕੀਤਾ ਜਾ ਚੁੱਕਾ ਹੈ।
ਇਸ ਮੌਕੇ ਸੈਂਟਰ ਸ਼ਾਹਬਾਜਪੁਰ ਸ੍ਰੀ ਰੋਹਿਤ, ਸੈਂਟਰ ਮਾਣੋਚਾਹਲ ਕਲਾਂ ਸ੍ਰੀ ਮਨਜਿੰਦਰ ਸਿੰਘ, ਸੈਂਟਰ ਪੰਜਵੜ ਸ੍ਰੀ ਦਿਲਬਾਗ ਸਿੰਘ ਸੈਂਟਰ ਤਰਨ ਤਾਰਨ-1ਸ੍ਰੀਮਤੀ ਰਣਜੀਤ ਕੌਰ, ਸੈਂਟਰ ਨੂਰਦੀ ਸ੍ਰੀਮਤੀ ਸੰਗੀਤਾ, ਸੈਂਟਰ ਜੀਓਬਾਲਾ ਸ੍ਰੀ ਅਸ਼ਵਨੀ ਮਰਵਾਹ ਨੇ ਆਪਣੇ ਆਪਣੇ ਸੈਂਟਰ ਵਿੱਚ ਚੱਲ ਰਹੀ ਦਾਖਲਾ ਮੁਹਿੰਮ ਅਤੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਸ੍ਰੀ ਰਾਜੇਸ ਕੁਮਾਰ ਸਰਮਾ ਨੇ ਇਸ ਮੌਕੇ ਹਾਜਰ ਅਧਿਕਾਰੀਆਂ ਨੂੰ ਦਾਖਲਾ ਮੁਹਿੰਮ ਸਬੰਧੀ ਲੋਕਾਂ ਨੂੰ ਸਰਕਾਰੀ ਸਕੂਲਾਂ ਦੀਆਂ ਪ੍ਰਾਪਤੀਆਂ ਅਤੇ ਬੇਜੋੜ ਸਹੂਲਤਾਂ ਬਾਰੇ ਦੱਸਦਿਆਂ ਵੱਧ ਤੋਂ ਵੱਧ ਸਕੂਲਾਂ ਨਾਲ ਜੋੜਨ ਲਈ ਪ੍ਰੇਰਿਤ ਕੀਤਾ ਅਤੇ ਛੁੱਟੀਆਂ ਦੌਰਾਨ ਸਕੂਲਾਂ ਦੀ ਸਮੇਂ ਸਮੇਂ ਤੇ ਸਾਫ ਸਫਾਈ ਯਕੀਨੀ ਬਣਾਉਣ ਲਈ ਕਿਹਾ। ਸ੍ਰੀ ਪਰਮਜੀਤ ਸਿੰਘ ਡਿਪਟੀ ਡੀਈਓ ਐਲੀਮੈਂਟਰੀ ਤਰਨਤਾਰਨ ਨੇ ਇਸ ਮੌਕੇ ਸਮੂਹ ਸੀਐਚਟੀ ਸਾਹਿਬਾਨ ਨੂੰ ਸਕੂਲਾਂ ਵਿੱਚ ਹੋ ਰਹੇ ਉਸਾਰੀ ਦੇ ਕੰਮਾਂ ਨੂੰ ਹਰ ਤਰਾਂ ਕੁਆਲਿਟੀ ਅਤੇ ਮਿਆਰ ਅਨੁਸਾਰ ਪ੍ਰਪੱਕ ਤਰੀਕੇ ਨਾਲ ਕਰਨ ਦੀ ਹਦਾਇਤ ਕੀਤੀ।
ਇਸ ਮੌਕੇ ਜ਼ਿਲਾ ਪੜੋ ਪੰਜਾਬ ਕੋਆਰਡੀਨੇਟਰ ਸ੍ਰੀ ਨਵਦੀਪ ਸਿੰਘ ਨੇ ਸਟੇਟ ਪੱਧਰ ਤੇ ਔਸਤ ਐਨਰੋਲਮੈਂਟ ਪ੍ਰਤੀਸਤ ਵਾਧੇ ਦੇ ਨਾਲ ਜ਼ਿਲਾ ਤਰਨਤਾਰਨ ਦੀ ਐਨਰੋਲਮੈਂਟ ਪ੍ਰਤੀਸਤ ਅਤੇ ਬਲਾਕ ਨੂਰਦੀ ਦੀ ਐਨਰੋਲਮੈਂਟ ਵਾਧੇ ਨੂੰ ਸਮੂਹ ਸੀਐਚਟੀ ਸਾਹਿਬਾਨ ਅਤੇ ਬੀਐਮਟੀਜ ਦੇ ਸਨਮੁੱਖ ਪੇਸ ਕੀਤਾ ਅਤੇ ਉਨਾਂ ਨੂੰ ਇਸ ਸਬੰਧੀ ਹੋਰ ਮਿਹਨਤ ਕਰਨ ਲਈ ਪ੍ਰੇਰਿਆ। ਸ੍ਰੀ ਅਮਨਦੀਪ ਸਿੰਘ ਏਸੀ ਸਮਾਰਟ ਸਕੂਲਜ ਨੇ ਵੀ ਬੀਪੀਈਓ ਸਾਹਿਬਾਨ ਅਤੇ ਸੀਐਚਟੀਜ ਨਾਲ ਸਕੂਲਾਂ ਨੂੰ ਸਮਾਰਟ ਬਣਾਉਣ ਪ੍ਰਤੀ ਵਿਚਾਰ ਚਰਚਾ ਕੀਤੀ।
ਇਸ ਸਮੇਂ ਬੀਐਮਟੀ ਗੁਰਮੀਤ ਸਿੰਘ, ਜਤਿੰਦਰ ਸਿੰਘ ਅਤੇ ਬਲਾਕ ਮੀਡਿਆ ਕੋ. ਪਰਮਜੀਤ ਸਿੰਘ ਮੀਟਿੰਗ ਵਿੱਚ ਹਾਜਰ ਸਨ।